
ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ 'ਚ ਪੜ੍ਹਦੇ ਅਫ਼ਗਾਨ ਵਿਦਿਆਰਥੀਆਂ ਦਾ ਮਾਪਿਆਂ ਨਾਲੋਂ ਟੁਟਿਆ ਸੰਪਰਕ
ਵਾਈਸ ਚਾਂਸਲਰ ਨੇ ਅਫ਼ਗ਼ਾਨਿਸਤਾਨ ਦੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ
ਬਠਿੰਡਾ, 21 ਅਸਗਤ (ਸੁਖਜਿੰਦਰ ਮਾਨ) : ਅਫਗਾਨਿਸਤਾਨ ਵਿਚ ਤਾਲਿਬਨ ਦੇ ਹੋਏ ਕਬਜ਼ੇ ਤੋਂ ਬਾਅਦ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ 'ਚ ਪੜਦੇ ਦਰਜ਼ਨਾਂ ਅਫ਼ਗਾਨ ਵਿਦਿਆਰਥੀਆਂ ਦਾ ਅਪਣੇ ਪ੍ਰਵਾਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ | ਜਦੋਂਕਿ ਇੱਥੇ ਪੜਣ ਲਈ ਆਉਣ ਵਾਲੇ ਇੱਕ ਦਰਜ਼ਨ ਦੇ ਕਰੀਬ ਵਿਦਿਆਰਥੀ ਆਫ਼ਿਗਾਨਸਤਾਨ ਵਿਚ ਫ਼ਸ ਗਏ ਹਨ |
ਉਧਰ ਅਫ਼ਗਾਨ ਵਿਦਿਆਰਥੀਆਂ ਦੀ ਘਬਰਾਹਟ ਨੂੰ ਦੇਖਦਿਆਂ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿੱਚ ਪੜ੍ਹ ਰਹੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਅਤੇ ਦੇਖਭਾਲ ਦਾ ਭਰੋਸਾ ਦਿੱਤਾ | ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ ਅਤੇ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਸ੍ਰੀਮਤੀ ਕਰੁਣਾ ਤਿਵਾੜੀ ਡੀ ਮੌਜੂਦ ਸੀ |
ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਮੁਲਾਕਾਤ ਦੌਰਾਨ ਅਫਗਾਨਿਸਤਾਨ ਦੇ ਵਿਦਿਆਰਥੀਆਂ ਨੇ ਆਪਣੇ ਦੇਸ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਇਸ ਮੁਸਕਲ ਸਮੇਂ ਵਿੱਚ ਆਪਣੇ ਪਰਿਵਾਰਾਂ ਨਾਲ ਸੰਪਰਕ ਨਾ ਹੋਣੇ ਕਾਰਣ ਚਿੰਤਤ ਹਨ | ਉੰਨ੍ਹਾਂ ਨੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਵੀਜਾ ਐਕਸਟੈਂਸਨ, ਆਈਸੀਸੀਆਰ ਸਕਾਲਰਸਪਿ, ਹੋਸਟਲ ਦੀ ਸਹੂਲਤ, ਵਿੱਤੀ ਸਮੱਸਿਆਵਾਂ ਆਦਿ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ | ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਹਿਪਾਠੀ ਜੋ ਸਮੈਸਟਰ ਦੀ ਛੁੱਟੀ ਦੌਰਾਨ ਅਫਗਾਨਿਸਤਾਨ ਆਪਣੇ ਘਰ ਗਏ ਸਨ ਉਹ ਵੀ ਵਾਪਸ ਆਉਣਾ ਚਾਹੁੰਦੇ ਹਨ | ਬੁਲਾਰੇ ਮੁਤਾਬਕ ਇਸ ਸਮੇਂ ਯੂਨੀਵਰਸਿਟੀ ਵਿੱਚ ਲਗਭਗ 16 ਅਫਗਾਨੀ ਵਿਦਿਆਰਥੀ ਪੜ੍ਹ ਰਹੇ ਹਨ | ਇਸ ਤੋਂ ਇਲਾਵਾ ਅਫਗਾਨਿਸਤਾਨ ਤੋਂ 11 ਵਿਦਿਆਰਥੀਆਂ ਨੇ ਅਕਾਦਮਿਕ ਸਾਲ 2021-22 ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ, ਜਿਹੜੇ ਹਾਲੇ ਇੱਥੇ ਨਹੀਂ ਆ ਪਾਏ ਹਨ | ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ ਨੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਮੁਸਕਲਾਂ ਨੂੰ ਯੂਨੀਵਰਸਿਟੀ ਅਧਿਕਾਰੀਆਂ ਦੁਆਰਾ ਸੂਚੀਬੱਧ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ |
ਇਸ ਖ਼ਬਰ ਨਾਲ ਸਬੰਧਤ ਫੋਟੋ 21 ਬੀਟੀਆਈ 04 ਵਿਚ ਹੈ |