
ਸੀਬੀਆਈ ਨੇ ਸੁਸ਼ਾਂਤ ਮੌਤ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮੁੰਬਈ, 21 ਅਗੱਸਤ : ਸਪੁਰੀਮ ਕੋਰਟ ਵਲੋਂ ਹਰੀ ਝੰਡੀ ਮਿਲਣ ਦੇ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ੁਕਰਵਾਰ ਨੂੰ ਸ਼ਹਿਰ 'ਚ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਅਤੇ ਮੁੰਬਈ ਪੁਲਿਸ ਨੇ ਮਾਮਲੇ ਨਾਲ ਸਬੰਧਤ ਦਸਤਾਵੇਜ਼ ਅਤੇ ਰੀਪੋਰਟ ਲਈ। ਅਧਿਕਾਰੀ, ਹੋਰ ਕਰਮੀ ਅਤੇ ਫੋਰੈਂਸਿਕ ਮਾਹਰ ਨਾਲ ਲੈਸ ਸੀਬੀਆਈ ਦੀ ਇਕ ਵਿਸ਼ੇਸ਼ ਜਾਂਚ ਟੀਮ ਵੀਰਵਾਰ ਨੂੰ ਇਥੇ ਪਹੁੰਚੀ ਸੀ।
ਸੀਬੀਆਈ ਅਧਿਕਾਰੀਆਂ ਨੇ ਸ਼ੁਕਰਵਾਰ ਸਵੇਰੇ ਹੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਰਾਜਪੂਤ ਦੇ ਰਸੋਈਏ ਨੂੰ ਉਪ ਨਗਰ ਸਾਂਤਾ ਕਰੂਜ਼ 'ਚ ਡੀਆਰਡੀਓ ਅਤੇ ਆਈਏਐਫ਼ ਗੈਸਟ ਹਾਉਸ 'ਚ ਗੁੱਛਗਿਛ ਲਈ ਲੈ ਕੇ ਆਏ। ਸੀਬੀਆਈ ਅਧਿਕਾਰੀ ਇਥੇ ਹੀ ਰੁਕੇ ਹੋਏ ਹਨ। ਗੈਸਟ ਹਾਉਸ 'ਚ ਇਕ ਗੱਡੀ ਨੂੰ ਜਾਂਦੇ ਹੋਏ ਦੇਖਿਆ ਗਿਆ, ਜਿਸ ਵਿਚ ਰਸੋਈਆ ਅਤੇ ਸੀਬੀਆਈ ਦੇ ਅਧਿਕਾਰੀ ਸਵਾਰ ਸਨ। ਸੂਤਰਾਂ ਨੇ ਦਸਿਆ ਕਿ ਜਾਂਚ ਪਾਰਟੀ ਮਾਮਲੇ ਨਾਲ ਜੁੜੇ ਸਾਰੇ ਲੋਕਾਂ ਦੇ ਬਿਆਨ ਦਰਜ ਕਰੇਗੀ।
ਅਧਿਕਾਰੀ ਨੇ ਦਸਿਆ ਕਿ ਸੁਪਰਡੈਂਟ ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਇਕ ਹੋਰ ਟੀਮ ਬਾਂਦਰਾ ਪੁਲਿਸ ਸਟੇਸ਼ਨ ਪੁੱਜੀ, ਜਿਥੇ ਅਭਿਨੇਤਾ ਦੇ ਕਥਿਤ ਤੌਰ 'ਤੇ ਆਤਮ ਹਤਿਆ ਕਰਨ ਦੇ ਬਾਅਦ ਡੀਡੀਆਰ ਦਰਜ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਟੀਮ ਨੇ ਡੀਡੀਆਰ ਦੀ 'ਕੇਸ ਡਾÂਰੀ' ਅਤੇ ਜਾਂਚ ਨਾਲ ਜੁੜੇ ਹੋਰ ਦਸਤਾਵੇਜ ਲਏ, ਜਿਸ 'ਚ ਆਟੋਪਸੀ ਅਤੇ ਫ਼ੋਰੈਂimageਸਿਕ ਰੀਪੋਰਟ ਸ਼ਾਮਲ ਹੈ। ਅਧਿਕਾਰੀ ਨੇ ਦਸਿਆ ਕਿ ਮੁੰਬਈ ਪੁਲਿਸ ਜਾਂਚ ਦੀ ਅਗਵਾਈ ਕਰ ਰਹੇ ਡੀਸੀਪੀ ਅਭਿਸ਼ੇਕ ਤ੍ਰਿਮੁਖੇ ਨਾਲ ਵੀ ਸੀਬੀਆਈ ਨੇ ਮੁਲਾਕਾਤ ਕੀਤੀ। ਉਨ੍ਹਾਂ ਦਸਿਆ ਕਿ ਸੀਬੀਆਈ ਟੀਮ ਰਾਜਪੂਤ ਦੇ 'ਮਾਂਟ ਬਲੈਂਕ' ਇਮਾਰਤ ਸਥਿਤ ਫਲੈਟ ਦਾ ਦੌਰਾ ਵੀ ਕਰਨਗੇ, ਜਿਥੇ ਅਭਿਨੇਤਾ ਦੀ ਮੌਤ ਹੋਈ ਸੀ। ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਪਾਰਟੀ ਮੌਕੇ 'ਤੇ 'ਕ੍ਰਾਈਮ ਸੀਨ' ਤਿਆਰ ਕਰੇਗੀ।
(ਪੀਟੀਆਈ)