Abohar News : 2 ਕਾਰਾਂ ਦੀ ਜ਼ਬਰਦਸਤ ਟੱਕਰ 'ਚ 2 ਆਰਮੀ ਜਵਾਨਾਂ ਸਮੇਤ 5 ਲੋਕ ਜ਼ਖਮੀ, ਮਹਿਲਾ ਨੂੰ ਕੀਤਾ ਰੈਫਰ
Published : Jul 22, 2024, 2:29 pm IST
Updated : Jul 22, 2024, 2:29 pm IST
SHARE ARTICLE
Road Accident
Road Accident

ਅਬੋਹਰ ਦੇ ਮਲੋਟ ਬਾਈਪਾਸ ਰੋਡ 'ਤੇ 2 ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ

Abohar News : ਅਬੋਹਰ ਦੇ ਮਲੋਟ ਬਾਈਪਾਸ ਰੋਡ 'ਤੇ 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ 'ਚ ਦੋ ਆਰਮੀ ਜਵਾਨਾਂ ਸਮੇਤ ਕੁੱਲ 5 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਇਕ ਮਹਿਲਾ ਨੂੰ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਜੰਮੂ 'ਚ ਤਾਇਨਾਤ ਆਰਮੀ ਦਾ ਰਾਈਫਲ ਮੈਨ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੁਨ ਰਾਣਾ ਪੁੱਤਰ ਕਰਨਜੀਤ  ਬੀਤੀ ਰਾਤ ਜੰਮੂ ਤੋਂ ਸੂਰਤਗੜ੍ਹ ਆ ਰਹੇ ਸਨ ਕਿ ਜਦੋਂ ਉਹ ਅਬੋਹਰ ਦੇ ਮਲੋਟ ਰੋਡ 'ਤੇ ਪਹੁੰਚੇ ਤਾਂ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇਕ ਹੋਰ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। 

ਜਿਸ ਕਾਰਨ ਦੋਨੋਂ ਫੌਜੀ ਜਵਾਨਾਂ ਸਮੇਤ ਦੂਜੀ ਕਾਰ ਵਿੱਚ ਸਵਾਰ ਮੋਹਨ ਪੁੱਤਰ ਮੰਗਤ ਸਿੰਘ ਵਾਸੀ ਸ਼ਸ਼ੀ ਰਾਣੀ ਅਤੇ ਸਤੀਸ਼ ਕੁਮਾਰ ਵਾਸੀ ਪੰਜਪੀਰ ਨਗਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਇਸ ਸਬੰਧੀ ਐਸਐਸਐਫ ਟੀਮ ਨੂੰ ਸੂਚਿਤ ਕੀਤਾ। ਜਿਸ ’ਤੇ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕਰ ਦਿੱਤਾ ਹੈ।

ਐਸਐਸਐਫ ਟੀਮ ਦੇ ਏਐਸਆਈ ਗੁਰਚਰਨ ਅਤੇ ਮਹਿੰਦਰ ਨੇ ਦੱਸਿਆ ਕਿ ਮਲੋਟ ਵੱਲ ਜਾ ਰਹੀ ਕਾਰ ਗਲਤ ਸਾਈਡ ਤੋਂ ਜਾ ਰਹੀ ਸੀ ਜਿਸ ਨੇ ਫੌਜ ਦੇ ਜਵਾਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਘਟਨਾ ਸਬੰਧੀ ਥਾਣਾ ਸਦਰ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement