
ਬੀਤੀ ਦੇਰ ਸ਼ਾਮ ਦਸੂਹਾ ਵਿਖੇ ਉਸ ਵਕਤ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਗੜ੍ਹਦੀਵਾਲਾ, 21 ਜੁਲਾਈ (ਹਰਪਾਲ ਸਿੰਘ): ਬੀਤੀ ਦੇਰ ਸ਼ਾਮ ਦਸੂਹਾ ਵਿਖੇ ਉਸ ਵਕਤ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਦੋਂ ਕਿ ਮਾਰਕੀਟ ਕਮੇਟੀ ਦਸੂਹਾ ਸਾਹਮਣੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਕਾਰ ਬਾਜ਼ਾਰ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਇਕ ਵਿਅਕਤੀ ਦੇ ਗੋਲੀ ਮਾਰਕੇ ਗੰਭੀਰ ਜ਼ਖ਼ਮੀ ਕਰ ਦਿਤਾ ਗਿਆ। ਸਿੱਟੇ ਵਜੋਂ ਉਸ ਦੀ ਸਿਵਲ ਹਸਪਤਾਲ ਦਸੂਹਾ ਵਿਖੇ ਉਕਤ ਵਿਅਕਤੀ ਦਾ ਮੌਤ ਹੋ ਗਈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਡੀ.ਐਸ.ਪੀ ਦਸੂਹਾ ਅਨਿਲ ਕੁਮਾਰ ਭਨੋਟ, ਐਸ.ਐਚ.ਓ ਦਸੁੂਹਾ ਗੁਰਦੇਵ ਸਿੰਘ ਭਾਰੀ ਫ਼ੋਰਸ ਸਮੇਤ ਮੌਕੇ ਉਤੇ ਪੱਜੇ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਐਚ.ਓ ਦਸੂੁਹਾ ਗੁਰਦੇਵ ਸਿੰਘ ਨੇ ਦਸਿਆ ਕਿ ਪਰਮਜੀਤ ਸਿੰਘ ਸੈਣੀ ਪੁੱਤਰ ਕੁਲਵੰਤ ਸਿੰਘ ਪਿੰਡ ਦੇਵੀਦਾਸ ਜੋ ਕਿ ਦਸੂਹਾ ਵਿਖੇ ਪ੍ਰਾਪਰਟੀ ਡੀਲਰ ਅਤੇ ਕਾਰ ਬਾਜ਼ਾਰ ਦਾ ਕੰਮ ਕਰਦਾ ਹੈ, ਤੇ ਉਹ ਅਪਣੇ ਦਫ਼ਤਰ ਵਿਖੇ ਮੌਜੂਦ ਸੀ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆ ਕੇ ਉਸ ਉਤੇ ਗੋਲੀ ਚਲਾ ਦਿਤੀ ਤੇ ਗੋਲੀ ਉਸ ਦੇ ਪੱਟ ਵਿਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਉਕਤ ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀ ਚਲਾਉਣ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦਸਿਆ ਕਿ ਜ਼ਖ਼ਮੀ ਹੋਏ ਪਰਮਜੀਤ ਸਿੰਘ ਸੈਣੀ ਉਰਫ਼ ਸੋਢੀ ਨੂੰ ਤਰੁਤ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਕਤ ਜ਼ਖ਼ਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ ਜ਼ਖ਼ਮਾਂ ਦੀ ਤਾਪ ਦਾ ਸਹਿਦੇ ਹੋਏ ਦਮ ਤੋੜ ਗਿਆ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਉਕਤ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ ਉਤੇ ਜਾਂਚ ਕੀਤੀ ਜਾ ਰਹੀ ਹੈ।