
500 ਗ੍ਰਾਮ ਚਰਸ ਸਮੇਤ ਨਸ਼ਾ ਤਸਕਰ ਕੀਤਾ ਕਾਬੂ
ਜਲੰਧਰ, 21 ਜੁਲਾਈ (ਨਿਰਮਲ ਸਿੰਘ) : ਥਾਣਾ ਮਕਸੂਦਾਂ ਦੀ ਪੁਲਿਸ ਨੇ ਨੌਜਵਾਨ ਨਸ਼ਾ ਤਸਕਰ ਨੂੰ ਚਰਸ ਸਮੇਤ ਕਾਬੂ ਕੀਤਾ ਹੈ | ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦਸਿਆ ਕਿ ਮਕਸੂਦਾਂ ਪੁਲਿਸ ਪਾਰਟੀ ਪਿੰਡ ਸ਼ੇਖੇ ਤੋਂ ਕਬੂਲਪੁਰ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਸੰਤਰੀ ਰੰਗ ਦੇ ਮੋਟਰਸਾਈਕਲ ਪੀਬੀ 08 ਏਵੀ 3765 'ਤੇ ਆ ਰਹੇ ਨੌਜਵਾਨ ਨੂੰ ਰੋਕਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਪੁਲਿਸ ਪਾਰਟੀ ਵੇਖ ਕੇ ਘਬਰਾ ਗਿਆ, ਜਿਸ ਦੀ ਤਲਾਸ਼ੀ ਲਏ ਜਾਣ 'ਤੇ ਉਸ ਕੋਲੋਂ 500 ਗ੍ਰਾਮ ਚਰਸ ਬਰਾਮਦ ਹੋਈ | ਉਸ ਵਿਰੁਧ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ | ਫੜੇ ਗਏ ਨੌਜਵਾਨ ਨਸ਼ਾ ਤਸਕਰ ਦੀ ਪਛਾਣ ਸੂਰਜ ਵਾਸੀ ਮਕਾਨ ਨੰਬਰ 534, ਲੱਕੜ ਮਾਰਕੀਟ ਮੁਹੱਲਾ ਜਗਤਪੁਰਾ ਥਾਣਾ ਡਵੀਜ਼ਨ-3, ਜਲੰਧਰ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਸੂਰਜ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ |