ਕੈਪਟਨ ਅਮਰਿੰਦਰ ਸਿੰਘ ਨੇ ਬੀ.ਐਸ.ਐਫ਼ ਜਵਾਨਾਂ ਦੀ ਕੀਤੀ ਪ੍ਰਸ਼ੰਸਾ
Published : Jul 22, 2020, 8:59 am IST
Updated : Jul 22, 2020, 8:59 am IST
SHARE ARTICLE
Capt Amarinder Singh
Capt Amarinder Singh

59.6 ਕਿਲੋਗ੍ਰਾਮ ਹੈਰੋਇਨ ਫੜਨ ਵਾਲੀ ਪਾਰਟੀ ਦੇ ਢੁਕਵੇਂ ਸਨਮਾਨ ਦੀ ਕੀਤੀ ਸਿਫ਼ਾਰਸ਼

ਚੰਡੀਗੜ੍ਹ, 21 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਤੇ 19 ਜੁਲਾਈ ਦੀ ਰਾਤ ਦਰਮਿਆਨ ਬੀ.ਐਸ.ਐਫ਼ ਦੇ ਜਵਾਨਾਂ ਵਲੋਂ ਬੀ.ਓ.ਪੀ. ਨੰਗਲੀ ਅਧੀਨ ਆਉਂਦੇ ਪਾਕਿਸਤਾਨ ਦੀ ਸਰਹੱਦ ਨੇੜੇ ਜਿਨ-61 ਵਿਖੇ ਹੈਰੋਇਨ ਦੀ ਬਰਾਮਦਗੀ ਦੀ ਕੀਤੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ।

ਇਸ ਸਬੰਧ ਵਿਚ ਬੀ.ਐਸ.ਐਫ਼ ਦੇ ਡਾਇਰੈਕਟਰ ਜਨਰਲ ਐਸ.ਐਸ. ਦੇਸਵਾਲ ਆਈ.ਪੀ.ਐਸ. ਨੂੰ ਪੱਤਰ ਲਿਖ ਕੇ ਇਸ ਕਾਰਵਾਈ ਵਿਚ ਸ਼ਾਮਲ ਬੀ.ਐਸ.ਐਫ਼ ਜਵਾਨਾਂ ਦੇ ਦਲ ਦੇ ਸਾਰੇ ਮੈਂਬਰਾਂ ਨੂੰ ਢੁਕਵਾਂ ਸਨਮਾਨ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਬੀ.ਐਸ.ਐਫ਼ ਵਲੋਂ ਬੋਟ ਨਾਕੇ ਤੋਂ ਸ਼ੱਕ ਪੈਣ 'ਤੇ ਕਾਰਵਾਈ ਕੀਤੀ ਕਿਉਂਕਿ ਰਾਵੀ ਨਦੀ ਰਾਹੀਂ ਪਾਕਿਸਤਾਨ ਤੋਂ ਨਸ਼ੇ ਤੇ ਹੋਰ ਅਜਿਹੀਆਂ ਗ਼ੈਰ ਕਾਨੂੰਨੀ ਵਸਤਾਂ ਇਧਰ ਤਸਕਰੀ ਲਈ ਭੇਜੀਆਂ ਜਾਂਦੀਆਂ ਹਨ।

ਬੀ.ਐਸ.ਐਫ਼ ਦੇ ਜਵਾਨਾਂ ਨੇ ਕਪੜੇ ਦੇ 60 ਪੈਕੇਟਾਂ ਵਿਚੋਂ 59.6 ਕਿਲੋਗ੍ਰਾਮ ਹੈਰੋਇਨ ਫੜੀ ਜਿਸ ਦੀ ਕੀਮਤ 300 ਕਰੋੜ ਰੁਪਏ ਬਣਦੀ ਹੈ। ਮੁੱਖ ਮੰਤਰੀ ਨੇ ਬੀ.ਐਸ.ਐਫ਼ ਦੀ ਟੀਮ ਵਿਚ ਸ਼ਾਮਲ 14 ਮੈਂਬਰਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਤ ਸਮੇਂ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਇਨ੍ਹਾਂ ਅਪ੍ਰੇਸ਼ਨ ਨੂੰ ਅੰਜਾਮ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement