
ਨਗਰ,ਸ਼ਹਿਰ ਅਤੇ ਆਸ ਪਾਸ ਵਿਚ ਚੱਲ ਰਹੇ 'ਪੀ ਜੀ' (ਪੇਂਇੰਗ ਗੈਸ਼ਟ) ਮਾਲਕਾਂ ਪ੍ਰਤੀ ਕਾਰਵਾਈ ਕਰਨ ਲਈ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ...
ਐਸ.ਐਸ.ਏ. ਨਗਰ,ਸ਼ਹਿਰ ਅਤੇ ਆਸ ਪਾਸ ਵਿਚ ਚੱਲ ਰਹੇ 'ਪੀ ਜੀ' (ਪੇਂਇੰਗ ਗੈਸ਼ਟ) ਮਾਲਕਾਂ ਪ੍ਰਤੀ ਕਾਰਵਾਈ ਕਰਨ ਲਈ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਦੀ ਕਾਰਵਾਈ ਦਮਤੋੜਦੀ ਨਜ਼ਰ ਆ ਰਹੀ ਹੈ। ਕੁੱਝ ਸਮਾਂ ਪਹਿਲਾਂ ਮਾਮਲਾ ਸਾਹਮਣੇ ਆਉਣ 'ਤੇ ਪੀ ਜੀ ਦੀ ਜਾਂਚ ਕੀਤੀ ਜਾਂਦੀ ਸੀ ਪਰ ਨਿਯਮਾਂ ਤਹਿਤ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਕਰ ਕੇ ਮਕਾਨਾਂ ਮਾਲਕ ਇਸ ਸਬੰਧੀ ਮੋਟੀ ਕਮਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਗੁਆਂਢੀ ਜਾਂ ਫਿਰ ਕਾਰਾਂ ਦੇ ਸ਼ੀਸ਼ੇ ਭਨਵਾ ਲੈਂਦੇ ਹਨ ਅਤੇ ਜਾਂ ਫਿਰ ਘਰ 'ਚ ਚੋਰੀ। ਜ਼ਿਆਦਾਤਰ ਵਾਰਦਾਤਾਂ ਵਿਚ ਪੀਜੀ ਦੇ ਰਹਿਣ ਵਾਲੇ ਹੀ ਜ਼ਿੰਮੇਵਾਰੀ ਪਾਏ ਜਾ ਰਹੇ ਹਨ ਅਤੇ ਨਿਯਮਾਂ ਦੀ ਪਰਵਾਹ ਨਾ ਹੋਣ ਕਰ ਕੇ ਇਹ ਕੰਮ ਧੜੱਲੇ ਨਾਲ ਚਲ ਰਿਹਾ ਹੈ।
ਪਿਛਲੇ ਸਮੇਂ ਵਿਚ ਗਮਾਡਾ ਨੇ ਲੋਕਾਂ ਨੂੰ ਨਿਜੀ ਸੁਣਵਾਈ ਦੇ ਪ੍ਰੋਗਰਾਮ ਤਹਿਤ ਨੋਟਿਸ ਭੇਜ ਕੇ ਗਮਾਡਾ ਦਫ਼ਤਰ ਨੇ ਮਾਲਕਾਂ ਨੂੰ ਬੁਲਾਇਆ ਸੀ ਅਤੇ ਪੀ ਜੀ ਪਾਲਸੀ ਸਬੰਧੀ ਦਸਿਆ ਗਿਆ ਸੀ ਜਿਸ ਤਹਿਤ ਰਹਿੰਦੀ ਕਾਰਵਾਈ ਨੂੰ ਅੰਜਾਮ ਦਿਤਾ ਗਿਆ ਅਤੇ ਗਮਾਡਾ ਪਾਲਸੀ ਦੇ ਉਲਟ ਚੱਲ ਰਹੇ ਪੀ ਜੀ ਬੰਦ ਕਰ ਦਿਤੇ ਗਏ ਸਨ। ਕੁੱਝ ਸਿਆਸੀ ਅਤੇ ਗਮਾਡਾ ਦੀ ਮਿਲੀਭੁਗਤ ਕਰ ਕੇ ਮਾਮਲਾ ਠੰਢਾ ਹੋ ਗਿਆ ਹੈ।
GMADA
ਕੁੱਝ ਸਮਾਂ ਪਹਿਲਾਂ ਹੋਏ ਕਤਲਾਂ ਅਤੇ ਚੋਰੀਆਂ ਤੋਂ ਬਾਅਦ ਜਿਥੇ 'ਪੀ ਜੀ' ਵਿਚ ਰਹਿੰਦੇ ਮੁੰਡੇ-ਕੁੜੀਆਂ ਨੂੰ ਲੋਕਾਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਣਾ ਆਰੰਭ ਕਰ ਦਿਤਾ ਸੀ, ਉਥੇ ਨਾਲ ਹੀ 'ਪੀ ਜੀ' ਵਿਚ ਰਹਿਣ ਵਾਲੇ ਮੁੰਡੇ-ਕੁੜੀਆਂ ਦੇ ਪੀ ਜੀ ਵਿਚ ਆਉਣ ਵਾਲੇ ਮਹਿਮਾਨਾਂ 'ਤੇ ਵੀ ਨਜ਼ਰ ਰਖਣੀ ਆਰੰਭ ਕਰ ਦਿਤੀ ਹੈ। ਸ਼ਹਿਰ ਵਿਚ ਪੀ ਜੀ 'ਚ ਰਹਿੰਦੇ ਮੁੰਡੇ ਸਥਾਨਕ ਦੋਸਤਾਂ ਨਾਲ ਮਿਲ ਕੇ ਜਿਥੇ ਟ੍ਰੈਫ਼ਿਕ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਉਥੇ ਮਾਰੂ ਘਟਨਾਵਾਂ ਵਲ ਵੀ ਵਧੇਰੇ ਰੁਚਿਤ ਹੁੰਦੇ ਹਨ।
ਦਰਅਸਲ ਸ਼ਹਿਰ ਵਿਚ ਜਿਅਦਾਤਰ ਖੁਲ੍ਹੇ ਹੋਏ ਪੀ.ਜੀ. ਨਸ਼ਿਆਂ ਤੀ ਤਸਕਰੀ ਦੇ ਅੱਡੇ ਬਣਦੇ ਹਨ। ਪੀ ਜੀ ਵਾਲਿਆਂ ਵਲੋਂ ਰਾਤ ਵੇਲੇ ਆਪੋ-ਅਪਣੇ ਕੰਮਾਕਾਰਾਂ ਤੋਂ ਬਾਅਦ ਮਸਤੀ ਲਈ ਜੋ ਸੜਕਾਂ ਮਾਰਕੀਟਾਂ ਵਿਚ ਗੇੜੇ ਮਾਰੇ ਜਾਂਦੇ ਹਨ ਉਹ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਦੇ ਹਨ। ਇਸ ਕਰ ਕੇ ਲੋਕ ਪ੍ਰੇਸ਼ਾਨ ਹਨ।
ਪੀ ਜੀ ਨਾਲ ਗੁਆਂਢੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਰਾਤ ਸਮੇਂ ਸ਼ਰਾਤਰੀ ਪੀ ਜੀ ਵਾਲੇ ਕਾਰਾਂ ਦੇ ਸ਼ੀਸ਼ੇ ਭੰਨ ਰਹੇ ਹਨ। ਹੁੱਲੜਬਾਜ਼ੀ ਹੋਣ ਕਰ ਕੇ ਸ਼ਾਂਤੀ ਭੰਗ ਹੋ ਰਹੀ ਹੈ ਅਤੇ ਜ਼ੁਰਮ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ।