
ਏ.ਐਸ.ਆਈ. ਦੇ ਨਾਲ-ਨਾਲ ਕੈਦੀ ਗੁਰਜੀਤ ਸਿੰਘ ਅਤੇ ਹਵਾਲਾਤੀ ਡੇਵਿਡ ਕਪੂਰ ਵਿਰੁਧ ਵੀ ਕੇਸ ਦਰਜ
ਲੁਧਿਆਣਾ: ਲੁਧਿਆਣਾ ਜੇਲ ਦੀ ਸੁਰੱਖਿਆ ਵਿਚ ਤਾਇਨਾਤ ਏ.ਐਸ.ਆਈ. ਹਰਬੰਸ ਸਿੰਘ ਹੀ ਨਸ਼ਾ ਤਸਕਰ ਨਿਕਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਏ.ਐਸ.ਆਈ. ਹੀ ਜੇਲ ਵਿਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ। ਪੁਲਿਸ ਨੇ ਉਸ ਨੂੰ 70 ਨਸ਼ੀਲੀਆਂ ਗੋਲੀਆਂ, 6 ਗ੍ਰਾਮ ਹੈਰੋਇਨ, 25 ਗ੍ਰਾਮ ਤੰਬਾਕੂ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: ਪਹਿਲਾਂ ਹਿੰਦੂ ਹੀ ਸਨ ਮੁਸਲਮਾਨ, ਹਿੰਦੂ ਧਰਮ ਇਸਲਾਮ ਨਾਲੋਂ ਵੀ ਪੁਰਾਣਾ : ਗ਼ੁਲਾਮ ਨਬੀ ਆਜ਼ਾਦ
ਏ.ਐਸ.ਆਈ. ਦੇ ਨਾਲ-ਨਾਲ ਕੈਦੀ ਗੁਰਜੀਤ ਸਿੰਘ ਅਤੇ ਹਵਾਲਾਤੀ ਡੇਵਿਡ ਕਪੂਰ ਵਿਰੁਧ ਵੀ ਕੇਸ ਦਰਜ ਕੀਤਾ ਗਿਆ ਸੀ। ਸਬ-ਇੰਸਪੈਕਟਰ ਜਨਕ ਰਾਜ ਨੇ ਦਸਿਆ ਕਿ ਏ.ਐਸ.ਆਈ. ਹਰਬੰਸ ਸਿੰਘ ਜੇਲ ਦੀ ਸੁਰੱਖਿਆ ਵਿਚ ਤਾਇਨਾਤ ਸੀ। ਜਦੋਂ ਏ.ਐਸ.ਆਈ. ਜੇਲ ਅੰਦਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਜਾ ਰਿਹਾ ਸੀ ਤਾਂ ਜੇਲ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚਾ ਤੇ ਅਦਾਲਤ ਦਾ ਹੁਕਮ
ਜਦੋਂ ਏ.ਐਸ.ਆਈ. ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਛਗਿਛ ਦੌਰਾਨ ਏ.ਐਸ.ਆਈ ਨੇ ਮੰਨਿਆ ਕਿ ਉਹ ਗੁਰਜੀਤ ਸਿੰਘ ਅਤੇ ਡੇਵਿਡ ਕਪੂਰ ਲਈ ਜੇਲ ਵਿਚ ਨਸ਼ਾ ਲਿਆਇਆ ਸੀ। ਏ.ਐਸ.ਆਈ. ਕੋਲੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ।