
ਈਵੇਟ ਸਕੂਲਾਂ ਦੀ ਪਾਸ ਫ਼ੀ ਸਦੀ 87.04, ਮਾਨਤਾ ਪ੍ਰਾਪਤ ਸਕੂਲਾਂ ਦੀ 91.84 ਪਾਸ ਫ਼ੀ ਦੀ ਰਹੀ।
ਐਸ.ਏ.ਐਸ. ਨਗਰ, 21 ਜੁਲਾਈ (ਸੁਖਦੀਪ ਸਿੰਘ ਸੋਈ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਦੇ ਨਤੀਜੇ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਇਸ ਸਾਲ ਵੀ ਚੜ੍ਹਤ ਬਰਕਰਾਰ ਰਹੀ, ਨਵੇਂ ਦਾਖ਼ਲਿਆਂ ਦੇ 12.38 ਫ਼ੀ ਸਦੀ ਰਿਕਾਰਡ ਵਾਧੇ ਤੋਂ ਬਾਅਦ ਹੁਣ ਸਰਕਾਰੀ ਸਕੂਲਾਂ ਦੀ 94.32 ਪਾਸ ਫ਼ੀ ਸਦੀ ਤੋਂ ਅਧਿਆਪਕ ਬਾਗ਼ੋਬਾਗ਼ ਹਨ। ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀ ਸਦੀ 87.04, ਮਾਨਤਾ ਪ੍ਰਾਪਤ ਸਕੂਲਾਂ ਦੀ 91.84 ਪਾਸ ਫ਼ੀ ਦੀ ਰਹੀ। ਕਰੜੀ ਸਖ਼ਤੀ ਤੋਂ ਬਾਅਦ ਨਕਲ ਰਹਿਤ ਹੋਈਆਂ ਪ੍ਰੀਖਿਆਵਾਂ ਤਹਿਤ ਸਾਲ 2018 ਵਿਚ 65.97 ਫ਼ੀ ਦੀ , 2019 ਵਿਚ 86.41 ਫ਼ੀ ਸਦੀ ਅਤੇ 94.32 ਪਾਸ ਫ਼ੀ ਸਦੀ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦੇ ਵਧ ਰਹੇ ਮਿਆਰ ਉਤੇ ਮੋਹਰ ਲਾਈ ਹੈ।
ਸਿਖਿਆ ਅਧਿਕਾਰੀਆਂ ਅਤੇ ਅਧਿਆਪਕ ਪੰਜਾਬ ਭਰ ਵਿਚ ਆਏ ਚੰਗੇ ਨਤੀਜਿਆਂ ਲਈ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਿਖਿਆ ਵਿਭਾਗ ਅੰਦਰ ਸਿਖਿਆ ਸੁਧਾਰਾਂ ਦੀ ਚਲੀ ਵੱਡੀ ਲਹਿਰ ਦਾ ਨਤੀਜਾ ਮੰਨ ਰਹੇ ਹਨ । ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦਸਿਆ ਕਿ ਇਸ ਵਾਰ 2 ਲੱਖ 86 ਹਜ਼ਾਰ 378 ਵਿਦਿਆਰਥੀਆਂ ਨੇ ਇਮਤਿਹਾਨ ਦਿਤਾ ਅਤੇ 2 ਲੱਖ 60 ਹਜ਼ਾਰ 547 ਵਿਦਿਆਰਥੀ ਪਾਸ ਹੋਏ ਅਤੇ 90.98 ਫ਼ੀ ਸੀਦ ਪਾਸ ਨਤੀਜਾ ਰਿਹਾ।
ਉਨ੍ਹਾਂ ਦਸਿਆ ਕਿ ਸੱਭ ਤੋਂ ਵੱਧ ਪਾਸ ਫ਼ੀ ਸਦੀ ਜ਼ਿਲ੍ਹਾ ਰੂਪਨਗਰ ਦੀ 96.93 ਫ਼ੀ ਸਦੀ ਰਹੀ ਹੈ। ਜਦੋਂ ਕਿ ਫ਼ਰੀਦਕੋਟ 96.61 ਫ਼ੀ ਸਦੀ, ਫ਼ਿਰੋਜ਼ਪੁਰ 95.68 ਫ਼ੀ ਸਦੀ, ਬਠਿੰਡਾ ਤੇ ਮੋਗਾ 95.65 ਫ਼ੀ ਸਦੀ, ਮੁਕਤਸਰ ਸਾਹਿਬ 95.02 ਫ਼ੀ ਸਦੀ, ਕਪੂਰਥਲਾ 93.96 ਫ਼ੀ ਸਦੀ, ਪਟਿਆਲਾ 93.87 ਫ਼ੀ ਸਦੀ, ਜਲੰਧਰ 93.86 ਫ਼ੀ ਸਦੀ, ਹੁਸ਼ਿਆਰਪੁਰ 93.80 ਫ਼ੀ ਸਦੀ, ਐਸ.ਏ.ਐਸ ਨਗਰ 93.16 ਫ਼ੀ ਸਦੀ, ਫ਼ਾਜ਼ਿਲਕਾ 93.10 ਫ਼ੀ ਸਦੀ, ਐਸ.ਬੀ.ਐਸ. ਨਗਰ 92.83 ਫ਼ੀ ਸਦੀ, ਗੁਰਦਾਸਪੁਰ 92.30 ਫ਼ੀ ਸਦੀ, ਅੰਮ੍ਰਿਤਸਰ 92.22 ਫ਼ੀ ਸਦੀ, ਫ਼ਤਿਹਗੜ੍ਹ ਸਾਹਿਬ 91.96 ਫ਼ੀ ਸਦੀ, ਤਰਨਤਾਰਨ 91.81 ਫ਼ੀ ਸਦੀ, ਪਠਾਨਕੋਟ 91.38 ਫ਼ੀ ਸਦੀ, ਸੰਗਰੂਰ 91.17 ਫ਼ੀ ਸਦੀ, ਲੁਧਿਆਣਾ 89.99 ਫ਼ੀ ਸਦੀ, ਮਾਨਸਾ 89.80 ਫ਼ੀ ਸਦੀ, ਬਰਨਾਲਾ 84.69 ਫ਼ੀ ਸਦੀ ਰਿਹਾ।