
ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ
ਫਿਰੋਜ਼ਪੁਰ: ਹਰ ਰੋਜ਼ ਨਸ਼ਿਆਂ ਨਾਲ ਮਾਪਿਆਂ ਦੇ ਜਵਾਨ ਪੁੱਤ ਦੁਨੀਆ ਤੋਂ ਜਾ ਰਹੇ ਹਨ। ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ। ਅਜਿਹੀ ਹੀ ਮੰਦਭਾਗੀ ਖਬਰ ਫਿਰੋਜ਼ਪੁਰ ਦੇ ਪਿੰਡ ਮੰਝ ਵਾਲਾ ਤੋਂ ਸਾਹਮਣੇ ਆਈ ਹੈ। ਜਿਥੇ ਨਸ਼ਿਆਂ ਦੀ ਓਵਰਡੋਜ਼ ਨਾਲ 18 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਔਰਤਾਂ ਵਲੋਂ ਜਬਰ ਜਨਾਹ ਦੇ ਕਾਨੂੰਨ ਨੂੰ ਹਥਿਆਰ ਵਿਰੁਧ ਹਾਈ ਕੋਰਟ ਨੇ ਦਿਤੀ ਚੇਤਾਵਨੀ
ਮ੍ਰਿਤਕ ਦੀ ਪਹਿਚਾਣ ਹਰਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਦਿਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਨਸੀਬ ਸਿੰਘ ਪੁੱਤਰ ਨੇ ਦਸਿਆ ਕਿ ਉਸ ਦਾ ਲੜਕਾ ਹਰਮਨਦੀਪ ਸਿੰਘ (18 ਸਾਲ) ਨੂੰ ਮਿਤੀ 20 ਜੁਲਾਈ 2023 ਨੂੰ ਗੁਰਜੀਤ ਸਿੰਘ ਉਰਫ ਕੱਦੂ ਪੁੱਤਰ ਪ੍ਰਤਾਪ ਸਿੰਘ ਤੇ ਗੁਰਦਿੱਤਾ ਸਿੰਘ ਬੂਟਾ ਪੁੱਤਰ ਲਖਵਿੰਦਰ ਸਿੰਘ ਵਾਸੀ ਕਾਮਲ ਵਾਲਾ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਖੱਚਰਵਾਲਾ ਵਿਖੇ ਮੇਲਾ ਵਿਖਾਉਣ ਲੈ ਗਏ ਸੀ ਪਰ ਉਹ ਰਾਤ ਨੂੰ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ: ਅਬੋਹਰ 'ਚ ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਹੋਈ ਮੌਤ
ਉਸ ਨੂੰ ਅਗਲ ਦਿਨ ਪਤਾ ਲੱਗਾ ਕਿ ਉਸਦੇ ਲੜਕੇ ਦੀ ਲਾਸ਼ ਪਿੰਡ ਖੱਚਰ ਵਾਲਾ ਬੱਸ ਅੱਡਾ ਲਿੰਕ ਰੋਡ ਦੇ ਕਮਰੇ 'ਚ ਪਈ ਹੈ ਤੇ ਕੋਲ ਸਰਿੰਜ ਪਈ ਹੈ।
ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।