ਸੋਮਵਾਰ ਤੱਕ ਬੰਦ ਰਹੇਗੀ ਕਰਤਾਪੁਰ ਸਾਹਿਬ ਦੀ ਯਾਤਰਾ, ਸਥਿਤੀ ਅਨੁਸਾਰ ਲਿਆ ਜਾਵੇਗਾ ਅਗਲਾ ਫ਼ੈਸਲਾ 
Published : Jul 22, 2023, 6:17 pm IST
Updated : Jul 22, 2023, 6:17 pm IST
SHARE ARTICLE
File Photo
File Photo

ਲਾਂਘੇ ਦੇ ਆਸ-ਪਾਸ ਪਾਣੀ ਖੜ੍ਹਾ ਹੈ ਤੇ ਲਾਂਘੇ ਨੂੰ ਜਾਣ ਵਾਲੀ ਸੜਕ ਪਾਣੀ ਕਰ ਕੇ ਖ਼ਰਾਬ ਹੋ ਗਈ ਹੈ

ਗੁਰਦਾਸਪੁਰ - ਸ੍ਰੀ ਕਰਤਾਰਪੁਰ ਲਾਂਘੇ ਦੀ ਯਾਤਰਾ ਅੱਜ ਤੱਕ ਦੇ ਲਈ ਬੰਦ ਕੀਤੀ ਗਈ ਸੀ ਕਿਉਂਕਿ ਭਾਰੀ ਮੀਂਹ ਦੇ ਕਰ ਕੇ ਲਾਂਘੇ ਵਿਚ ਪਾਣੀ ਬਹੁਤ ਖੜ੍ਹ ਗਿਆ ਸੀ ਜਿਸ ਦੇ ਮੱਦੇਨਜ਼ਰ ਇਹ ਯਾਤਰਾ ਅੱਜ ਤੱਕ ਰੋਕੀ ਗਈ ਸੀ। ਇਸ ਯਾਤਰਾ ਨੂੰ ਚਲਾਉਣ ਬਾਰੇ ਅੱਜ ਖ਼ਬਰ ਇਹ ਸਾਹਮਣੇ ਆਈ ਹੈ ਕਿ ਫਿਲਹਾਲ ਇਹ ਯਾਤਰਾ 2 ਦਿਨ ਹੋਰ ਬੰਦ ਰਹੇਗੀ। ਇਸ ਸਬੰਧੀ ਗੁਰਦਾਸਪੁਰ ਦੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਫਿਰ ਪੂਰੇ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਅਜੇ ਵੀ ਲਾਂਘੇ ਦੇ ਆਸ-ਪਾਸ ਪਾਣੀ ਖੜ੍ਹਾ ਹੈ ਤੇ ਲਾਂਘੇ ਨੂੰ ਜਾਣ ਵਾਲੀ ਸੜਕ ਪਾਣੀ ਕਰ ਕੇ ਖ਼ਰਾਬ ਹੋ ਗਈ ਹੈ।  

ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਪਾਣੀ ਰਾਵੀ ਨਦੀ ਨੂੰ ਓਵਰਫਲੋਅ ਕਰ ਕੇ ਇੱਥੇ ਆਇਆ ਸੀ ਜਿਸ ਕਰ ਕੇ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਹੀ ਇਹ ਯਾਤਰਾ 2 ਦਿਨ ਹੋਰ ਸਥਾਗਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਹੁਣ ਸੋਮਵਾਰ ਦੀ ਸ਼ਾਮ ਨੂੰ ਫਿਰ ਤੋਂ ਸਥਿਤੀ ਦੇ ਅਨੁਸਾਰ ਫ਼ੈਸਲਾ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਲਾਕੇ ਵਿਚ ਅਜੇ ਹੋਰ ਮੀਂਹ ਪੈਣ ਦੀ ਵੀ ਸੰਭਾਵਨਾ ਹੈ। 

 
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement