ਬਲਾਤਕਾਰ ਦੇ ਦੋਸ਼ੀ ਤੇ ਭਗੌੜੇ ਨਿਤਿਆਨੰਦ ਨੇ ਬਣਾਇਆ 'ਰਿਜ਼ਰਵ ਬੈਂਕ ਆਫ਼ ਕੈਲਾਸਾ'
Published : Aug 22, 2020, 12:43 am IST
Updated : Aug 22, 2020, 12:43 am IST
SHARE ARTICLE
image
image

ਬਲਾਤਕਾਰ ਦੇ ਦੋਸ਼ੀ ਤੇ ਭਗੌੜੇ ਨਿਤਿਆਨੰਦ ਨੇ ਬਣਾਇਆ 'ਰਿਜ਼ਰਵ ਬੈਂਕ ਆਫ਼ ਕੈਲਾਸਾ'

  to 
 

ਨਵੀਂ ਦਿੱਲੀ, 21 ਅਗੱਸਤ : ਬਲਾਤਕਾਰ ਦਾ ਮੁਲਜ਼ਮ ਅਤੇ ਭਗੌੜੇ ਸਵਾਮੀ ਨਿਤਿਆਨੰਦ ਭਲਕੇ ਗਣੇਸ਼ ਚਤੁਰਥੀ ਨੂੰ ਅਪਣੀ ਮੁਦਰਾ ਲਾਂਚ ਕਰਨ ਜਾ ਰਹੇ ਹਨ। ਦੋ ਦਿਨ ਪਹਿਲਾਂ ਉਸ ਨੇ ਕੈਲਾਸਾ ਦੇ ਰਿਜ਼ਰਵ ਬੈਂਕ ਦੇ ਨਾਮ ਹੇਠ ਅਪਣਾ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਸਵਾਮੀ ਨਿਤਿਆਨੰਦ, ਜੋ ਕਿ ਬਹੁਤ ਸਾਰੇ ਇਲਜ਼ਾਮਾਂ ਨਾਲ ਘਿਰਿਆ ਹੋਇਆ ਹਨ, ਪਿਛਲੇ 10 ਮਹੀਨਿਆਂ ਤੋਂ ਫ਼ਰਾਰ ਹੈ। ਦਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਮੈਕਸੀਕੋ ਦੇ ਨਜ਼ਦੀਕ ਬੈਲੀਜ਼ ਵਿਚ ਹੈ। ਇਨਟੈਪੋਲ ਦੇ ਨਾਲ ਕਰਨਾਟਕ ਅਤੇ ਗੁਜਰਾਤ ਪੁਲਿਸ ਵੀ ਨਿਤਿਆਨੰਦ ਦੀ ਭਾਲ ਕਰ ਰਹੀਆਂ ਹਨ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਨਿਤਿਆਨੰਦ ਨੇ ਐਲਾਨ ਕੀਤਾ ਸੀ ਕਿ ਉਸ ਨੇ ਇਕੁਏਡੋਰ ਨੇੜੇ ਇਕ ਟਾਪੂ ਉਤੇ ਅਪਣਾ ਕੈਲਾਸਾ ਨਾਂ ਦਾ ਇਕ ਵਖਰਾ ਦੇਸ਼ ਸਥਾਪਤ ਕੀਤਾ ਸੀ, ਹਾਲਾਂਕਿ ਬਾਅਦ ਵਿਚ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਦੋ ਦਿਨ ਪਹਿਲਾਂ ਨਿਤਿਆਨੰਦ ਨੇ ਵੀਡੀਉ ਸੰਦੇਸ਼ ਜਾਰੀ ਕਰ ਕੇ ਅਪਣਾ ਬੈਂਕ ਖੋਲ੍ਹਣ ਦਾ ਐਲਾਨ ਕੀਤਾ ਸੀ। ਇਸ ਵੀਡੀਉ ਸੰਦੇਸ਼ ਵਿਚ ਉਸ ਨੇ ਦਾਅਵਾ ਕੀਤਾ ਕਿ ਉਹ ਗਣੇਸ਼ ਚਤੁਰਥੀ ਦੇ ਦਿਨ ਕਰੰਸੀ ਦਾ ਐਲਾਨ ਕਰੇਗਾ। ਨਿimageimageਤਿਆਨੰਦ ਨੇ ਕਿਹਾ ਹੈ ਕਿ ਉਹ ਸਾਰੇ ਕੰਮ ਕਾਨੂੰਨ ਦੇ ਅਧੀਨ ਹੀ ਕਰ ਰਹੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਅਪਣੇ ਦੇਸ਼ ਦਾ ਪਾਸਪੋਰਟ ਵੀ ਬਣਾਇਆ ਹੋਇਆ ਹੈ ਅਤੇ ਆਰਥਿਕ ਪ੍ਰਣਾਲੀ ਵੀ ਉਥੇ ਤਿਆਰ ਕੀਤੀ ਜਾ ਰਹੀ ਹੈ।                 (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement