
ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਗੰਭੀਰਤਾ ਦੇ ਨਾਲ ਲੱਗ ਗਿਆ ਹੈ।ਬੀਤੇ ਦਿਨ ਮੋਹਾਲੀ ਵਿਚ
ਅੰਮ੍ਰਿਤਸਰ : ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਗੰਭੀਰਤਾ ਦੇ ਨਾਲ ਲੱਗ ਗਿਆ ਹੈ।ਬੀਤੇ ਦਿਨ ਮੋਹਾਲੀ ਵਿਚ ਅੰਮ੍ਰਿਤਸਰ ਦੇ ਨਾਲ ਪੂਰੇ ਪੰਜਾਬ ਤੋਂ ਪ੍ਰਿੰਸੀਪਲਾਂ ਦੀਆਂ ਟੀਮਾਂ ਨੂੰ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਸਕੂਲਾਂ ਦੀ ਨੁਹਾਰ ਬਦਲਣ ਦਾ ਪਾਠ ਪੜਾਇਆ। ਉਨ੍ਹਾਂ ਨੇ ਪੂਰੇ ਪੰਜਾਬ ਵਿਚ ਚਾਰ ਲੋਕਾਂ ਦੀ ਕੌਰ ਕਮੇਟੀ ਬਣਾ ਕੇ ਉਨ੍ਹਾਂ ਦੀ ਦੇਖ ਰੇਖ ਵਿਚ ਪੂਰੇ ਪੰਜਾਬ ਦੇ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਬਾਰੇ ਕਿਹਾ ਹੈ।
Govt Schoolਇਸ ਗੱਲ ਦੀ ਜਾਣਕਾਰੀ ਉਪ - ਜਿਲਾ ਸਿੱਖਿਆ ਅਧਿਕਾਰੀ ਰੇਖਾ ਮਹਾਜਨ ਨੇ ਦਿੱਤੀ ਜੋ ਅੰਮ੍ਰਿਤਸਰ ਤੋਂ ਮੀਟਿੰਗ ਵਿਚ ਭਾਗ ਲੈਣ ਲਈ ਗਈ ਸੀ। ਡਿਪਟੀ ਡੀਈਓ ਰੇਖਾ ਮਹਾਜਨ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਨਾਲ ਨਾਲ ਪੰਜਾਬ ਦੇ ਸਾਰੇ ਸਮਾਰਟ ਸਕੂਲਾਂ ਦੇ ਨਾਲ ਨਾਲ ਸਾਰੇ ਸਰਕਾਰੀ ਸਕੂਲਾਂ ਨੂੰ ਵੱਡੇ ਦਰਜ਼ੇ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਸਿੱਖਿਆ ਦੇ ਮਿਆਰ ਵਿਚ ਵਾਧਾ ਹੋਵੇਗਾ। ਉਸ 'ਤੇ ਲੋਕਾਂ ਦਾ ਸਰਕਾਰੀ ਸਕੂਲਾਂ ਦੇ ਪ੍ਰਤੀ ਵਿਹਾਰ 'ਚ ਵੀ ਤਬਦੀਲੀ ਆਵੇਗੀ।
govt schoolਰੇਖਾ ਮਹਾਜਨ ਨੇ ਕਿਹਾ ਕਿ ਸੈਕਟਰੀ ਐਜੂਕੇਸ਼ਨ ਨੇ ਚਾਰ ਲੋਕਾਂ ਦੀ ਕੌਰ ਕਮੇਟੀ ਬਣਾਈ ਹੈ, ਜਿਸ ਦੀ ਦੇਖ ਰੇਖ ਵਿਚ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਇਹ ਕੌਰ ਕਮੇਟੀ ਦੇ ਉਹ ਮੈਂਬਰ ਹਨ ਜਿਨ੍ਹਾਂ ਨੇ ਆਪਣੇ ਆਪਣੇ ਸਕੂਲਾਂ ਨੂੰ ਬਿਨਾਂ ਸਰਕਾਰੀ ਸਹਾਇਤਾ ਲਈ ਮਾਡਲ ਸਕੂਲਾਂ ਦਾ ਰੂਪ ਦੇਣ ਵਿਚ ਸਹਾਇਕ ਹੋਏ ਹਨ। ਇਸ ਟੀਮ ਵਿਚ ਹੈਡ ਮਿਸਟਰੇਸ ਵਲੋਂ ਪ੍ਰਿੰਸੀਪਲੀ ਨਿਯੁਕਤ ਹੋਈ ਮੰਜੂ ਭਾਰਦਵਾਜ , ਪ੍ਰਾਇਮਰੀ ਅਧਿਆਪਕ ਇੰਚਾਰਜ ਪ੍ਰਾਇਮਰੀ ਸਕੂਲ , ਲੈਕਚਰਾਰ ਵਲੋਂ ਪ੍ਰਿੰਸੀਪਲ ਨਿਯੁਕਤ , ਅਤੇ ਇੱਕ ਵੋਕੇਸ਼ਨਲ ਅਧਿਆਪਕ ਵਲੋਂ ਪ੍ਰਿੰਸੀਪਲ ਪ੍ਰਮੋਟ ਅਧਿਆਪਕ ਸ਼ਾਮਿਲ ਹਨ।
govt schoolਹਰ ਜਿਲ੍ਹੇ ਦੇ ਕਝ ਸਕੂਲਾਂ ਵਿਚ ਸੁਧਾਰ ਦਾ ਫੈਸਲਾ ਕੀਤਾ ਹੈ। ਹਰ ਜਿਲ੍ਹੇ ਵਿਚ ਕੁਝ ਸਕੂਲ ਚੁਣੇ ਗਏ ਹਨ , ਜਿਨ੍ਹਾਂ 'ਚ ਇਹ ਸੁਧਾਰ ਹੋਣਗੇ। ਇਸ ਸੁਧਾਰਾਂ ਨੂੰ ਕਰਵਾਉਣ ਲਈ ਇੱਕ ਨੋਡਲ ਅਧਿਕਾਰੀ ਵੀ ਚੁਣਿਆ ਗਿਆ ਹੈ ਜੋ ਚੁਣੇ ਗਏ ਸਕੂਲਾਂ ਵਿੱਚ ਸੁਧਾਰ ਦੇ ਸੁਝਾਅ ਦੇਣਗੇ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਜਿਸ ਨੂੰ ਸਮਾਰਟ ਸਕੂਲ ਦਾ ਦਰਜ਼ਾ ਦਿੱਤਾ ਗਿਆ ਹੈ, ਦੇ ਪ੍ਰਿੰਸੀਪਲ ਬਲਰਾਜ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਇਸ 20 ਸਕੂਲਾਂ ਦੇ ਨਾਲ ਕੋਆਰਡੀਨੇਟ ਕਰਣਗੇ ਅਤੇ ਆਪਣੇ ਸਕੂਲ ਦੀ ਤਰ੍ਹਾਂ ਉੱਥੇ ਵੀ ਸੁਧਾਰ ਲਈ ਸੁਝਾਅ ਦੇਣਗੇ।
psebਇਸ ਦੌਰਾਨ ਪ੍ਰਿੰਸੀਪਲ ਬਲਰਾਜ ਇਹਨਾਂ ਸਕੂਲਾਂ ਦਾ ਦੌਰਾ ਵੀ ਕਰਣਗੇ ਅਤੇ ਇਹਨਾਂ ਸਕੂਲਾਂ ਦੇ ਮੁੱਖੀ ਅਤੇ ਸਟਾਫ ਵੀ ਲੋਪੋਕੇ ਸਕੂਲ 'ਚ ਜਾਣਗੇ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਹ ਸਮਾਰਟ ਸਕੂਲਾਂ ਦੇ ਇਲਾਵਾ ਹੋਰ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਣ ਦੇ ਚਾਹਵਾਨ ਹਨ, ਜਿਸ ਦੇ ਨਾਲ ਸਮਾਰਟ ਸਕੂਲਾਂ ਦੇ ਇਲਾਵਾ ਹੋਰ ਸਰਕਾਰੀ ਸਕੂਲਾਂ 'ਚ ਸੁਧਾਰ ਕਰਕੇ ਚੰਗੀ ਦਿਸ਼ਾ ਅਤੇ ਹਾਲਤ ਨੂੰ ਸੁਧਾਰਿਆ ਜਾ ਸਕੇ। ਸਿੱਖਿਆ ਸਕੱਤਰ ਨੇ ਚੰੜੀਗੜ ਮੀਟਿੰਗ ਵਿਚ ਪ੍ਰਿੰਸੀਪਲਾਂ ਨੂੰ ਹਿਦਾਇਤ ਦਿਤੀ ਹੈ ਕਿ ਪਿੰਡਾਂ ਦੇ ਸਕੂਲਾਂ ਵਚ ਲੋਕਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਜਾਵੇ।