ਮਹਿੰਗਾਈ ਦੇ ਬਾਵਜੂਦ ਅਪ੍ਰੈਲ-ਜੂਨ ਤਿਮਾਹੀ ’ਚ ਮਕਾਨਾਂ ਦੀ ਵਿਕਰੀ 246 ਫ਼ੀ ਸਦੀ ਵਧੀ
Published : Jul 22, 2022, 12:54 am IST
Updated : Jul 22, 2022, 12:54 am IST
SHARE ARTICLE
image
image

ਮਹਿੰਗਾਈ ਦੇ ਬਾਵਜੂਦ ਅਪ੍ਰੈਲ-ਜੂਨ ਤਿਮਾਹੀ ’ਚ ਮਕਾਨਾਂ ਦੀ ਵਿਕਰੀ 246 ਫ਼ੀ ਸਦੀ ਵਧੀ

ਨਵੀਂ ਦਿੱਲੀ, 21 ਜੁਲਾਈ : ਮਹਿੰਗਾਈ ਅਤੇ ਵਧਦੀ ਹੋਮ ਲੋਨ ਦਰਾਂ ਦੇ ਬਾਵਜੂਦ ਹਾਊਸਿੰਗ ਸੈਕਟਰ ਅਪ੍ਰੈਲ-ਜੂਨ ਤਿਮਾਹੀ ’ਚ ਤੇਜ਼ੀ ਨਾਲ ਵਧਿਆ ਹੈ। ਦੇਸ਼ ਦੇ 7 ਵੱਡੇ ਸ਼ਹਿਰਾਂ ਵਿਚ 84,930 ਘਰ ਵੇਚੇ ਗਏ ਅਤੇ 82,150 ਘਰਾਂ ਦੇ ਪ੍ਰੋਜੈਕਟ ਲਾਂਚ ਕੀਤੇ ਗਏ। 2016 ਤੋਂ ਬਾਅਦ ਜੂਨ ਤਿਮਾਹੀ ’ਚ ਹਾਊਸਿੰਗ ਸੈਕਟਰ ਦਾ ਇਹ ਸੱਭ ਤੋਂ ਵਧੀਆ ਪ੍ਰਦਰਸ਼ਨ ਹੈ।
ਜਾਰੀ ਕੀਤੀ ਗਈ ਐਨਾਰੋਕ ਰਿਪੋਰਟ ਦੇ ਮੁਤਾਬਕ, ਸਾਲ ਦਰ ਸਾਲ ਆਧਾਰ ’ਤੇ ਘਰਾਂ ਦੀ ਵਿਕਰੀ 246 ਫ਼ੀ ਸਦੀ ਅਤੇ ਨਵੀਂ ਲਾਂਚਿੰਗ ’ਚ 127 ਫ਼ੀ ਸਦੀ ਦਾ ਵਾਧਾ ਹੋਇਆ ਹੈ। ਦਰਮਿਆਨੇ ਆਕਾਰ ਦੇ ਘਰਾਂ ਅਤੇ ਪ੍ਰੀਮੀਅਮ ਖੰਡ ਯਾਨੀ 40 ਲੱਖ ਰੁਪਏ ਤੋਂ 1.5 ਕਰੋੜ ਰੁਪਏ ਦੇ ਘਰਾਂ ਦੀ ਵਿਕਰੀ ਸਭ ਤੋਂ ਵੱਧ ਸੀ। ਅਨੳਰੋਚਕ ਦੀ ਰਿਪੋਰਟ ਮੁਤਾਬਕ ਜੂਨ ਤਿਮਾਹੀ ਵਿੱਚ ਘਰਾਂ ਦੀਆਂ ਕੀਮਤਾਂ ਵਿਚ 4-7 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਦਾ ਕਾਰਨ ਸੀਮੈਂਟ ਅਤੇ ਸਟੀਲ ਵਰਗੇ ਕੱਚੇ ਮਾਲ ਅਤੇ ਮਜ਼ਦੂਰੀ ਦੀ ਲਾਗਤ ਵਿਚ ਵਾਧਾ ਸੀ। ਇਸ ਤੋਂ ਇਲਾਵਾ ਹੋਮ ਲੋਨ ਦੀਆਂ ਦਰਾਂ ਵਧਣ ਕਾਰਨ ਵੀ ਮਕਾਨਾਂ ਦੀ ਕੀਮਤ ਵਧੀ ਹੈ।
ਐਨਾਰੋਕ ਗਰੁੱਪ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਨੀਤੀਗਤ ਦਰਾਂ ਵਿਚ ਦੋ ਵਾਧੇ ਦੇ ਬਾਵਜੂਦ ਕਿਫ਼ਾਇਤੀ ਸਮਰਥਾ ਆਕਰਸ਼ਕ ਬਣੀ ਹੋਈ ਹੈ। ਹਾਊਸਿੰਗ ਸੈਕਟਰ ਰਫ਼ਤਾਰ ਪਕੜ ਰਿਹਾ ਹੈ ਪਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉਪਾਵਾਂ ’ਤੇ ਨਜ਼ਰ ਰਖਣੀ ਪਵੇਗੀ। (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement