ਆਈ.ਐਸ.ਆਈ ਦਾ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ
Published : Aug 22, 2020, 11:57 pm IST
Updated : Aug 22, 2020, 11:57 pm IST
SHARE ARTICLE
IMAGE
IMAGE

ਆਈ.ਐਸ.ਆਈ ਦਾ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ

15 ਅਗੱਸਤ ਨੂੰ ਵੱਡੇ ਅਤਿਵਾਦੀ ਹਮਲੇ ਦੀ ਬਣਾ ਰਿਹਾ ਸੀ ਯੋਜਨਾ

  to 
 

ਨਵੀਂ ਦਿੱਲੀ, 22 ਅਗੱਸਤ : ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਕਿਹਾ ਕਿ ਮੁਕਾਬਲੇ ਦੇ ਬਾਅਦ ਫੜੇ ਗਏ ਆਈ.ਐਸ.ਆਈ ਦੇ ਸ਼ੱਕੀ ਅਤਿਵਾਦੀ ਨੇ ਰਾਸ਼ਟਰੀ ਰਾਜਧਾਨੀ ਦੀ ਭੀੜ ਵਾਲੇ ਇਲਾਕਿਆਂ 'ਚ ਅਤਿਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਅਧਿਕਾਰੀਆਂ ਨੇ ਦਸਿਆ ਕਿ ਉਤਰ ਪ੍ਰਦੇਸ਼ ਦੇ ਬਲਰਾਮਪੁਰ ਨਿਵਾਸੀ ਮੁਹੰਮਦ ਮੁਸਤਕੀਮ ਖ਼ਾਨ ਉਰਫ਼ ਅਬੁ ਯੂਸਫ਼ ਕੋਲੋਂ ਦੋ ਪ੍ਰੇਸ਼ਰ ਕੁੱਕਰ ਆਈ.ਈ.ਈ.ਡੀ ਬਰਾਮਦ ਹੋਏ ਹਨ। ਉਸ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸ਼ੁਕਰਵਾਰ ਰਾਤ 11.30 ਵਜੇ ਧੌਲਾ ਕੁਆਂ ਅਤੇ ਕਰੋਲ ਬਾਗ਼ ਵਿਚਾਲੇ ਰਿਜ ਰੋਡ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ।
ਪੁਲਿਸ ਡਿਪਟੀ ਕਮਿਸ਼ਨਰ ਪੀ.ਐਸ. ਕੁਸ਼ਵਾਹ ਨੇ ਕਿਹਾ ਕਿ ਖ਼ਾਨ ਨੇ 15 ਅਗੱਸਤ ਨੂੰ ਰਾਸ਼ਟਰੀ ਰਾਜਧਾਨੀ 'ਚ ਅਤਿਵਾਦੀ ਹਮਲੇ ਦੀ ਯੋਜਨਾ ਬਣਾਈ ਸੀ, ਪਰ ਭਾਰੀ ਸੁਰੱਖਿਆ ਇੰਤਜ਼ਾਮਾਂ ਦੇ ਚਲਦੇ ਉਹ ਅਜਿਹਾ ਨਹੀਂ ਕਰ ਪਾਇਆ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਖ਼ਾਨ ਨੇ ਪਿਛਲੇ ਸਾਲ ਤੋਂ ਨਜ਼ਰ ਰੱਖੀ ਹੋਈ ਸੀ। ਕੁਸ਼ਵਾਹ ਨੇ ਕਿਹਾ, ''ਸਾਡੀ ਮੁਹਿੰਮ ਪਿਛਲੇ ਇਕ ਸਾਲ ਤੋਂ ਚਲ ਰਹੀ ਸੀ।'' ਉਨ੍ਹਾਂ ਕਿਹਾ ਕਿ ਖ਼ਾਨ ਆਈ.ਐਸ.ਆਈ.ਐਸ ਅਤਿਵਾਦੀਆਂ ਦੇ ਸੰਪਰਕ ਵਿਚ ਸੀ, ਜਿਨ੍ਹਾਂ ਨੇ ਉਸ ਨੂੰ ਭਾਰਤ 'ਚ ਅਤਿਵਾਦੀ ਹਮਲੇ ਦੀ ਯੋਜਨਾ ਬਣਾਉਣ ਲਈ  ਕਿਹਾ ਸੀ।  ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਦੇ ਭੀੜ ਵਾਲੇ ਇਲਾਕੇ 'ਚ ਪ੍ਰੇਸ਼ਰ ਕੁੱਕਰ ਆਈ.ਈ.ਈ.ਡੀ. ਰਖਣ ਦਾ ਉਸਦਾ ਇਰਾਦਾ ਸੀ।
ਕੁਸ਼ਵਾਹ ਨੇ ਕਿਹਾ, ''ਆਈ.ਈ.ਈ.ਡੀ ਲਗਾਉਣ ਦੇ ਬਾਅਦ ਉਹ ਨਵੇਂ ਨਿਰਦੇਸ਼ਾਂ ਦਾ ਇੰਤਜ਼ਾਰ ਕਰਦਾ ਅਤੇ ਫਿਰ ਫਿਦਾਈਨ ਹਮਲੇ ਦੀ ਫਿਰਾਕ 'ਚ ਸੀ। ਪਰ ਉਸ ਨੂੰ ਇਹ ਨਹੀਂ ਦਸਿਆ ਗਿਆ ਸੀ ਕਿ ਕਦੋਂ ਅਤੇ ਕਿਥੇ ਹਮਲਾ ਕਰਨਾ ਹੈ। ਇਸ ਮੁਹਿੰਮ ਕਾਰਨ ਅਤਿਵਾਦੀ ਹਮਲੇ ਨੂੰ ਟਾਲ ਦਿਤਾ ਗਿਆ।'' ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਖ਼ਾਨ ਪਹਿਲਾਂ ਯੂਸੁਫ਼ ਅਲ ਹਿੰਦੀ ਦੇ ਸੰਪਰਕ 'ਚ ਸੀ
ਜੋ ਸੀਰੀਆ 'ਚ ਮਾਰਿਆ ਗਿਆ।

ਇਸ ਦੇ ਬਾਅਦ ਉਹ ਪਾਕਿਸਤਾਨੀ ਅਬੂ ਹਜੇਫ਼ਾ ਦੇ ਸੰਪਰਕ 'ਚ ਸੀ ਜੋ ਅਫ਼ਗ਼ਾਨਿਸਤਾਨ 'ਚ ਡਰੋਨ ਹਮਲੇ 'ਚ ਮਾਰਿਆ ਗਿਆ। ਜਿਸ ਦੇ ਬਾਅਦ ਉਸ ਦੇ ਇਕ ਹੋਰ ਆਕਾ ਨੇ ਉਸ ਨੂੰ ਹਮਲਾ ਕਰਨ ਦਾ ਨਿਰਦੇਸ਼ ਦਿਤਾ।
ਉਨ੍ਹਾਂ ਕਿਹਾ, ''ਇਸੇ ਮਕਸਦ ਨਾਲ ਉਹ ਦਿੱਲੀ ਆਇਆ ਸੀ। ਦੋ ਪ੍ਰੇਸ਼ਰ ਕੁੱਕਰ ਆਈ.ਈ.ਈ.ਡੀ ਦੇ ਨਾਲ ਅਸੀਂ ਇਕ ਹਾਈਟੈੱਕ ਪਿਸਤੌਲ, ਚਾਰ ਕਾਰਤੂਸ, ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਪੁਲਿਸ ਨੇ ਦਸਿਆ ਕਿ ਸ਼ੱਕੀ ਅਤਿਵਾਦੀ ਨੇ ਆਤਮਘਾਤੀ ਹਮਲੇ ਲਈ ਇਕ ਫਿਦਾਈਨ ਪੋਸ਼ਾਕ ਵੀ ਤਿਆਰ ਕੀਤੀ ਸੀ ਅਤੇ ਅਪਣੇ ਪਿੰਡ ਦੇ ਕਬਰੀਸਤਾਨ ਦੇ ਨੇੜੇ ਉਸਨੇ ਛੋਟੇ ਉਪਕਰਣਾਂ ਨਾਲ ਇਸਦਾ ਪ੍ਰੀਖਣ ਵੀ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement