
ਬੀਤੇ ਦਿਨ ਹੇਬੋਵਾਲ ਅਜੀਤ ਨਗਰ ਵਿਚ ਰੇਲਵੇ ਮੁਲਾਜ਼ਮ ਦੇ ਕਤਲ ਦਾ ਮਾਮਲਾ ਪੁਲਿਸ ਨੇ ਹੱਲ ਕਰ ਕੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ.............
ਲੁਧਿਆਣਾ : ਬੀਤੇ ਦਿਨ ਹੇਬੋਵਾਲ ਅਜੀਤ ਨਗਰ ਵਿਚ ਰੇਲਵੇ ਮੁਲਾਜ਼ਮ ਦੇ ਕਤਲ ਦਾ ਮਾਮਲਾ ਪੁਲਿਸ ਨੇ ਹੱਲ ਕਰ ਕੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਦੇ ਕਾਤਲ ਉਸ ਦੀ ਪਤਨੀ ,ਬੇਟੀ, ਬੇਟੀ ਦਾ ਪ੍ਰੇਮੀ ਅਤੇ ਉਸ ਦਾ ਇਕ ਦੋਸਤ ਹੀ ਨਿਕਲਿਆ। ਕਾਤਲਾਂ ਦੀ ਪਛਾਣ ਪਤਨੀ ਗੀਤਾ, ਬੇਟੀ ਸਦੀਕੁਸ਼ਾ, ਉਸ ਦਾ ਪ੍ਰੇਮੀ ਤੁਰਣ ਅਤੇ ਸਾਗਰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੇ ਦਸਿਆ ਕਿ ਮ੍ਰਿਤਕ ਕੁਲਦੀਪ ਕੁਮਾਰ ਸੱਗੜ ਉਰਫ ਸੋਨੂੰ ਰੇਲਵੇ ਵਿਚ ਹੈਲਪਰ ਦੀ ਨੌਕਰੀ ਕਰਦਾ ਸੀ। ਜੋ ਕਿ ਸ਼ਰਾਬ ਪੀ ਕੇ ਅਕਸਰ ਅਪਣੀ ਪਤਨੀ ਨਾਲ ਝਗੜਾ ਕਰਦਾ ਸੀ।
ਇਸ ਤੋਂ ਇਲਾਵਾ ਉਸ ਦੀ ਬੇਟੀ ਦੇ ਤੁਰਣ ਨਾਮ ਦੇ ਲੜਕੇ ਨਾਲ ਪ੍ਰੇਮ ਸਬੰਧ ਸੀ, ਜਿਸ ਦੇ ਫੋਨ 'ਤੇ ਗੱਲ ਕਰਨ ਨੂੰ ਲੈ ਕੇ ਉਸ ਦੀ ਅਪਣੇ ਪਿਤਾ ਨਾਲ ਤਕਰਾਰ ਰਹਿੰਦਾ ਸੀ। ਇਸ ਕਰ ਕੇ ਮਾਂ, ਧੀ ਨੇ ਮ੍ਰਿਤਕ ਦਾ ਕਤਲ ਕਰਨ ਦੀ ਤੁਰÎਣ ਨਾਲ ਮਿਲਕੇ ਯੋਜਨਾ ਤਿਆਰ ਕੀਤੀ । ਤੁਰਣ ਨੇ ਸਾਗਰ ਨਾਮ ਦੇ ਵਿਆਕਤੀ ਨਾਲ ਸੰਪਰਕ ਕੀਤਾ, ਜਿਸ 'ਤੇ ਪਹਿਲਾਂ ਵੀ ਚਾਰ ਪਰਚੇ ਦਰਜ ਹਨ। ਬੀਤੀ ਰਾਤ ਨੂੰ ਸਾਰਿਆਂ ਨੇ ਮਿਲ ਕੇ ਉਸ ਤੇ ਦਾਤਰ ਨਾਲ ਵਾਰ ਕਰ ਕੇ ਕਤਲ ਕਰ ਦਿਤਾ ਅਤੇ ਮ੍ਰਿਤਕ ਦੀ ਪਤਨੀ ਅਤੇ ਬੇਟੀ ਨੇ ਕਤਲ ਦਾ ਡਰਾਮਾ ਰਚਦੇ ਗਲੀ ਵਿਚ ਰੌਲਾ ਪਾ ਦਿਤਾ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਡ ਲੈ ਕੇ ਪੁਛ-ਗਿਛ ਕੀਤੀ ਜਾ ਰਹੀ ਹੈ ।