ਕਾਂਗਰਸ ਸਰਕਾਰ ਵੱਲੋਂ 'ਅਧਿਆਪਕ ਐਵਾਰਡਾਂ' ਦੀ ਰਾਸ਼ੀ ਬੰਦ ਕਰਨਾ ਮੰਦਭਾਗਾ: ਅਕਾਲੀ ਦਲ
Published : Aug 22, 2018, 5:56 pm IST
Updated : Aug 22, 2018, 5:56 pm IST
SHARE ARTICLE
Siromani Akali Dal
Siromani Akali Dal

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਰ ਸਾਲ 2 ਅਧਿਆਪਕਾਂ ਨੂੰ 'ਲਾਈਫਟਾਇਮ ਐਵਾਰਡ' ਅਤੇ ਲਗਭਗ 40 ਅਧਿਆਪਕਾਂ ਨੂੰ

ਚੰਡੀਗੜ•/22 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਰ ਸਾਲ 2 ਅਧਿਆਪਕਾਂ ਨੂੰ 'ਲਾਈਫਟਾਇਮ ਐਵਾਰਡ' ਅਤੇ ਲਗਭਗ 40 ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤੇ ਜਾਣ ਦੀ ਰਵਾਇਤ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਇੱਕ ਨਿਰਾਸ਼ ਕਰਨ ਵਾਲੀ ਕਾਰਵਾਈ ਹੈ। ਇਸ ਨਾਲ ਅਧਿਆਪਨ ਦੇ ਨਵੇਂ ਢੰਗਾਂ ਨੂੰ ਸਿੱਖਣ ਪ੍ਰਤੀ ਅਧਿਆਪਕਾਂ ਅੰਦਰ ਮੁਕਾਬਲੇ ਦੀ ਭਾਵਨਾ ਨੂੰ ਡਾਢੀ ਸੱਟ ਵੱਜੀ ਹੈ।

ਇੱਥੇ ਇੱਕ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਪੀੜ•ੀ ਨੂੰ ਤਰਾਸ਼ ਕੇ ਰਾਸ਼ਟਰ ਨਿਰਮਾਣ ਵਿਚ ਹਿੱਸਾ ਪਾਉਣ ਵਾਲੇ ਅਧਿਆਪਕਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਵਧਾਉਣ ਲਈ ਅਜਿਹੀਆਂ ਚੰਗੀਆਂ ਰਵਾਇਤਾਂ ਨੂੰ ਅਪਣਾਇਆ ਅਤੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

Dr. Daljeet Singh CheemaDr. Daljeet Singh Cheemaਉਹਨਾਂ ਕਿਹਾ ਕਿ ਅਧਿਆਪਕ ਦੀ ਭੂਮਿਕਾ ਸਿਰਫ ਗਿਆਨ ਦੇਣ ਤਕ ਸੀਮਤ ਨਹੀਂ ਹੁੰਦੀ, ਸਗੋਂ ਉਹਨਾਂ ਨੇ ਵਿਦਿਆਰਥੀਆਂ ਅੰਦਰ ਕਿਰਦਾਰ ਉਸਾਰੀ ਅਤੇ ਰਾਸ਼ਟਰ ਦੇ ਨਿਰਮਾਣ ਨਾਲ ਜੁੜੀਆਂ ਨੈਤਿਕ ਕਦਰਾਂ ਕੀਮਤਾਂ ਦਾ ਵੀ ਸੰਚਾਰ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਲਾਈਫ ਟਾਈਮ ਐਵਾਰਡ ਕੈਟਾਗਰੀ ਤਹਿਤ ਇੱਕ ਪੁਰਸ਼ ਅਤੇ ਇੱਕ ਮਹਿਲਾ ਅਧਿਆਪਕ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਉੱਤੇ ਇੱਕ  ਰਾਜ ਪੱਧਰੀ ਸਮਾਗਮ ਦੌਰਾਨ ਇੱਕ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਂਦਾ ਸੀ। ਇਹ ਅਧਿਆਪਕ ਨੌਕਰੀ ਕਰ ਰਹੇ ਜਾਂ ਸੇਵਾ ਮੁਕਤ ਵੀ ਹੋ ਸਕਦੇ ਸਨ, ਕਿਉਂਕਿ ਇਹ ਇੱਕੋ ਵਾਰ ਦਿੱਤਾ ਜਾਣ ਵਾਲਾ ਐਵਾਰਡ ਸੀ।

ਇਸ ਤੋਂ ਇਲਾਵਾ ਲਗਭਗ 40 ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤਾ ਜਾਂਦਾ ਸੀ, ਜਿਸ ਦੀ ਰਾਸ਼ੀ 10 ਹਜ਼ਾਰ ਰੁਪਏ ਸੀ ਅਤੇ ਡਾਕਟਰ ਚੀਮਾ ਨੇ ਇਹ ਰਾਸ਼ੀ ਵਧਾ ਕੇ 25 ਹਜ਼ਾਰ ਰੁਪਏ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਨਾਮ ਨਾਲ ਨਗਦ ਰਾਸ਼ੀ ਦੇਣੀ ਬੰਦ ਕਰ ਦਿੱਤੀ ਹੈ ਅਤੇ ਇਨਾਮ ਜਿੱਤਣ ਵਾਲੇ ਅਧਿਆਪਕਾਂ ਨੂੰ ਸਿਰਫ ਸਰਟੀਫਿਕੇਟ ਦਿੱਤੇ ਜਾਣ ਲੱਗੇ ਹਨ।ਡਾਕਟਰ ਚੀਮਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਅਧਿਆਪਕਾਂ ਦਾ ਸਨਮਾਨ ਕਰਕੇ  ਉਹਨਾਂ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਨ ਵਾਲੀ ਨੇਕ ਰਵਾਇਤ ਨੂੰ ਮਹਿਜ ਸੁਸਤੀ ਅਤੇ ਲਾਪਰਵਾਹੀ ਕਰਕੇ ਤਿਆਗ ਦਿੱਤਾ ਗਿਆ ਹੈ।

Daljit Singh CheemaDaljit Singh Cheema ਉਹਨਾਂ ਸਵਾਲ ਕੀਤਾ ਕਿ ਸਰਕਾਰ ਬਿਨਾਂ ਕੋਈ ਠੋਸ ਕਾਰਣ ਦੱਸੇ ਅਜਿਹੀ ਨੇਕ ਰਵਾਇਤ ਨੂੰ ਕਿਵੇਂ ਬੰਦ ਕਰ ਸਕਦੀ ਹੈ?ਡਾਕਟਰ ਚੀਮਾ ਨੇ ਸਰਕਾਰ ਨੂੰ ਇਸ ਰਵਾਇਤ ਨੂੰ ਜਾਰੀ ਰੱਖਣ, ਵਧੀ ਮਹਿੰਗਾਈ ਅਨੁਸਾਰ ਇਨਾਮ ਦੀ ਰਾਸ਼ੀ ਵਧਾਉਣ ਅਤੇ ਸਟੇਟ ਐਵਾਰਡ ਜੇਤੂਆਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਤਾਂ ਕਿ ਵੱਧ ਤੋਂ ਵੱਧ ਅਧਿਆਪਕ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਅਧਿਆਪਨ ਦੇ ਨਵੇਂ ਢੰਗਾਂ ਵਿਚ ਦਿਲਚਸਪੀ ਲੈਣ ਅਤੇ  ਅੱਗੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪੜਾਉਣ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement