
ਬੰਦੀ ਸਿੱਖ ਕਈ ਸਾਲਾਂ ਤੋਂ ਜੇਲਾਂ 'ਚ ਬੰਦ ਹਨ, ਉਨ੍ਹਾਂ ਦੀ ਪੈਰਵਾਈ ਕਿਉਂ ਨਾ ਕੀਤੀ ਗਈ? : ਖਾਲੜਾ ਮਿਸ਼ਨ
ਖਾਲੜਾ ਮਿਸ਼ਨ ਨੇ ਪੰਥ ਤੇ ਪੰਜਾਬ ਦੇ ਭਲੇ ਦੀ ਅਰਦਾਸ ਕੀਤੀ
ਅੰਮਿ੍ਤਸਰ, 21 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਦਿੱਲੀ ਮਾਡਲ ਦੀਆਂ ਹਾਮੀ ਧਿਰਾਂ ਨੂੰ ਚੋਣਾਂ ਵੇਲੇ ਹੀ ਪੰਜਾਬ ਯਾਦ ਆਉਂਦਾ ਹੈ | ਇਸ ਮੌਕੇ ਸਰਪ੍ਰਸਤ ਬੀਬੀ ਪ੍ਰਮਜੀਤ ਕੌਰ ਖਾਲੜਾ, ਜਗਦੀਪ ਸਿੰਘ ਰੰਧਾਵਾ ਐਡਵੋਕੇਟ, ਗੁਰਜੀਤ ਸਿੰਘ, ਪ੍ਰਵੀਨ ਕੁਮਾਰ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ, ਕਿਰਪਾਲ ਸਿੰਘ, ਬਾਬਾ ਦਰਸ਼ਨ ਸਿੰਘ, ਵਿਰਸ਼ਾ ਸਿੰਘ ਬਹਿਲਾ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਨ੍ਹਾਂ ਧਿਰਾਂ ਨੇ ਅਪਣੇ ਘਰ ਰੁਸ਼ਨਾਏ ਹਨ ਅਤੇ ਪੰਜਾਬ ਦੇ ਘਰਾਂ ਵਿਚ ਹਨੇਰ ਪਾਇਆ ਹੈ | ਇੰਗਲੈਂਡ ਦੀ ਲੇਬਰ ਪਾਰਟੀ ਮੰਗ ਕਰ ਰਹੀ ਹੈ ਕਿ ਫ਼ੌਜੀ ਹਮਲੇ ਸਮੇਂ ਇੰਗਲੈਂਡ ਦਾ ਕੀ ਰੋਲ ਸੀ, ਉਸ ਦਾ ਸੱਚ ਬਾਹਰ ਆਉਣਾ ਚਾਹੀਦਾ ਹੈ ਪਰ ਬਾਦਲ ਨੇ ਕਦੇ ਵੀ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ ਸੱਚਾਈ ਦਾ ਮੁੱਦਾ ਚੋਣ ਮੈਨੀਫ਼ੈਸਟੋ ਦਾ ਹਿੱਸਾ ਨਹੀਂ ਬਣਾਇਆ ਕਿਉਂ ਕਿ ਜੇ ਸਚਾਈ ਬਾਹਰ ਆ ਗਈ ਤਾਂ ਸੱਭ ਮਿੱਟੀ ਵਿਚ ਮਿਲ ਜਾਵੇਗਾ | ਰਾਜ ਭਾਵੇਂ ਬਾਦਲ ਭਾਜਪਾ ਕਿਆਂ ਦਾ ਰਿਹਾ ਹੋਵੇ ਜਾਂ 84 ਵਾਲਿਆਂ ਦਾ ਝੂਠੇ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਪ੍ਰਸਾਸ਼ਨ ਵਿਚ ਹਾਵੀ ਰਹੇ | ਅੱਜ ਤਕ ਝੂਠੇ ਮੁਕਾਬਲਿਆਂ ਦੇ ਦੋਸ਼ੀ ਹੀ ਡੀ.ਜੀ.ਪੀ. ਲਗਦੇ ਰਹੇ ਹਨ | ਇਨ੍ਹਾਂ ਦੀ ਕਮਾਂਡ ਹੇਠ ਸਮੇਂ ਦੀਆਂ ਸਰਕਾਰਾਂ ਨੇ ਨਸ਼ਿਆਂ ਦੇ ਦਰਿਆ ਵਗਾਏ, ਮਾਫ਼ੀਆ ਰਾਜ ਚਲਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਈਆਂ, ਗੋਲੀਕਾਂਡ ਕਰਾਏ, ਗੈਂਗਸਟਰ ਬਣਾਏ, ਜਾਇਦਾਦਾਂ ਦੇ ਅੰਬਾਰ ਲਾਏ ਤੇ ਫਿਰ ਸਾਰਿਆਂ ਨੇ ਪੰਥ, ਪੰਜਾਬ, ਕਿਸਾਨਾਂ, ਨੌਜਵਾਨਾਂ, ਗ਼ਰੀਬਾਂ ਦੀਆਂ ਲਾਸ਼ਾਂ 'ਤੇ ਭੰਗੜੇ ਪਾਏ | ਅੱਜ ਕੋਈ 200 ਯੂਨਿਟ, ਕੋਈ 300, ਕੋਈ 400 ਯੂਨਿਟ ਬਿਜਲੀ ਮਾਫ਼ੀਆਂ ਕਰ ਰਿਹਾ ਹੈ ਕੋਈ ਦਲਿਤ ਡਿਪਟੀ ਸੀਐਮ, ਕੋਈ ਹਿੰਦੂ ਡਿਪਟੀ ਸੀਐਮ, ਕੋਈ ਦਲਿਤ ਸੀਐਮ ਲਗਾ ਕੇ ਪੰਥ ਤੇ ਪੰਜਾਬ ਦੀ ਬਰਬਾਦੀ 'ਤੇ ਪਰਦਾ ਪਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ, ਗ਼ਰੀਬ ਕਿਵੇਂ ਕੰਗਾਲ ਹੋ ਗਿਆ, ਸਿਆਸਤਦਾਨ ਬਿਨਾਂ ਕੰਮ ਕੀਤਿਆਂ ਕਿਵੇਂ ਮਾਲਾਮਾਲ ਹੋ ਗਏ? ਫ਼ੌਜੀ ਹਮਲੇ ਸਮੇਂ ਝੂਠੇ ਮੁਕਾਬਲਿਆਂ ਵਿਚ ਕਿੰਨੇ ਸਿੱਖ ਸ਼ਹੀਦ ਕਰਵਾਏ ਜੇ? ਬੰਦੀ ਸਿੱਖ ਜੇਲਾਂ ਵਿਚ ਕਿਉਂ ਰੁਲ ਰਹੇ ਹਨ? ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨਾਲ ਦੁਸ਼ਮਣੀਆਂ ਕਮਾ ਕੇ ਗੱਦਾਰੀਆਂ ਕਰ ਕੇ ਕਿਹੜੇ ਮੂੰਹ ਨਾਲ ਪੰਜਾਬ ਦੀਆਂ ਗੱਲਾਂ ਕਰ ਰਹੇ ਹੋ |
ਖਾਲੜਾ ਮਿਸ਼ਨ ਨੇ ਕਿਹਾ ਕਿ ਸੁਮੇਧ ਸੈਣੀ ਦੀ ਇਕ ਦਿਨ ਦੀ ਗਿ੍ਫ਼ਤਾਰੀ ਕਾਰਨ ਜਿਸ ਰੂਪ ਵਿਚ ਹਾਈ ਕੋਰਟ ਹਰਕਤ ਵਿਚ ਆਈ ਹੈ ਇਕ ਸਪੱਸ਼ਟ ਸੁਨੇਹਾ ਗਿਆ ਹੈ | ਝੂਠੇ ਮੁਕਾਬਲਿਆਂ ਦੇ ਦੋਸ਼ੀਓ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ (84 ਵਾਲਿਆਂ, ਬਾਦਲਕਿਆਂ ਤੇ ਮੰਨੂਵਾਦੀਆਂ ਦੀ ਯੋਜਨਾਬੰਦੀ ਕਾਰਨ) ਦਿਨ ਦਿਹਾੜੇ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰੋ |
ਕੈਪਸ਼ਨ—ਏ ਐਸ ਆਰ ਬਹੋੜੂ— 21—2—ਬੀਬੀ ਪ੍ਰਮਜੀਤ ਕੌਰ ਖਾਲੜਾ ਤੇ ਹੋਰ ਜਥੇਬੰਦੀਆਂ ਅਰਦਾਸ ਕਰਨ ਦੌਰਾਨ |