ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਹਜ਼ਾਰਾਂ ਕਿਸਾਨਾਂ ਵਲੋਂ ਰਈਆ ਵਿਖੇ ਡਿੰਪਾ ਦੀ ਕੋਠੀ ਦਾ ਘਿਰਾਉ
Published : Jul 22, 2020, 9:36 am IST
Updated : Jul 22, 2020, 9:36 am IST
SHARE ARTICLE
Photo
Photo

ਕਿਸਾਨ ਪੁਲੀਸ ਦੀਆਂ ਰੋਕਾਂ ਤੋੜਦੇ ਹੋਏ ਡਿੰਪਾ ਦੇ ਘਰ ਮੁਹਰੇ ਪਹੁੰਚਣ ਵਿੱਚ ਸਫਲ ਹੋ ਗਏ ਤੇ ਉਹ ਘਰ ਦੇ ਬਾਹਰ ਸੜਕ ਤੇ ਧਰਨਾ ਲਾ ਕੇ ਬੈਠ ਗਏ। ਇ

ਰਈਆ,21  ਜੁਲਾਈ (ਰਣਜੀਤ ਸਿੰਘ ਸੰਧੂ): ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵਲੋਂ ਖਡੂਰ ਸਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਰਈਆ ਦੇ ਫ਼ੇਰੂਮਾਨ ਰੋਡ ਸਥਿਤ ਕੋਠੀ ਦਾ ਜਬਰਦਸਤ ਘਿਰਾਉ ਕੀਤਾ ਗਿਆ।

ਇਥੇ ਵਰਨਣਯੋਗ ਹੈ ਕੇ ਇਸ ਐਕਸ਼ਨ ਦੀ ਅਗਾਊਂ ਸੂਚਨਾ ਮਿਲਣ ਤੇ ਸਥਾਨਕ ਪੁਲੀਸ ਨੇ ਹਰਕ੍ਰਿਸ਼ਨ ਸਿੰਘ ਡੀ.ਐਸ.ਪੀ ਬਾਬਾ ਬਕਾਲਾ ਦੀ ਅਗਵਾਈ ਹੇਠ ਕਿਰਨਬੀਰ ਸਿੰਘ ਸੰਧੂ, ਉਪਕਾਰ ਸਿੰਘ, ਅਜੈਪਾਲ ਸਿੰਘ ਤਿੰਨੇ ਐਸ.ਐਚ.ਉ ਕਰਮਵਾਰ ਬਿਆਸ, ਵੈਰੋਵਾਲ, ਖ਼ਿਲਚੀਆਂ, ਚਰਨ ਸਿੰਘ ਭਲਵਾਨ, ਪ੍ਰਸੋਤਮ ਲਾਲ ਦੋਵੇਂ ਚੌਂਕੀ ਇੰਚਾਰਜ ਕਰਮਵਾਰ ਰਈਆ ਤੇ ਬੁਤਾਲਾ ਨਾਲ ਅੱਜ ਸਵੇਰ ਤੋਂ ਹੀ ਰਈਆ ਦੇ ਫੇਰੂਮਾਨ ਰੋਡ ਨੂੰ ਪੁਲੀਸ ਛਾਉਣੀ ਵਿੱਚ ਬਦਲਿਆ ਹੋਇਆ ਸੀ ਤੇ ਫੇਰੂਮਾਨ ਚੌਂਕ ਵਿੱਚ ਅਤੇ ਪਿੰਡ ਪੱਡੇ ਨਜਦੀਕ ਨਾਕਾਬੰਦੀ ਕੀਤੀ ਹੋਈ ਸੀ।

ਜਦ ਵੱਡੀ ਗਿਣਤੀ ਵਿੱਚ ਕਿਸਾਨ ਪਹਿਲਾਂ ਤੋਂ ਬਣਾਈ ਯੋਜਨਾ ਮੁਤਾਬਕ ਜੀ.ਟੀ ਰੋਡ ਵਲੋਂ ਅਤੇ ਪਿੰਡ ਫੇਰੂਮਾਨ  ਵਾਲੇ ਪਾਸੇ ਤੋਂ ਅਲੱਗ ਅਲੱਗ ਜਥਿਆਂ ਦੇ ਰੂਪ ਵਿੱਚ ਡਿੰਪਾ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਨੇ ਇਹਨਾਂ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਜੋਸ਼ ਅੱਗੇ ਪੁਲੀਸ ਨੂੰ ਹਥਿਆਰ ਸੁਟਣੇ ਪਏ। ਕਿਸਾਨ ਪੁਲੀਸ ਦੀਆਂ ਰੋਕਾਂ ਤੋੜਦੇ ਹੋਏ ਡਿੰਪਾ ਦੇ ਘਰ ਮੁਹਰੇ ਪਹੁੰਚਣ ਵਿੱਚ ਸਫਲ ਹੋ ਗਏ ਤੇ ਉਹ ਘਰ ਦੇ ਬਾਹਰ ਸੜਕ ਤੇ ਧਰਨਾ ਲਾ ਕੇ ਬੈਠ ਗਏ।

ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਭਰਾ, ਸਤਨਾਮ ਸਿੰਘ ਮਾਨੋਚਾਹਲ, ਦਿਆਲ ਸਿੰਘ ਮੀਆਂਵਿੰਡ, ਮੇਹਰ ਸਿੰਘ ਤਲਵੰਡੀ, ਹਰਜਿੰਦਰ ਸਿੰਘ ਕੰਗ, ਅਜੀਤ ਸਿੰਘ ਚੰਬਾ, ਸੁਖਵਿੰਦਰ ਸਿੰਘ ਦੁਗਲਵਾਲਾ, ਸਲਵਿੰਦਰ ਸਿੰਘ ਜੀਉਬਾਲਾ, ਧੰਨਾ ਸਿੰਘ ਲਾਲੂ ਘੁੰਮਣ, ਰੇਸ਼ਮ ਸਿੰਘ ਘੁਰਕਵਿੰਡ, ਸਤਵਿੰਦਰ ਸਿੰਘ ਪੰਡੋਰੀ ਸਿਧਵਾਂ, ਕੁਲਵੰਤ ਸਿੰਘ ਭੈਲ, ਸਰਜੀਤ ਸਿੰਘ ਗੰਡੀਵਿੰਡ, ਗੁਰਸਾਹਿਬ ਸਿੰਘ ਪਹੁਵਿੰਡ ਅਤੇ ਗੁਰਮੀਤ ਕੌਰ ਸੂਰਵਿੰਡ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਆਡੀਨੈਂਸ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ,

ਡਾ: ਸੁਆਮੀਨਾਥਨ ਦੀ ਰਿਪੋਰਟ ਪੂਰਨ ਰੂਪ ਵਿੱਚ ਲਾਗੂ ਕੀਤੀ ਜਾਵੇ, 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਦਿਤੀ ਜਾਵੇ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਮੁਾਫ ਕੀਤਾ ਜਾਵੇ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਰੱਦ ਕਰਕੇ ਪੈਟਰੋਲ 35 ਰੁਪਏ ਅਤੇ ਡੀਜਲ 25 ਰੁਪਏ ਪ੍ਰਤੀ ਲਿਟਰ ਕੀਤਾ ਜਾਵੇ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਤੇ ਜਾਣ, ਗੰਨੇ ਦਾ ਪਿਛਲਾ ਬਕਾਇਆ ਤਰੁੰਤ ਜਾਰੀ ਕੀਤਾ ਜਾਵੇ, ਬਠਿੰਡਾ ਥਰਮਲ ਪਲਾਂਟ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ, ਪੰਚਾਇਤੀ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ ਅਤੇ ਧਰਨਿਆਂ ਮੁਜਾਹਰਿਆਂ ਦੌਰਾਨ ਕਿਸਾਨਾਂ ਮਜਦੂਰਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ।ਇਹਨਾਂ ਕਿਹਾ ਕਿ ਕੋਵਿਡ-19 ਦੀ ਆੜ ਹੇਠ ਲੋਕਾਂ ਨੂੰ ਘਰਾਂ ਵਿੱਚ ਬੰਦੀ ਬਣਾ ਕੇ ਲੋਕ ਮਾਰੂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।

ਉਹਨਾਂ ਕਿਹਾ ਨਵੇਂ ਕਾਨੂੰਨ ਲਾਗੂ ਹੋ ਜਾਣ ਨਾਲ ਖੇਤੀ ਖੇਤਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋ ਜਾਵੇਗਾ ਤੇ ਖੇਤੀ ਵਸਤਾਂ ਦੀ ਕਾਲਾ ਬਜਾਰੀ ਹੋਣ ਨਾਲ ਆਮ ਲੋਕਾਂ ਦੀ ਲੁੱਟ ਖਸੁੱਟ ਤੇਜ ਹੋ ਜਾਵੇਗੀ।ਮੋਦੀ ਸਰਕਾਰ ਵਲੋਂ ਦੇਸ਼ ਵਿੱਚ ਫਿਰਕੂ ਏਜੰਡਾ ਲਾਗੂ ਕਰਕੇ ਲੋਕਾਂ ਦਾ ਧਿਆਨ ਆਮ ਮਸਲਿਆਂ ਵਲੋਂ ਹਟਾਇਆ ਜਾ ਰਿਹਾ ਹੈ।ਉਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸਾਨ ਮਜਦੂਰ ਇਹ ਲੋਕ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ ।ਇਥੇ ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾਂ ਕਰੀਬ ਪੰਜ ਘੰਟਿਆਂ ਤੋਂ ਵੱਧ ਸਮਾਂ ਜਾਰੀ ਰਿਹਾ ਪਰ ਇਸ ਦੌਰਾਨ ਜਸਬੀਰ ਸਿੰਘ ਡਿੰਪਾ ਧਰਨਾ ਕਾਰੀਆਂ ਨੂੰ ਮਿਲਣ ਨਹੀ ਪਹੁੰਚੇ ਅਤੇ ਉਹਨਾਂ ਦੇ ਘਰ ਦਾ ਗੇਟ ਬੰਦ ਹੀ ਰਿਹਾ।                                                                   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement