
ਸੁਖਜਿੰਦਰ ਰੰਧਾਵਾ ਦੀ ਕੋਰੋਨਾ ਰੀਪੋਰਟ ਵੀ ਆਈ ਪਾਜ਼ੇਟਿਵ
ਚੰਡੀਗੜ੍ਹ, 22 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਇਕ ਹੋਰ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਮੰਤਰੀਆਂ ਤੇ ਵਿਧਾਇਕਾਂ ਵਲੋਂ ਟੈਸਟ ਕਰਵਾਏ ਜਾ ਰਹੇ ਹਨ ਤੇ ਇਸ ਤਰ੍ਹਾਂ ਰੰਧਾਵਾ ਨੇ ਟੈਸਟ ਕਰਵਾਇਆ ਸੀ। ਕੋਰੋਨਾ ਪੀੜਤ ਹੋਣ ਵਾਲੇ ਉਹ ਪੰਜਾਬ ਦੇ ਤੀਜੇ ਮੰਤਰੀ ਹਨ। ਇਸ ਤੋਂ ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਕਾਂਗੜ ਵੀ ਕੋਰੋਨਾ ਪੀੜਤ ਹੋ ਚੁੱਕੇ ਹਨ। 10 ਦੇ ਕਰੀਬ ਕਾਂਗਰਸੀ ਵਿਧਾਇਕ ਵੀ ਕੋਰੋਨਾ ਦੀ ਚਪੇਟ ਵਿਚ ਹਨ। ਮਿਲੀ ਜਾਣਕਾਰੀ ਅਨੁਸਾਰ ਰੰਧਾਵਾ ਘਰ ਵਿਚ ਹੀ ਇਕਾਂਤਵਾਸ ਹੋ ਗਏ ਹਨ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਹੋਰ ਲੋਕਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਸਾਥੀ ਮੰਤਰੀ ਰੰਧਾਵਾ ਦੇ ਕੋਰੋਨਾ ਪੀੜਤ ਹੋਣ 'ਤੇ ਉਨ੍ਹਾਂ ਦੇ ਛੇIMAGEਤੀ ਸਿਹਤਯਾਬ ਹੋ ਕੇ ਮੁੜ ਕੰਮ 'ਤੇ ਪਰਤਣ ਲਈ ਕਾਮਨਾ ਕੀਤੀ ਹੈ।