
ਟਰੈਕਟਰ ਟਰਾਲੀ ਨਾਲ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਤ
ਮਲੋਟ, 21 ਅਗੱਸਤ (ਕ੍ਰਿਸ਼ਨ ਮਿੱਡਾ): ਥਾਣਾ ਲੰਬੀ ਦੇ ਪਿੰਡ ਮਹਿਣਾ ਨੇੜੇ ਟਰੈਕਟਰ ਟਰਾਲੀ ਨਾਲ ਹੋਈ ਟੱਕਰ ਵਿਚ ਮੋਟਰਸਾਈਕਲ ਚਾਲਕ ਬੈਂਕ ਮੁਲਾਜ਼ਮ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਦੇ ਵਿਰੁਧ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਲੰਬੀ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਹਰਦੀਪ ਸਿੰਘ ਨੇ ਦਸਿਆ ਕਿ ਉਸ ਦਾ ਪਿਤਾ ਲਛਮਣ ਸਿੰਘ ਸੈਂਟਰਲ ਬੈਂਕ ਤੋਂ ਡਿਊਟੀ ਕਰ ਕੇ ਮੋਟਰਸਾਈਕਲ ਰਾਹੀਂ ਘਰ ਪਿੰਡ ਘੁਮਿਆਰਾ ਆ ਰਿਹਾ ਸੀ ਕਿ ਪਿੰਡ ਮਹਿਣਾ ਨੇੜੇ ਇਕ ਟਰੈਕਟਰ ਟਰਾਲੀ ਜੋ ਕਿ imageਬਿਨਾਂ ਲਾਈਟਾਂ ਦੇ ਸੜਕ ਉਤੇ ਖੜ੍ਹਾ ਸੀ ਹਨੇਰਾ ਹੋਣ ਕਾਰਨ ਮੋਟਰਸਾਈਕਲ ਟਰੈਕਟਰ ਟਰਾਲੀ ਵਿਚ ਜਾ ਵੱਜਿਆ ਜਿਸ ਕਾਰਨ ਉਸ ਦੇ ਪਿਤਾ ਲਛਮਣ ਸਿੰਘ ਦੀ ਮੌਤ ਹੋ ਗਈ।