
ਸ਼ਹਿਰ ਦੇ ਵਿਕਾਸ ਦੇ ਵੱਡੇ ਦਾਅਵੇ ਕਰਨ ਵਾਲਿਆ ਦਾ ਮੁੱਢਲੀਆ ਸਹੂਲਤਾਂ ਤੋਂ ਸੱਖਣੀ ਬਨੂੜ ਦੀ ਕਈ ਕਲੋਨੀਆ ਅਜੇ ਵੀ ਮੰਹੂ ਚਿੜ੍ਹਾ ਰਹੀਆ ਹਨ................
ਬਨੂੜ : ਸ਼ਹਿਰ ਦੇ ਵਿਕਾਸ ਦੇ ਵੱਡੇ ਦਾਅਵੇ ਕਰਨ ਵਾਲਿਆ ਦਾ ਮੁੱਢਲੀਆ ਸਹੂਲਤਾਂ ਤੋਂ ਸੱਖਣੀ ਬਨੂੜ ਦੀ ਕਈ ਕਲੋਨੀਆ ਅਜੇ ਵੀ ਮੰਹੂ ਚਿੜ੍ਹਾ ਰਹੀਆ ਹਨ। ਅੱਜ ਵਾਰਡ ਨੰ: 10 ਦੀ ਸੋਰਿਆਂ ਸਿਟੀ ਕਲੋਨੀ ਦੇ ਵਸਨੀਕਾਂ ਨੇ ਪ੍ਰਸ਼ਾਸਨ ਵਿਰੁਧ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪੀਣ ਵਾਲੇ ਪਾਣੀ, ਸੜਕਾਂ, ਲਾਇਟਾ, ਸੀਵਰੇਜ਼ ਆਦਿ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਉਨਾਂ ਦੀ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਉਹ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਕਲੋਨੀ ਦੇ ਵਸਨੀਕ ਹਰਵਿੰਦਰ ਸਿੰਘ, ਨਿਰਮਲ ਸਿੰਘ, ਸੁਰਮੁੱਖ ਸਿੰਘ, ਮੇਵਾ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪਰਦੀਪ ਸਿੰਘ, ਗੁਰਸ਼ਰਨ ਸਿੰਘ, ਰਵਿੰਦਰ ਸਿੰਘ, ਜਸਪਾਲ ਕੌਰ,
ਰਮਨਦੀਪ ਕੌਰ, ਜੋਤੀ, ਦਲਜੀਤ ਕੌਰ, ਰਣਜੀਤ ਕੌਰ ਆਦਿ ਨੇ ਦੱਸਿਆ ਕਿ ਕਰੀਬ ਦਸ ਸਾਲ ਪਹਿਲਾ ਪੂਡਾ ਤੋਂ ਮਾਨਤਾ ਪ੍ਰਾਪਤ ਸੋਰਿਆ ਸਿਟੀ ਵਿੱਚ ਕਲੋਨੀ ਦੇ ਮਾਲਕ ਵੱਲੋਂ ਵਾਟਰ ਵਰਕਸ, ਸੀਵਰੇਜ਼ ਸਮੇਤ ਸੜਕਾ ਬਣਾ ਕੇ ਦਿੱਤੀਆ ਗਈਆ ਸਨ, ਪਰ ਮੁੜ ਮੁਰੰਮਤ ਨਹੀ ਹੋਈ। ਜਿਸ ਕਾਰਨ ਸੀਵਰੇਜ਼ ਬੰਦ ਹੋ ਗਿਆ ਹੈ। ਸੜਕਾ ਨੇ ਕੱਚੀ ਪਹੀ ਦਾ ਰੂਪ ਧਾਰ ਲਿਆ ਹੈ ਤੇ ਵਾਟਰ ਵਰਕਸ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਲੋਨੀ ਨੂੰ ਅਬਾਦ ਹੋਇਆ ਪੰਜ ਸਾਲ ਤੋਂ ਵੱਧ ਦਾ ਸਮਾਂ ਲੰਘ ਚੁੱਕਾ ਹੈ ਅਤੇ ਮਕਾਨ ਬਨਾਉਣ ਦੀ ਨਕਸ਼ਾ ਫ਼ੀਸ਼ ਦਾ ਕੌਂਸਲ ਵਿੱਚ ਲੱਖਾਂ ਰੁਪਏ ਜਮਾਂ ਕਰਾਇਆ ਜਾ ਚੁੱਕਾ ਹੈ,
ਪਰ ਕੋਂਸਲ ਵੱਲੋਂ ਅਜੇ ਤਕ ਕੋਈ ਸਹੂਲਤ ਨਹੀ ਦਿੱਤੀ ਗਈ। ਵਾਰਡ ਦੀ ਕੌਂਸਲਰ ਇੰਦਰਜੀਤ ਕੋਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਾਰਡ ਵਾਸੀ ਲੰਮੇ ਸਮੇਂ ਤੋਂ ਲਿਖਤੀ ਤੇ ਜਬਾਨੀ ਸ਼ਿਕਾਇਤਾ ਕਰਦੇ ਆ ਰਹੇ ਹਨ, ਪਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ। ਉਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ 15 ਦਿਨਾਂ ਅੰਦਰ ਉਨਾਂ ਦੀ ਕਲੋਨੀ ਵੱਲ ਧਿਆਨ ਨਾ ਦਿੱਤਾ ਤਾਂ ਉਹ ਅਧਿਕਾਰੀਆ ਤੇ ਸ਼ਹਿਰ ਵਿੱਚ ਆਉਣ ਵਾਲੇ ਸਿਆਾਸੀ ਆਗੂਆ ਦਾ ਘਿਰਾਓ ਕਰਨਗੇ।
ਕਾਰਜ ਸਾਧਕ ਅਫਸਰ ਨੇ ਅਗਿਆਨਤਾ ਪ੍ਰਗਟਾਈ
ਕਰਜ ਸਾਧਕ ਅਫ਼ਸਰ ਹਰਜੀਤ ਸਿੰਘ ਨੇ ਕਲੋਨੀ ਦੀ ਸਹੂਲਤਾ ਨਾ ਹੋਣ ਤੋਂ ਅਗਿਆਨਤਾ ਪ੍ਰਗਟ ਕਰਦੇ ਕਿਹਾ ਕਿ ਹੋ ਸਕਦਾ ਕਲੋਨੀ ਮਾਲਕ ਵੱਲੋਂ ਕਲੋਨੀ ਨੂੰ ਕੌਂਸਲ ਵਿਚ ਸ਼ਾਮਲ ਕਰਨ ਲਈ ਕੋਈ ਲਿਖ ਕੇ ਨਾ ਦਿੱਤਾ ਹੋਵੇ। ਉਝ ਉਨਾਂ ਪੂਡਾ ਤੋਂ ਪੰਜ ਸਾਲ ਪਹਿਲਾਂ ਦੀ ਮਨਜੂਰਸ਼ੁਦਾ ਕਲੋਨੀ ਵਸਨੀਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਆਖੀ।