Oman Plane Crash: ਹਾਦਸਾਗ੍ਰਸਤ ਸਮੁੰਦਰੀ ਜਹਾਜ਼ ’ਚ ਪਠਾਨਕੋਟ ਦਾ ਨੌਜਵਾਨ ਲਾਪਤਾ
Published : Jul 22, 2024, 9:48 am IST
Updated : Jul 22, 2024, 9:48 am IST
SHARE ARTICLE
Pathankot youth missing in plane crash
Pathankot youth missing in plane crash

Oman Plane Crash: ਪ੍ਰਵਾਰ ਨੇ ਦਸਿਆ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਜਹਾਜ਼ ਹਾਦਸਾਗ੍ਰਸਤ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।

 

 Pathankot youth missing in plane crash: ਪਿਛਲੇ ਦਿਨ ਹੀ ਇਕ ਸਮੁੰਦਰੀ ਜਹਾਜ਼ ਯੂ. ਏ. ਈ. ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਓਮਾਨ ਦੇ ਸਮੁੰਦਰਾਂ ’ਚ ਹਾਦਸਾਗ੍ਰਸਤ ਹੋ ਗਿਆ ਜਿਸ ਦੇ ਚਲਦੇ 16 ਕਰੂ ਮੈਂਬਰ ਲਾਪਤਾ ਦਸੇ ਜਾ ਰਹੇ ਸੀ, ਜਿਨ੍ਹਾਂ ’ਚੋਂ 10 ਨੂੰ ਰੈਸਕਿਉ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦਸਾਂ ’ਚੋਂ ਇਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦਸੇ ਜਾ ਰਹੇ  ਹਨ। ਜਿਨ੍ਹਾਂ ’ਚੋਂ ਚਾਰ ਭਾਰਤੀ ਮੂਲ ਦੇ ਕਰੂ ਮੈਂਬਰ ਹਨ।

ਪੜ੍ਹੋ ਇਹ ਖ਼ਬਰ :   London News: ਰਾਇਲ ਹੋਲੋਵੇ, ਲੰਡਨ ਯੂਨੀਵਰਸਿਟੀ ਵਲੋਂ ਕਰਵਾਏ ਸਮਾਰੋਹ ’ਚ ਜਸਕੀਰਤ ਸਿੰਘ ਸਚਦੇਵਾ ਵਿਦਿਆਰਥੀ ਬੁਲਾਰੇ ਵਜੋਂ ਚੁਣਿਆ ਗਿਆ

ਇਨ੍ਹਾਂ ਚਾਰਾਂ ’ਚੋਂ ਇਕ ਪਠਾਨਕੋਟ ਦਾ ਵਸਨੀਕ ਹੈ ਜਿਸ ਦਾ ਨਾਮ ਰਾਜਿੰਦਰ ਸਿੰਘ ਦਸਿਆ ਜਾ ਰਿਹਾ ਹੈ। ਰਾਜਿੰਦਰ ਸਿੰਘ ਇਸ ਸਮੁੰਦਰੀ  ਜਹਾਜ਼ ’ਚ ਬਤੌਰ ਚੀਫ਼ ਅਫ਼ਸਰ ਤਾਇਨਾਤ ਸੀ ਜਿਸ ਦਾ ਅਜੇ ਤਕ ਕੋਈ ਵੀ ਪਤਾ ਨਹੀਂ ਚਲ ਸਕਿਆ। ਇਸ ਦੇ ਚਲਦੇ ਪ੍ਰਵਾਰ ’ਚ ਸੋਗ ਦੀ ਲਹਿਰ ਹੈ ਅਤੇ ਪ੍ਰਵਾਰ ਵਾਲੇ ਕਾਫ਼ੀ ਪ੍ਰੇਸ਼ਾਨ ਹਨ। ਇਸ ਸਬੰਧੀ ਜਦ ਪ੍ਰਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਸਰ ਰਾਜਿੰਦਰ ਵਲੋਂ ਅਪਣੇ ਕਰੂ ਮੈਂਬਰਾਂ ਨਾਲ ਫ਼ੋਟੋਆਂ ਅਤੇ ਵੀਡੀਉ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਪਰ ਪਿਛਲੇ ਸੱਤ ਦਿਨ ਤੋਂ ਉਨ੍ਹਾਂ ਦਾ ਨਾ ਕੋਈ ਫ਼ੋਨ ਆਇਆ ਅਤੇ ਨਾ ਹੀ ਕੋਈ ਫ਼ੋਟੋ ਸ਼ੇਅਰ ਕੀਤੀ ਗਈ।

ਪੜ੍ਹੋ ਇਹ ਖ਼ਬਰ :   Monsoon Session begins Monday: ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਮਾਨਸੂਨ ਸੈਸ਼ਨ, ਵਿੱਤ ਮੰਤਰੀ ਪੇਸ਼ ਕਰਨਗੇ ਆਰਥਿਕ ਸਰਵੇਖਣ

ਪ੍ਰਵਾਰ ਨੇ ਦਸਿਆ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਜਹਾਜ਼ ਹਾਦਸਾਗ੍ਰਸਤ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਇਸ ਮੌਕੇ ਉਨ੍ਹਾਂ ਸਰਕਾਰਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਸਰਚ ਆਪ੍ਰੇਸ਼ਨ ਬੰਦ ਨਾ ਕਰ ਦਿਤਾ ਗਿਆ ਹੋਵੇ। ਇਸ ਲਈ ਸਾਡੀ ਭਾਰਤ ਸਰਕਾਰ ਅੱਗੇ ਅਪੀਲ ਹੈ ਕਿ ਜਦ ਤਕ ਰਾਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚਲਦਾ ਇਹ ਸਰਚ ਆਪ੍ਰੇਸ਼ਨ ਇਸੇ ਤਰ੍ਹਾਂ ਚਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਸਾਨੂੰ ਪਤਾ ਚਲ ਸਕੇ ਕਿ ਆਖ਼ਰ ਉਨ੍ਹਾਂ ਦੇ ਪ੍ਰਵਾਰਿਕ ਮੈਂਬਰ ਦਾ ਹਾਲ ਕੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Pathankot youth missing in plane crash, stay tuned to Rozana Spokesman)

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement