ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਹਜ਼ਾਰਾਂ ਕਿਸਾਨਾਂ ਵਲੋਂ ਰਈਆ ਵਿਖੇ ਡਿੰਪਾ ਦੀ ਕੋਠੀ ਦਾ ਘਿਰਾਉ
Published : Jul 22, 2020, 11:44 am IST
Updated : Jul 22, 2020, 11:44 am IST
SHARE ARTICLE
Protest
Protest

ਹਜ਼ਾਰਾਂ ਕਿਸਾਨਾਂ ਵਲੋਂ ਖਡੂਰ ਸਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਰਈਆ ਦੇ ਫ਼ੇਰੂਮਾਨ ਰੋਡ ਸਥਿਤ ਕੋਠੀ ਦਾ ਜਬਰਦਸਤ ਘਿਰਾਉ ਕੀਤਾ ਗਿਆ।

ਰਈਆ,21  ਜੁਲਾਈ (ਰਣਜੀਤ ਸਿੰਘ ਸੰਧੂ): ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵਲੋਂ ਖਡੂਰ ਸਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਰਈਆ ਦੇ ਫ਼ੇਰੂਮਾਨ ਰੋਡ ਸਥਿਤ ਕੋਠੀ ਦਾ ਜਬਰਦਸਤ ਘਿਰਾਉ ਕੀਤਾ ਗਿਆ।

Punjab GovtPunjab Govt

ਇਥੇ ਵਰਨਣਯੋਗ ਹੈ ਕੇ ਇਸ ਐਕਸ਼ਨ ਦੀ ਅਗਾਊਂ ਸੂਚਨਾ ਮਿਲਣ ਤੇ ਸਥਾਨਕ ਪੁਲੀਸ ਨੇ ਹਰਕ੍ਰਿਸ਼ਨ ਸਿੰਘ ਡੀ.ਐਸ.ਪੀ ਬਾਬਾ ਬਕਾਲਾ ਦੀ ਅਗਵਾਈ ਹੇਠ ਕਿਰਨਬੀਰ ਸਿੰਘ ਸੰਧੂ, ਉਪਕਾਰ ਸਿੰਘ, ਅਜੈਪਾਲ ਸਿੰਘ ਤਿੰਨੇ ਐਸ.ਐਚ.ਉ ਕਰਮਵਾਰ ਬਿਆਸ, ਵੈਰੋਵਾਲ, ਖ਼ਿਲਚੀਆਂ, ਚਰਨ ਸਿੰਘ ਭਲਵਾਨ, ਪ੍ਰਸੋਤਮ ਲਾਲ ਦੋਵੇਂ ਚੌਂਕੀ ਇੰਚਾਰਜ ਕਰਮਵਾਰ ਰਈਆ ਤੇ ਬੁਤਾਲਾ ਨਾਲ ਅੱਜ ਸਵੇਰ ਤੋਂ ਹੀ ਰਈਆ ਦੇ ਫੇਰੂਮਾਨ ਰੋਡ ਨੂੰ ਪੁਲੀਸ ਛਾਉਣੀ ਵਿੱਚ ਬਦਲਿਆ ਹੋਇਆ ਸੀ ਤੇ ਫੇਰੂਮਾਨ ਚੌਂਕ ਵਿੱਚ ਅਤੇ ਪਿੰਡ ਪੱਡੇ ਨਜਦੀਕ ਨਾਕਾਬੰਦੀ ਕੀਤੀ ਹੋਈ ਸੀ।

FarmerFarmer

ਜਦ ਵੱਡੀ ਗਿਣਤੀ ਵਿੱਚ ਕਿਸਾਨ ਪਹਿਲਾਂ ਤੋਂ ਬਣਾਈ ਯੋਜਨਾ ਮੁਤਾਬਕ ਜੀ.ਟੀ ਰੋਡ ਵਲੋਂ ਅਤੇ ਪਿੰਡ ਫੇਰੂਮਾਨ  ਵਾਲੇ ਪਾਸੇ ਤੋਂ ਅਲੱਗ ਅਲੱਗ ਜਥਿਆਂ ਦੇ ਰੂਪ ਵਿੱਚ ਡਿੰਪਾ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਨੇ ਇਹਨਾਂ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਜੋਸ਼ ਅੱਗੇ ਪੁਲੀਸ ਨੂੰ ਹਥਿਆਰ ਸੁਟਣੇ ਪਏ। ਕਿਸਾਨ ਪੁਲੀਸ ਦੀਆਂ ਰੋਕਾਂ ਤੋੜਦੇ ਹੋਏ ਡਿੰਪਾ ਦੇ ਘਰ ਮੁਹਰੇ ਪਹੁੰਚਣ ਵਿੱਚ ਸਫਲ ਹੋ ਗਏ ਤੇ ਉਹ ਘਰ ਦੇ ਬਾਹਰ ਸੜਕ ਤੇ ਧਰਨਾ ਲਾ ਕੇ ਬੈਠ ਗਏ।

Jasbir Singh DimpaJasbir Singh Dimpa

ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਭਰਾ, ਸਤਨਾਮ ਸਿੰਘ ਮਾਨੋਚਾਹਲ, ਦਿਆਲ ਸਿੰਘ ਮੀਆਂਵਿੰਡ, ਮੇਹਰ ਸਿੰਘ ਤਲਵੰਡੀ, ਹਰਜਿੰਦਰ ਸਿੰਘ ਕੰਗ, ਅਜੀਤ ਸਿੰਘ ਚੰਬਾ, ਸੁਖਵਿੰਦਰ ਸਿੰਘ ਦੁਗਲਵਾਲਾ, ਸਲਵਿੰਦਰ ਸਿੰਘ ਜੀਉਬਾਲਾ, ਧੰਨਾ ਸਿੰਘ ਲਾਲੂ ਘੁੰਮਣ, ਰੇਸ਼ਮ ਸਿੰਘ ਘੁਰਕਵਿੰਡ, ਸਤਵਿੰਦਰ ਸਿੰਘ ਪੰਡੋਰੀ ਸਿਧਵਾਂ, ਕੁਲਵੰਤ ਸਿੰਘ ਭੈਲ, ਸਰਜੀਤ ਸਿੰਘ ਗੰਡੀਵਿੰਡ, ਗੁਰਸਾਹਿਬ ਸਿੰਘ ਪਹੁਵਿੰਡ ਅਤੇ ਗੁਰਮੀਤ ਕੌਰ ਸੂਰਵਿੰਡ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਆਡੀਨੈਂਸ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ।

ਡਾ: ਸੁਆਮੀਨਾਥਨ ਦੀ ਰਿਪੋਰਟ ਪੂਰਨ ਰੂਪ ਵਿੱਚ ਲਾਗੂ ਕੀਤੀ ਜਾਵੇ, 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਦਿਤੀ ਜਾਵੇ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਮੁਾਫ ਕੀਤਾ ਜਾਵੇ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਰੱਦ ਕਰਕੇ ਪੈਟਰੋਲ 35 ਰੁਪਏ ਅਤੇ ਡੀਜਲ 25 ਰੁਪਏ ਪ੍ਰਤੀ ਲਿਟਰ ਕੀਤਾ ਜਾਵੇ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਤੇ ਜਾਣ, ਗੰਨੇ ਦਾ ਪਿਛਲਾ ਬਕਾਇਆ ਤਰੁੰਤ ਜਾਰੀ ਕੀਤਾ ਜਾਵੇ, ਬਠਿੰਡਾ ਥਰਮਲ ਪਲਾਂਟ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ, ਪੰਚਾਇਤੀ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ ਅਤੇ ਧਰਨਿਆਂ ਮੁਜਾਹਰਿਆਂ ਦੌਰਾਨ ਕਿਸਾਨਾਂ ਮਜਦੂਰਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ।ਇਹਨਾਂ ਕਿਹਾ ਕਿ ਕੋਵਿਡ-19 ਦੀ ਆੜ ਹੇਠ ਲੋਕਾਂ ਨੂੰ ਘਰਾਂ ਵਿੱਚ ਬੰਦੀ ਬਣਾ ਕੇ ਲੋਕ ਮਾਰੂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।

ProtestProtest

ਉਹਨਾਂ ਕਿਹਾ ਨਵੇਂ ਕਾਨੂੰਨ ਲਾਗੂ ਹੋ ਜਾਣ ਨਾਲ ਖੇਤੀ ਖੇਤਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋ ਜਾਵੇਗਾ ਤੇ ਖੇਤੀ ਵਸਤਾਂ ਦੀ ਕਾਲਾ ਬਜਾਰੀ ਹੋਣ ਨਾਲ ਆਮ ਲੋਕਾਂ ਦੀ ਲੁੱਟ ਖਸੁੱਟ ਤੇਜ ਹੋ ਜਾਵੇਗੀ।ਮੋਦੀ ਸਰਕਾਰ ਵਲੋਂ ਦੇਸ਼ ਵਿੱਚ ਫਿਰਕੂ ਏਜੰਡਾ ਲਾਗੂ ਕਰਕੇ ਲੋਕਾਂ ਦਾ ਧਿਆਨ ਆਮ ਮਸਲਿਆਂ ਵਲੋਂ ਹਟਾਇਆ ਜਾ ਰਿਹਾ ਹੈ।ਉਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸਾਨ ਮਜਦੂਰ ਇਹ ਲੋਕ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ ।ਇਥੇ ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾਂ ਕਰੀਬ ਪੰਜ ਘੰਟਿਆਂ ਤੋਂ ਵੱਧ ਸਮਾਂ ਜਾਰੀ ਰਿਹਾ ਪਰ ਇਸ ਦੌਰਾਨ ਜਸਬੀਰ ਸਿੰਘ ਡਿੰਪਾ ਧਰਨਾ ਕਾਰੀਆਂ ਨੂੰ ਮਿਲਣ ਨਹੀ ਪਹੁੰਚੇ ਅਤੇ ਉਹਨਾਂ ਦੇ ਘਰ ਦਾ ਗੇਟ ਬੰਦ ਹੀ ਰਿਹਾ।                                                                   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement