
ਦੋ ਦਿਨ ਬਾਦ ਸ਼ੁਰੂ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਹੰਗਾਮੇ ਭਰਪੂਰ ਰਹੇਗਾ ਕਿਉਂਕਿ ਸੱਤਾਧਾਰੀ ਕਾਂਗਰਸ ਪਾਰਟੀ, ਅਪਣੇ ਕੋ ਤਿਹਾਈ ਬਹੁਮੱਤ..............
ਚੰਡੀਗੜ੍ਹ : ਦੋ ਦਿਨ ਬਾਦ ਸ਼ੁਰੂ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਹੰਗਾਮੇ ਭਰਪੂਰ ਰਹੇਗਾ ਕਿਉਂਕਿ ਸੱਤਾਧਾਰੀ ਕਾਂਗਰਸ ਪਾਰਟੀ, ਅਪਣੇ ਕੋ ਤਿਹਾਈ ਬਹੁਮੱਤ ਦਾ ਲਾਹਾ ਲੈ ਕੇ ਤੀਜੇ ਨੰਬਰ ਤੇ ਰਹਿਣ ਵਾਲੇ 14 ਵਿਧਾਇਕਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰੀਪੋਰਟ ਨੂੰ ਆਧਾਰ ਬਣਾ ਕੇ , ਰਗੜੇ ਲਾਏਗੀ।
ਦੂਜੇ ਪਾਸੇ, 20 ਵਿਧਾਇਕਾਂ ਵਾਲੀ ਵਿਰੋਧੀ ਧਿਰ ''ਆਪ'' ਪਾਰਟੀ, ਆਪਸੀ ਗੁੱਟ ਬਾਜ਼ੀ ਅਤੇ ਤੇਜ਼ ਤਰਾਰ, ਭੁਲੱਥ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੂੰ, ਪਾਸੇ ਕਰਾਕੇ, ਪਾਟੋ-ਧਾੜ 'ਚ ਪਈ ਹੋਈ, ਕਾਂਗਰਸ ਦੀਆਂ ਕਮਜ਼ੋਰੀਆਂ ਲੱਭਣ 'ਚ ਇਸ ਵੇਲੇ ਕਮਜ਼ੋਰ ਜਾਪ ਰਹੀ ਹੈ। ਪਿਛਲੇ 10 ਸਾਲ ਲਗਾਤਾਰ ਰਾਜ ਕਰਨ ਵਾਲਾ ਅਕਾਲੀ-ਬੀਜੇਪੀ ਗੱਠ-ਜੋੜ ਵੀ, ਸੱਤਾ ਤੋਂ ਲਾਂਭੇ ਹੋ ਕੇ, ਹੁਣ, ਮਜ਼ਬੂਤੀ ਨਾਲ, ਸਰਕਾਰ ਖਿਲਾਫ ਆਢਾ ਲੈਣ ਦੇ, ਫਿਲਹਾਲ ਕਾਬਲ ਨਹੀਂ ਹੈ। ਇਸ ਗੱਠ-ਜੋੜ ਕੋਲ ਤਾਂ ਕੈਬਿਨਟ ਮੰਤਰੀ ਨਵਜੋਤ ਸਿੱਧੂ ਦਾ ਪਾਕਿਸਤਾਨ ਵਾਲਾ 3 ਦਿਨਾਂ ਦੌਰੇ ਦਾ ਮੁੱਦਾ ਹੈ ਜਿਸ ਨੂੰ ਵਿਧਾਨ ਸਭਾ 'ਚ ਉਛਾਲਿਆ ਜਾ ਸਕਦਾ ਹੈ।
Àੁਂਜ ਤਾਂ ਬੀਜੇਪੀ ਦੇ ਨੇਤਾਵਾਂ ਨੇ ਨਵਜੋਤ ਸਿੱਧੂ ਦੀ ਪਾਕਿਸਤਾਨੀ ਫੌਜ ਮੁਖੀ ਜਾਵੇਦ ਬਾਜਵਾ ਨਾਲ ਪਾਈ ਜੱਫੀ ਨੂੰ ਆਲੋਚਨਾ ਦਾ ਮੁੱਦਾ ਬਣਾਇਆ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਥੂ ਦੇ ਇਸ ਰਵਈਏ 'ਤੇ ਨਰਾਜ਼ਗੀ ਜਤਾਈ ਹੈ। ਕੈਪਟਨ ਵਜ਼ਾਰਤ ਦੇ ਇਕ ਹੋਰ ਸੀਨੀਅਰ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਵੀ ਉਂਗਲ ਉਠ ਗਈ ਹੈ ਕਿÀੁਂਕਿ ਅਕਾਲ ਤਖ਼ਤ ਦੇ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੀ ਗਵਾਹੀ ਤੋਂ ਮੂੰਹ ਫੇਰ ਲਿਆ ਹੈ।
ਹਿੰਮਤ ਸਿੰਘ ਨੂੰ, ਕਮਿਸ਼ਨ ਕੋਲ, ਮੰਤਰੀ ਰੰਧਾਵਾ ਦੇ ਹੀ ਬੰਦੇ ਲੈ ਕੇ ਗਏ ਸਨ। ਇਸ ਸਾਰੇ ਦਾ ਮਕਸਦ ਅਕਾਲੀ ਲੀਡਰਾਂ ਸ: ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਜੀਠੀਆ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਬਦਨਾਮ ਕਰਨਾ ਸੀ। ਆਉਣ ਵਾਲਾ, ਕੇਵਲ 3 ਦਿਨਾਂ ਸੈਸ਼ਨ, ਲੱਗਦਾ ਹੈ, ਕਾਂਗਰਸ ਸਰਕਾਰ ਵਲੋਂ, ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਆਧਾਰ ਬਣਾ ਕੇ, ਬਾਦਲ ਪਰਿਵਾਰ ਤੇ ਹੋਰ ਅਕਾਲੀ ਨੇਤਾਵਾਂ ਨੂੰ ਨੁੱਕਰੇ ਲਾਉਣ ਲਈ, ਹੀ ਬੁਲਾਇਆ ਗਿਆ ਹੈ। ਜੇ, ਬੀਤੇ ਕੱਲ੍ਹ, ਲੌਂਗੋਵਾਲ ਦੀ 33ਵੀਂ ਬਰਸੀ ਮੌਕੇ ਦਿੱਤੇ ਭਾਸ਼ਣ ਨੂੰ ਮੰਨੀਏ ਜਿਸ 'ਚ ਸੁਖਬੀਰ ਬਾਦਲ ਨੇ ਇਸ਼ਾਰਾ ਕੀਤਾ ਹੈ
ਕਿ ਉਹ ਬਦਨ 'ਚ ਨਹੀਂ ਆਉਣਗੇ, ਤਾਂ ਸੱਤਾ ਧਾਰੀ ਕਾਂਗਰਸ ਦੀ ਬਣਂ-ਬਣਾਈ ਸਕੀਮ ਵਿਗੜ ਜਾਏਗੀ। ਅਕਾਲੀ-ਬੀਜੇਪੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਧਾਹਿਕ 24 ਅਗੱਸਤ ਨੂੰ ਬਾਦ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੇ ਪਹਿਲੇ ਦਿਨ ਜ਼ਰੂਰ ਆਉਣਗੇ ਅਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ, ਰਾਜਪਾਲ ਤੇ ਮੰਤਰੀ ਰਹੇ ਬੀਜੇਪੀ ਨੇਤਾ ਬਲਰਾਮ ਜੀ ਦਾਸ ਟੰਡਨ, ਕੁਲਦੀਪ ਸ਼ਿੰਘ ਵਡਾਲਾ ਤੇ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮਰਹੂਮ ਅਟਲ ਵਾਜਪਈ, ਟੰਡਨ ਤੇ ਵਡਾਲਾ ਸਬੰਧੀ ਸਪੀਕਰ ਰਾਣਾ ਕੇ.ਪੀ ਤੋਂ ਇਲਾਵਾ ਦੂਜੇ ਮੈਂਬਰ ਵਲੋਂ ਸ਼ਰਧਾਂਜਲੀ ਅਰਪਿਤ ਕਰਨ ਦੀ ਇਜ਼ਾਜਤ ਵੀ ਮੰਗੀ ਜਾਏਗੀ। ਵਿਧਾਨ ਸਭਾ ਦੇ ਇਸ ਛੋਟੇ ਪਰ ਮਹੱਤਵਪੂਰਨ ਇਜਲਾਸ 'ਚ ਰਣਨੀਤੀ ਤੈਅ ਕਰਨ ਲਈ, ਉਂਜ ਤਾਂ ਅਕਾਲੀ-ਬੀਜੇਪੀ ਗੱਠਜੋੜ ਨੇ ਪਿਛਲੇ ਹਫ਼ਤੇ ਵਿਧਾਨ ਸਭਾ ਦੇ ਅਕਾਲੀ ਪਾਰਟੀ ਵਾਲੇ ਦਫ਼ਤਰ 'ਚ ਬੈਠਕ ਕਰ ਲਈ ਸੀ ਪਰ ਅਸਲ ਫ਼ੈਸਲਾ, ਇੱਕ-ਦੋ ਦਿਨਾਂ ਅੰਦਰ ਬੁਲਾਈ ਜਾਣ ਵਾਲੀ ਪਾਰਟੀ ਦੀ ਕੋਰ-ਕਮੇਟੀ ਦੀ ਮੀਟਿੰਗ 'ਚ ਹੀ ਲਿਆ ਜਾਵੇਗਾ।