ਬੋਤਲ ਵਿਚ ਭਰੀ ਹੋਈ ਸੀ ਕਰੀਬ 450 ਗ੍ਰਾਮ ਹੈਰੋਇਨ
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲਾਂ ਨੇ ਸਰਹੱਦੀ ਚੌਕੀ ਰੋੜਾਵਾਲਾ ਵਿਖੇ ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਤਲਾਸ਼ੀ ਦੌਰਾਨ ਜਵਾਨਾਂ ਨੂੰ ਇਕ ਬੋਤਲ ਪਲਾਸਟਿਕ ਦੀ ਮਿਲੀ, ਜਿਸ ਵਿਚ ਕਰੀਬ 400 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਫਿਲਹਾਲ ਬੀ.ਐਸ.ਐਫ. ਵਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।