'ਮਨਜੀਤ ਸਿੰਘ ਨੇ ਬੁੱਤ ਬਣਾਉਣ ਦੀ ਚਾਹਤ 'ਚ ਛੱਡੀ ਸਰਕਾਰੀ ਉੱਚ ਪਧਰੀ ਨੌਕਰੀ'
Published : Aug 22, 2020, 11:50 pm IST
Updated : Aug 22, 2020, 11:50 pm IST
SHARE ARTICLE
IMAGE
IMAGE

'ਮਨਜੀਤ ਸਿੰਘ ਨੇ ਬੁੱਤ ਬਣਾਉਣ ਦੀ ਚਾਹਤ 'ਚ ਛੱਡੀ ਸਰਕਾਰੀ ਉੱਚ ਪਧਰੀ ਨੌਕਰੀ'

ਅਪਣੀ ਪਾਰਕ ਵਿਚ ਵੱਖ-ਵੱਖ ਸਖ਼ਸ਼ੀਅਤਾਂ ਦੇ ਬਣਾਏ ਬੂਤ

  to 
 

ਮੋਗਾ, 22 ਅਗੱਸਤ (ਅਮਜਦ ਖ਼ਾਨ): ਅੱਜ ਤੁਹਾਨੂੰ ਮੋਗੇ ਦੇ ਪਿੰਡ ਘੱਲ ਕਲਾ ਵਿਖੇ ਇਕ ਅਜਿਹੇ ਬੁੱਤ ਬਣਾਉਣ ਵਾਲੇ ਕਲਾ ਦੇ ਪ੍ਰੇਮੀ ਨੂੰ ਮਿਲਾਉਂਦੇ ਹਾਂ ਜੋਂ ਅਪਣੀ ਸਰਕਾਰੀ ਨੌਕਰੀ ਨੂੰ ਇਸ ਕਲਾ ਮੁਕਾਬਲੇ 'ਚ ਤਿਆਗ਼ ਕੇ ਅਪਣੇ ਛੋਟੇ ਭਰਾ ਨਾਲ ਮਿਲ ਕੇ ਨਾ ਕੇਵਲ ਅਪਣੀ ਪੰਜਾਬੀਅਤ ਦੇ ਹੀਰੇਆ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ ਬਲਕਿ ਦੁਨੀਆ ਭਰ ਦੀਆਂ ਮਹਾਨ ਸਖ਼ਸ਼ੀਅਤਾਂ ਨੂੰ ਅਪਣੇ ਪਾਰਕ ਵਿਚ ਉਨ੍ਹਾਂ ਦੀਆਂ ਮੂਰਤੀਆਂ ਇਸ ਕਦਰ ਬਣਾਉਦੇ ਨੇ ਕੇ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਹੈ ਕੇ ਉਹ ਜਿਸ ਨੂੰ ਦੇਖ ਰਿਹਾ ਹੈ ਉਹ ਮੂਰਤੀ ਹੈ ਜਾ ਅਸਲੀ।
   ਪਿੰਡ ਘੱਲਕਲਾਂ ਵਾਸੀ ਮਨਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਸਾਢੇ ਤਿੰਨ ਸਾਲਾਂ ਦੇ ਸਨ ਉਦੋਂ ਤੋਂ ਹੀ ਉਹ ਮਿੱਟੀ ਦੇ ਖ਼ਿਡਾਉਣੇ ਬਣਾਉਣਾ ਪਸੰਦ ਕਰਦੇ ਸਨ ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਗਏ ਉਨ੍ਹਾਂ ਦਾ ਸ਼ੋਕ ਇਸ ਕਲਾ ਵਲ ਵਧਦਾ ਗਿਆ। ਅੱਜ ਉਨ੍ਹਾਂ ਦੇ ਪਾਰਕ ਵਿਚ ਭਾਰਤ ਦੇ ਮਿਜਾਇਲ ਮੈਨ ਮਹਰੂਮ ਏ.ਪੀ.ਜੇ.ਅਬਦੁਲ ਕਲਾਮ, ਡਾ. ਸਵਾਮੀ ਨਾਥਨ ਜਿਨ੍ਹਾਂ ਨੇ ਕਿਸਾਨਾਂ ਬਾਰੇ ਰਿਪੋਰਟ ਜਾਰੀ ਕਰਨ ਲਈ ਦਸਿਆ ਸੀ ਕਿ ਕਿਵੇਂ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ ਜਿਸ ਦਾ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਨਹੀਂ ਕਿ ਸਵਾਮੀ ਨਾਥਨ ਰਿਪੋਰਟ ਹੈ ਕੀ? ਪਾਕਿਸਤਾਨੀ ਸ਼ਾਇਰ ਤੇ ਲੇਖ਼ਕ ਬਾਬਾ ਨਜ਼ਮੀ, ਬਾਬਾ ਰਜਬ ਅਲੀ ਜੋ ਪੰਜਾਬ ਦੀ ਵੱਡੀ ਸ਼ਖ਼ਸ਼ੀਅਤ ਸਨ ਵੰਡ ਵੇਲੇ ਪਾਕਿਸਤਾਨ ਚਲੇ ਗਏ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋਕੇ ਦੇ ਸਨ ਅਤੇ ਅਕਸਰ ਹੀ ਆਜ਼ਾਦੀ ਤੋਂ ਬਾਅਦ ਵੀ ਇਥੇ ਆਉਂਦੇ ਸਨ ਤੋਂ ਇਲਾਵਾਂ ਗੋਆ ਦੀ ਆਜ਼ਾਦੀ ਮੌਕੇ ਸ਼ਹੀਦ ਹੋਏ ਸ. ਕਰਨੈਲ ਸਿੰਘ, ਸ. ਨਰਿੰਦਰ ਸਿੰਘ ਜੋ ਮੋਗੇ ਦੇ ਹੀ ਹਨ।
   ਦੁਨੀਆਂ ਨੂੰ ਫ਼ਾਈਬਰ ਆਫ਼ ਕੇਬਲ ਦੀ ਖ਼ੋਜ ਕੀਤੀ ਅਤੇ ਇਸ ਨਾਲ ਜੋੜਿਆ ਅਤੇ ਹੁਣ ਉਹ ਅਮਰੀਕਾ ਰਹਿ ਰਹੇ ਹਨ। ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਰਾਜਪਤ ਰਾਏ ਆਦਿ ਤੋਂ ਇਲਾਵਾਂ ਅਨੇਕਾਂ ਹੀ ਸ਼ਹੀਦਾਂ, ਦੇਸ਼ ਦਾ ਮਾਣ ਵਧਾਉਣ ਵਾਲੀਆਂ ਸ਼ਖ਼ਸ਼ੀਅਤਾ ਦੇ ਬੁੱਤ ਬਣਾਏ ਹਨ। 1986 ਵਿਚ ਕਰਾਈ ਏਅਰਪੋਰਟ 'ਤੇ ਅਗਵਾ ਕੀਤੇ ਗਏ ਭਾਰਤੀ ਜਹਾਜ਼ ਜਿਸ ਵਿਚ ਨੀਰਜ਼ਾ ਭਨੋਟ ਨਾਮਕ ਲੜਕੀ ਜੋ ਸਿਰਫ਼ 23 ਸਾਲ ਦੀ ਸੀ ਅਤੇ ਉਸ ਦਾ ਦੋ ਦਿਨ ਬਾਅਦ ਜਨਮ ਦਿਨ ਵੀ ਸੀ ਪਰ ਉਸ ਨੇ ਛੋਟੀ ਉਮਰੇ ਹੀ ਅਪਣੀ ਜਾਨ ਦੀ ਪਰਵਾਹ ਨਾ ਕਰਦਿਆ ਸਵਾਰੀਆਂ ਨੂੰ ਬਚਾਉਣ 'ਚ ਸ਼ਹੀਦ ਹੋ ਗਈ ਜਿਸ ਨੂੰ ਬਾਅਦ ਵਿਚ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਸਾਡੇ ਵਲੋਂ ਨੀਰਜਾ ਦੇ ਬੁੱਤ ਬਣਾਉਣ ਦਾ ਜਦੋਂ ਉਸ ਦੇ ਘਰ ਵਾਲਿਆ ਨੂੰ ਪਤਾ ਲੱਗਾ ਤਾਂ ਉਹ ਇਥੇ ਆਏ ਤੇ ਬੁੱਤ ਦੇਖਣ ਤੋਂ ਬਾਅਦ ਉਨ੍ਹਾਂ ਦੇ ਚਹਿਰੇ ਦੇ ਅਜੀਬ ਖ਼ੁਸ਼ੀ ਦੇਖਣ ਨੂੰ ਮਿਲੀ।
   ਮਨਜੀਤ ਗਿੱਲ ਤੇ ਉਸ ਦੇ ਭਰਾ ਨੇ ਮੱਝਾਂ, ਗਾਵਾਂ, ਬਲਦਾ ਦੀਆਂ ਜੋੜੀਆ, ਜਾਨਵਰਾਂ ਅਤੇ ਪੰਛੀਆ ਦੇ ਬੁੱਤ ਵੀ ਬਣਾਏ ਜੋ ਅਪਣੀ ਹਕੀਕੀ ਬਿਆਨ ਕਰਦੇ ਹਨ। ਮਨਜੀਤ ਸਿੰਘ ਨੇ ਦਸਿਆ ਕਿ ਉਹ ਆਉਣ ਵਾਲੇ ਸਮੇਂ 'ਚ ਇਸ ਪਾਰਕ ਨੂੰ ਹੋਰ ਵੱਡਾ ਕਰਨਗੇ ਅਤੇ 40 ਦੇ ਕਰੀਬ ਹੋਰ ਵੱਖ-ਵੱਖ ਬੁੱਤ ਤਿਆਰ ਕੀਤੇ ਹਨ ਜੋ ਇਸ ਪਾਰਕ ਦੀ ਸ਼ਾਨ ਵਧਾਉਣਗੇ। 18 ਫ਼ੁੱIMAGEIMAGEਟ ਉੱਚੀ ਰੇਗੀਸਤਾਨ ਦਾ ਜਹਾਜ਼ ਅਖਵਾਉਣ ਵਾਲੇ ਮਿਲਖਾ ਸਿੰਘ ਦੀ ਮੂਰਤੀ ਦੇਖ ਕੇ ਇੰਝ ਜਾਪਦਾ ਹੈ ਕਿ ਮਿਲਖਾ ਸਿੰਘ ਸਾਡੇ ਵਿਚ ਹੀ ਮੌਜੂਦ ਹਨ। ਮਨਜੀਤ ਸਿੰਘ ਗਿੱਲ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਜਿੱਥੇ ਕਿੱਤੇ ਉਹ ਜਾਣ ਬਾਰੇ ਸੋਚਦੇ ਵੀ ਨਹੀਂ ਉਥੇ ਉਨ੍ਹਾਂ ਵਲੋਂ ਤਿਆਰ ਕਿੱਤੇ ਹੋਏ ਸਟੈਚੂ ਪਹੁੰਚ ਚੁੱਕੇ ਹਨ।


ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਭਰਾ ਅਪਣੀ ਮਿੱਟੀ ਨਾਲ ਹੀ ਪਿਆਰ ਕਰਦੇ ਹਾਂ ਅਤੇ ਵਿਦੇਸ਼ 'ਚ ਜਾਣਾ ਪਸੰਦ ਨਹੀਂ ਕਰਾਂਗੇ। ਅਸੀ ਇਥੇ ਰਹੀ ਕੇ ਹੀ ਅਪਣੇ ਪਿੰਡ ਸ਼ਹਿਰ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ ਲਈ ਹਰ ਉਪਰਾਲਾ ਕਰਨ ਦੀ ਕੋਸ਼ਿਸ਼ ਕਰਾਂਗੇ।
ਤਸਵੀਰ ਨੰਬਰ : 21 ਮੋਗਾ 6

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement