
ਕੇਰਲ 'ਚ ਹੜ੍ਹ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਲਵਲੀ ਪ੍ਰੋਫ਼ੈਸ਼ਨਲ ਯੂਨਿਵਰਸਟੀ ਦੇ ਕਮਿਉਨਿਟੀ ਸਰਵਿਸ ਸੈੱਲ ਨੇ ਵਿਸ਼ੇਸ਼ ਕੋਸ਼ਿਸ਼ ਕਰਦਿਆਂ 10 ਲੱਖ ਰੁਪਏ ਦੀ ਸਹਾਇਤਾ.........
ਜਲੰਧਰ : ਕੇਰਲ 'ਚ ਹੜ੍ਹ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਲਵਲੀ ਪ੍ਰੋਫ਼ੈਸ਼ਨਲ ਯੂਨਿਵਰਸਟੀ ਦੇ ਕਮਿਉਨਿਟੀ ਸਰਵਿਸ ਸੈੱਲ ਨੇ ਵਿਸ਼ੇਸ਼ ਕੋਸ਼ਿਸ਼ ਕਰਦਿਆਂ 10 ਲੱਖ ਰੁਪਏ ਦੀ ਸਹਾਇਤਾ ਕੇਰਲ ਦੇ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਹੈ। ਇਸ ਸਬੰਧ 'ਚ ਇਕੱਲੇ ਐਲਪੀਯੂ ਮੈਨੇਜਮੈਂਟ ਨੇ ਹੀ 5 ਲੱਖ ਰੁਪਏ ਦੀ ਨਕਦ ਰਾਸ਼ੀ ਇਕੱਠੀ ਕਰਨ ਵਾਲੀ ਵਿਦਿਆਰਥੀਆਂ ਦੀ ਟੀਮ ਨੂੰ ਦਿਤੀ ਹੈ। ਇਸੇ ਤਰ੍ਹਾਂ ਯੂਨਿਵਰਸਟੀ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੀ ਬੜੀ ਉਦਾਰਤਾ ਨਾਲ ਡੋਨੇਸ਼ਨ ਦਿਤੀ ਹੈ। ਵਿਦਿਆਰਥੀਆਂ ਦੀ ਟੀਮਾਂ ਨੇ 'ਜਵਾਏ ਆਫ਼ ਗਿਵਿੰਗ' ਕੋਸ਼ਿਸ਼ ਦੇ ਤਹਿਤ ਜ਼ਰੂਰਤ ਵਾਲੀਆਂ ਚੀਜ਼ਾਂ ਨੂੰ ਵੱਡੀ ਮਾਤਰਾ 'ਚ ਇੱਕਠਾ ਕੀਤਾ ਹੈ
ਜਿਸ ਵਿਚ ਡਰਾਈ ਰਾਸ਼ਨ, ਚਾਦਰਾਂ, ਦਵਾਈਆਂ, ਫਰਸਟ ਐਡ ਕਿਟਸ, ਗੱਧੇ, ਕੱਪੜੇ, ਮਿਨਰਲ ਵਾਟੱਰ ਦੀਆਂ ਬੋਤਲਾਂ ਆਦਿ ਸ਼ਾਮਲ ਹਨ। ਧਿਆਨ ਦੇਣ ਯੋਗ ਹੈ ਕਿ ਵਰਤਮਾਨ 'ਚ ਐਲਪੀਯੂ 'ਚ ਕੇਰਲ ਤੋਂ 742 ਵਿਦਿਆਰਥੀ ਵੱਖਰੇ ਪ੍ਰੋਗ੍ਰਾਮਾਂ 'ਚ ਪੜ੍ਹ ਰਹੇ ਹਨ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਿਤ ਕਰਦਿਆਂ ਐਲਪੀਯੂ ਦੀ ਪ੍ਰੋ. ਚਾਂਸਲਰ ਰਸ਼ਮੀ ਮਿੱਤਲ ਨੇ ਕਿਹਾ-'ਇਸ ਗੰਭੀਰ ਸਮੇਂ 'ਚ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਕੇਰਲ 'ਚ ਰਹਿ ਰਹੇ ਅਪਣੇ ਦੇਸ਼ਵਾਸੀਆਂ ਦੀ ਮਦਦ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਮਿਲ ਰਹੀ ਹੈ ਕਿ ਸਾਡੇ ਨਿਸਵਾਰਥ ਵਿਦਿਆਰਥੀ ਕਿਵੇਂ ਇਕੱਠੇ ਹੋ ਕੇ ਇਸ ਕੰਮ ਲਈ ਅੱਗੇ ਆਏ ਹਨ। ਇਸ ਸੰਦਰਭ 'ਚ ਜੋ ਵੀ ਧੰਨ ਜਾਂ ਚੀਜ਼ਾਂ ਇੱਕਠੀਆਂ ਕੀਤੀਆਂ ਜਾਣਗੀਆਂ ਉਹ ਪ੍ਰਭਾਵਿਤ ਖੇਤਰਾਂ 'ਚ ਸਰਕਾਰੀ ਏਜੰਸੀਆਂ ਦੇ ਜ਼ਰੀਏ ਪਹੁੰਚਾ ਦਿਤੀਆਂ ਜਾਣਗੀਆਂ। ਕਿਸੇ ਵੀ ਪ੍ਰਕਾਰ ਦੀ ਡੋਨੇਸ਼ਨ ਲਈ ਚਾਹਵਾਨ ਵਿਅਕਤੀ ਐਲਪੀਯੂ ਦੇ ਡਿਵੀਜ਼ਨ ਆਫ਼ ਸਟੂਡੈਂਟ ਵੈਲਫ਼ੇਅਰ ਨਾਲ ਸੰਪਰਕ ਕਰ ਸਕਦਾ ਹੈ।