ਸਰਕਾਰੀ ਹਸਪਤਾਲ ਦੇ ਜ਼ਚਾ-ਬੱਚਾ ਵਾਰਡ 'ਚ ਗੈਸ ਲੀਕ ਹੋਣ ਨਾਲ ਮਚੀ ਭਾਦੜ
Published : Jul 22, 2021, 7:14 am IST
Updated : Jul 22, 2021, 7:14 am IST
SHARE ARTICLE
image
image

ਸਰਕਾਰੀ ਹਸਪਤਾਲ ਦੇ ਜ਼ਚਾ-ਬੱਚਾ ਵਾਰਡ 'ਚ ਗੈਸ ਲੀਕ ਹੋਣ ਨਾਲ ਮਚੀ ਭਾਦੜ

ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚਿਆਂ ਨੂੰ  ਪ੍ਰਵਾਰਕ ਮੈਂਬਰ ਚੁੱਕ ਕੇ ਬਾਹਰ ਭੱਜੇ

ਮੋਗਾ, 21 ਜੁਲਾਈ (ਅਰੁਣ ਗੁਲਾਟੀ) : ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਉਸ ਸਮੇਂ ਭਗਦੜ ਮਚ ਗਈ, ਜਦੋਂ ਵਾਰਡ ਵਿਚ ਡਿਊਟੀ 'ਤੇ ਤੈਨਾਤ ਇਕ ਮਹਿਲਾ ਸਟਾਫ਼ ਵਾਰਡ ਅਟੈਂਡੈਂਟ ਵਲੋਂ ਆਕਸੀਜਨ ਸਿਲੰਡਰ ਨੂੰ  ਬਦਲਦੇ ਮੌਕੇ ਗੈਸ ਲੀਕ ਹੋਣ ਲੱਗ ਪਈ | ਘਟਨਾ ਮੌਕੇ ਵਾਰਡ ਵਿਚ ਕਰੀਬ 20 ਨਵਜਨਮੇ ਬੱਚੇ ਵੱਖ-ਵੱਖ ਬੈੱਡਾਂ ਅਤੇ 15 ਦੇ ਕਰੀਬ ਗਰਭਵੰਤੀ ਔਰਤਾਂ ਦਾਖ਼ਲ ਸਨ | 
ਗੈਸ ਲੀਕ ਹੋਣ ਦਾ ਪਤਾ ਚਲਦੇ ਹੀ ਵਾਰਡ ਵਿਚ ਦਾਖ਼ਲ ਨਵਜਨਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਬਾਹਰ ਬੈਠੇ ਪਰਵਾਰਾ ਨੂੰ  ਪਤਾ ਲੱਗਾ ਤਾਂ ਉਹ ਉਨ੍ਹਾਂ ਦੀ ਜਾਨ ਬਚਾਉਣ ਲਈ ਵਾਰਡ 'ਚ ਭੱਜੇ ਅਤੇ ਅਪਣੇ-ਅਪਣੇ ਮਰੀਜ਼ਾਂ ਨੂੰ  ਚੁੱਕ ਕੇ ਬਾਹਰ ਲੈ ਕੇ ਆਏ ਅਤੇ ਕੱੁਝ ਗਰਭਵਤੀ ਔਰਤਾਂ ਵੀ ਬੜੀ ਮੁਸ਼ਕਲ ਨਾਲ ਬਾਹਰ ਆਈਆਂ | ਜੱਚਾ-ਬੱਚਾ ਵਾਰਡ ਵਿਚ ਬਜ਼ੁਰਗ ਔਰਤ ਨਾਹਰ ਕੌਰ ਨੇ ਦਸਿਆ ਕਿ ਉਸ ਦੀ ਬੇਟੀ ਸਪਨਾ ਜੋ ਕਿ ਗਰਭਵੰਤੀ ਹੋਣ ਕਰ ਕੇ ਉਸ ਨੂੰ  ਬੁੱਧਵਾਰ ਜੱਚਾ-ਬੱਚਾ ਵਾਰਡ ਵਿਚ ਚੈਕਅਪ ਲਈ ਲਿਆਂਦਾ ਗਿਆ ਸੀ, ਲੇਕਿਨ ਮਹਿਲਾ ਡਾਕਟਰ ਵਲੋਂ ਉਸ ਦਾ ਖੂਨ ਘੱਟ ਹੋਣ ਕਰ ਕੇ ਉਸ ਨੂੰ  ਵਾਰਡ ਵਿਚ ਹੀ ਖੂਨ ਦੀ ਬੋਤਲ ਲਗਾਈ ਹੋਈ ਸੀ | ਜਦ ਵਾਰਡ ਵਿਚ ਗੈਸ ਲੀਕ ਹੋਣ ਬਾਰੇ ਭਗਦੜ ਮਚੀ ਤਾਂ ਉਸ ਦੀ ਬੇਟੀ ਸਪਨਾ ਨੇ ਜਲਦੀ-ਜਲਦੀ ਵਿਚ ਖੂਨ ਦੀ ਪਾਈਪ ਖਿੱਚ ਕੇ ਅਪਣੀ ਜਾਨ ਬਚਾਉਣ ਲਈ ਬੜੀ ਮੁਸ਼ਕਲ ਨਾਲ ਬਾਹਰ ਨੂੰ  ਭੱਜੀ ਤੇ ਇਸ ਦੌਰਾਨ ਸਾਰੇ ਪਾਸੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ |
ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਤੈਨਾਤ ਵਾਰਡ ਅਟੈਂਡੈਡ ਬਲਜੀਤ ਕੋਰ ਨੇ ਦਸਿਆ ਕਿ ਬੁਧਵਾਰ ਉਹ ਡਿਊਟੀ 'ਤੇ ਤੈਨਾਤ ਸੀ ਤਾਂ ਵਾਰਡ ਵਿਚ ਦਾਖ਼ਲ ਨਵਜਨਮੇ ਬੱਚਿਆਂ ਨੂੰ  ਲਗਾਈ ਗਈ ਆਕਸੀਜਨ ਗੈਸ ਦਾ ਸਿਲੇਡਰ ਖ਼ਤਮ ਹੋ ਗਿਆ ਸੀ ਤਾਂ ਉਹ ਅਪਣੇ ਆਪ ਆਕਸੀਜਨ ਦਾ ਗੈਸ ਸਿਲੰਡਰ ਨੂੰ  ਬਦਲਣ ਲੱਗ ਪਈ, ਲੇਕਿਨ ਗੈਸ ਪਾਈਪ ਦੀ ਚੂੜੀ ਸਹੀ ਨਾ ਲੱਗਣ ਕਰ ਕੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਦੀ ਆਵਾਜ਼ ਤੇਜ਼ ਹੋਣ ਲੱਗ ਪਈ ਤੇ ਉਹ ਗੈਸ ਦੀ ਆਵਾਜ਼ ਸੁਣ ਕੇ ਘਬਰਾ ਕੇ ਡਰਦੀ ਹੋਈ ਕਮਰੇ ਵਿਚੋਂ ਬਾਹਰ ਭੱਜ ਆਈ | ਜਦ ਵਾਰਡ ਵਿਚ ਦਾਖ਼ਲ ਗਰਭਵਤੀ ਔਰਤਾਂ ਨੂੰ  ਗੈਸ ਲੀਕ ਹੋਣ ਦਾ ਪਤਾ ਲੱਗਾ ਤਾਂ ਉਹ ਚੀਖ ਚਿਹਾੜਾ ਮਚਾਉਂਦੀਆਂ ਹੋਈਆ ਬੜੀ ਮੁਸ਼ਕਲ ਨਾਲ ਬਾਹਰ ਨੂੰ  ਭੱਜੀਆਂ ਅਤੇ ਜੱਚਾ-ਬੱਚਾ ਵਾਰਡ ਦੇ ਬਾਹਰ ਬੈਠੇ ਮਰੀਜ਼ਾਂ ਦੇ ਪਰਵਾਰਕ ਮੈਂਬਰਾਂ ਵਲੋਂ ਅਪਣੇ ਨਵਜਨਮੇ ਬੱਚਿਆਂ ਨੂੰ  ਜਲਦੀ-ਜਲਦੀ ਚੁੱਕ ਕੇ ਬਾਹਰ ਨੂੰ  ਭੱਜੇ |
ਫੋਟੋ ਨੰਬਰ 21 ਮੋਗਾ 20
ਲੀਕ ਹੋਏ ਆਕਸੀਜਨ ਗੈਸ ਵਾਲੇ ਸਿਲੇਂਡਰ ਨੂੰ  ਠੀਕ ਕਰਦੇ ਕਰਮਚਾਰੀ |
ਫੋਟੋ ਨੰਬਰ 21 ਮੋਗਾ 21
ਗੈਸ ਲੀਕ ਹੋਣ ਦੀ ਘਟਨਾ ਬਾਰੇ ਜਾਣਕਾਰੀ ਦਿੰਦੀ ਇਕ ਮਹਿਲਾ |
 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement