
ਬਸਪਾ ਦੇ ਛਜਲਵੰਡੀ ਨੇ ਚਾਰ ਦਿਨਾਂ ਬਾਅਦ ਕੀਤੀ ਭਾਜਪਾ ਚੋ ਘਰ ਵਾਪਸੀ
ਜਲੰਧਰ:- ਬਹੁਜਨ ਸਮਾਜ ਪਾਰਟੀ ਦੀ ਜੋਸ਼ ਭਰੀ ਅੰਦੋਲਨਕਾਰੀ ਮੂਵਮੈਂਟ ਨੂੰ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਭਾਜਪਾ ਚ ਗਏ ਬਸਪਾ ਆਗੂ ਸਵਿੰਦਰ ਸਿੰਘ ਛੱਜਲਵੰਡੀ ਸਿਰਫ ਚਾਰ ਦਿਨਾਂ ਬਾਅਦ ਹੀ ਘਰ ਵਾਪਸੀ ਕਰਦੇ ਹੋਏ ਮੁੜ ਬਸਪਾ ਦਾ ਪੱਲਾ ਫੜ ਲਿਆ। ਸੂਬਾ ਜਰਨਲ ਸਕੱਤਰ ਭਗਵਾਨ ਸਿੰਘ ਚੌਹਾਨ ਦੀ ਪ੍ਰੇਰਨਾ ਨਾਲ ਮੁੜ ਤੋ ਸ਼ਾਮਿਲ ਕਰਵਾਉਂਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਬਸਪਾ ਪੰਜਾਬ ਵਿੱਚ ਸੱਤਾ ਦੀ ਜੰਗ ਤੇਜ ਤਰਾਰ ਰੂਪ ਵਿਚ ਲੜ ਰਹੀ ਹੈ।
Narendra Modi, Farmers
ਜਿਸ ਵਿੱਚ ਕਰਕੇ ਪੂਰੇ ਬਹੁਜਨ ਸਮਜ ਵਿਚ ਜੋਸ਼ ਹੈ ਪ੍ਰੰਤੂ ਭਾਜਪਾ ਪੰਜਾਬੀਆ ਨੂੰ ਗੁੰਮਰਾਹ ਕੰਨ ਪ੍ਰਚਾਰ ਕਰਕੇ ਦਲਿਤ ਮੁੱਖ ਮੰਤਰੀ ਦੇ ਨਾਮ ਤੇ ਭਰਮਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ ਜਦੋਂ ਕੇ ਕੇਂਦਰ ਸਰਕਾਰ ਨੂੰ ਆਮ ਪੰਜਾਬੀਆਂ ਲਈ ਰੋਜ਼ੀ ਰੋਟੀ ਤੇ ਰੁਜਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸ ਗੜ੍ਹੀ ਨੇ ਕਿਹਾ ਕਿ ਸਮਾਂ ਆਉਣ ਤੇ ਕਿਸਾਨ ਤੇ ਦਲਿਤ ਵਿਰੋਧੀ ਭਾਜਪਾ ਨੂੰ ਮਜ਼ਾ ਚੱਖਾਵਾਂਗੇ। ਪੰਜਾਬ ਵਿੱਚ ਕੁਝ ਲੋਕ ਬਸਪਾ ਦੇ ਅਖੌਤੀ ਕਾਂਗਰਸ ਭਾਜਪਾ ਦੇ ਹੱਥਾਂ ਵਿਚ ਖੇਡਕੇ ਝੂਠੇ ਮਿਸਨਰੀਆਂ ਦਾ ਨੀਲਾ ਚੋਗਾ ਪਾਕੇ ਪਾਰਟੀ ਦੇ ਵਰਕਰਾਂ/ਨੇਤਾਵਾਂ ਨੂੰ ਭਰਮਾਉਣ ਲਈ ਨਿੱਤ ਨਵੀਆਂ ਸਾਜਿਸ਼ਾਂ ਘੜ ਰਹੇ ਹਨ
Jasvir singh
ਜਿਹਨਾਂ ਦੀ ਪਲ ਪਲ ਦੀ ਜਾਣਕਾਰੀ ਪਾਰਟੀ ਕੋਲ ਹੈ, ਜੋਕਿ ਚੱਲੇ ਹੋਏ ਕਾਰਤੂਸ ਤੋਂ ਜਿਆਦਾ ਤਾਕਤ ਨਹੀਂ ਰੱਖਦੇ। ਅੱਜ ਪੂਰੇ ਪੰਜਾਬ ਦੀ ਬਸਪਾ ਇਕਮੁਠ ਤੇ ਇਕਜੁਟ ਹੈ, ਵਿਰੋਧੀ ਪਾਰਟੀਆਂ ਬਸਪਾ ਦੇ ਮਜ਼ਬੂਤ ਕਿਲ੍ਹੇ ਵਿੱਚ ਸ਼ਨ੍ਹ ਲਾਉਣ ਲਈ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਮੌਕੇ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਬਸਪਾ ਦੇ ਮਿਸ਼ਨਰੀ ਨੇਤਾ/ਵਰਕਰਾਂ ਨੂੰ ਇਸ ਨਾਜ਼ੁਕ ਮੌਕੇ ਤੇ ਆਪਣੀ ਨਿੱਜੀ ਕੁਰਸੀ ਲਈ ਸਵਾਰਥ ਛੱਡਕੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ 'ਚ ਇਕੱਠੇ ਹੋ ਕੇ ਸੱਤਾ ਦੇ ਭਾਗੀਦਾਰ ਬਣਨ ਦਾ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ ਮਨਜੀਤ ਸਿੰਘ ਅਟਵਾਲ ਤੇ ਰੋਹਿਤ ਖੋਖਰ, ਜੋਨ ਇੰਚਾਰਜ ਗੁਰਬਖਸ਼ ਮਹੇ, ਗੁਰਬਖਸ ਸਿੰਘ ਸ਼ੇਰਗਿੱਲ ਆਦਿ ਦੇ ਵਰਕਰ ਸ਼ਾਮਿਲ ਸਨ।