ਚੰਡੀਗੜ੍ਹ ਜਾ ਰਹੇ ਨੌਜਵਾਨ ਕਿਸਾਨ ਦੀ ਕੱਟੀ ਗਈ ਲੱਤ, ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
Published : Aug 22, 2023, 9:06 pm IST
Updated : Aug 22, 2023, 9:06 pm IST
SHARE ARTICLE
Ravinder Singh
Ravinder Singh

ਮੁਹਾਲੀ ਫੋਰਟਿਸ 'ਚ ਸਫ਼ਲ ਆਪ੍ਰੇਸ਼ਨ

ਚੰਡੀਗੜ੍ਹ - ਚੰਡੀਗੜ੍ਹ ਜਾ ਰਹੇ ਕਿਸਾਨ ਦੀ ਟਰੈਕਟਰ ਦੇ ਟਾਇਰ 'ਚ ਫਸ ਜਾਣ ਕਾਰਨ ਉਸ ਦੀ ਲੱਤ ਕੱਟੀ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਉਸ ਦੀ ਲੱਤ ਟਰੈਕਟਰ ਦੇ ਟਾਇਰ ਅਤੇ ਲੋਹੇ ਦੀ ਬਾਡੀ ਦੇ ਵਿਚਕਾਰ ਆ ਗਈ ਅਤੇ ਟਰੈਕਟਰ ਦੀ ਬ੍ਰੇਕ ਲਗਾਉਣ 'ਤੇ ਬੁਰੀ ਤਰ੍ਹਾਂ ਕੱਟ ਗਈ। ਕਿਸਾਨ ਦਾ ਨਾਮ ਰਵਿੰਦਰ ਹੈ ਅਤੇ ਉਸ ਦੀ ਉਮਰ 30 ਸਾਲ ਹੈ। 

ਸਾਥੀ ਕਿਸਾਨਾਂ ਨੇ ਪਹਿਲਾਂ ਰਵਿੰਦਰ ਨੂੰ ਅੰਬਾਲਾ ਸ਼ਹਿਰ ਦੇ ਹੀਲਿੰਗ ਟੱਚ ਹਸਪਤਾਲ ਵਿਚ ਦਾਖਲ ਕਰਵਾਇਆ। ਉਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਕਿਸਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੇਰ ਸ਼ਾਮ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਵਿੰਦਰ ਦੀ ਲੱਤ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ। ਫਿਲਹਾਲ ਡਾਕਟਰਾਂ ਦੀ ਟੀਮ ਨੇ ਉਸ ਨੂੰ 48 ਘੰਟੇ ਨਿਗਰਾਨੀ 'ਚ ਰੱਖਿਆ ਹੈ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਸ਼ਹੀਦ ਭਗਤ ਸਿੰਘ ਦੀ ਅੰਬਾਲਾ ਯੁਵਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸਤਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਪੰਜਾਬ ਦੇ ਪਿੰਡ ਸਰਸੀਣੀ ਦਾ ਵਸਨੀਕ ਹੈ ਜੋ ਕਿ ਹਰਿਆਣਾ ਦੀ ਸਰਹੱਦ ਦੇ ਬਿਲਕੁਲ ਨੇੜੇ ਹੈ। ਕਿਸਾਨ ਯੂਨੀਅਨਾਂ ਨੇ ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ 22 ਅਗਸਤ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ।

ਰਵਿੰਦਰ ਵੀ ਚੰਡੀਗੜ੍ਹ ਜਾਣ ਲਈ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਆਇਆ ਸੀ। ਇੱਥੇ ਹਰ ਕੋਈ ਟਰੈਕਟਰ-ਟਰਾਲੀ ਲੈ ਕੇ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਪੁਲਿਸ ਨੇ ਛਾਪਾ ਮਾਰ ਦਿੱਤਾ। ਸਤਵਿੰਦਰ ਸਿੰਘ ਅਨੁਸਾਰ ਜਦੋਂ ਪੁਲੀਿਸ ਮੁਲਾਜ਼ਮਾਂ ਦੇ ਘਰਾਂ ’ਚ ਦਾਖ਼ਲ ਹੋਈ ਤਾਂ ਲੋਕਾਂ ਨੇ ਵਿਰੋਧ ਕੀਤਾ ਤੇ ਜਲਦੀ ਹੀ ਸਾਰਾ ਪਿੰਡ ਇਕੱਠਾ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਦੀ ਪੁਲਿਸ ਨਾਲ ਬਹਿਸ ਵੀ ਹੋਈ। ਪਿੰਡ ਵਾਸੀਆਂ ਦੀ ਇਕਜੁੱਟਤਾ ਨੂੰ ਦੇਖਦਿਆਂ ਪੁਲਿਸ ਵਾਲੇ ਇੱਕ ਵਾਰ ਵਾਪਸ ਪਰਤ ਗਏ।

ਇਸ ਤੋਂ ਬਾਅਦ ਜਦੋਂ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਪਿੰਡ ਤੋਂ ਰਵਾਨਾ ਹੋਏ ਤਾਂ ਪੁਲਿਸ ਦੀਆਂ ਗੱਡੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਦੌਰਾਨ ਰਵਿੰਦਰ ਟਰੈਕਟਰ 'ਤੇ  ਬੈਠਾ ਸੀ। ਰਸਤੇ ਵਿਚ ਅਚਾਨਕ ਟੋਆ ਪੈ ਜਾਣ ਕਾਰਨ ਉਸ ਦੀ ਇੱਕ ਲੱਤ ਟਰੈਕਟਰ ਦੇ ਟਾਇਰ ਅਤੇ ਲੋਹੇ ਦੀ ਬਾਡੀ ਵਿਚਕਾਰ ਫਸ ਗਈ। ਜਦੋਂ ਤੱਕ ਟਰੈਕਟਰ ਦੀ ਬ੍ਰੇਕ ਲਗਾਈ ਗਈ, ਰਵਿੰਦਰ ਦੀ ਲੱਤ ਕੱਟੀ ਗਈ। ਇਸ ਘਟਨਾ ਨੂੰ ਦੇਖ ਕੇ ਉਥੇ ਹਫੜਾ-ਦਫੜੀ ਮਚ ਗਈ।   

ਸਤਵਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ 'ਤੇ ਸਵਾਰ ਹੋਰ ਕਿਸਾਨ ਤੁਰੰਤ ਰਵਿੰਦਰ ਨੂੰ ਅੰਬਾਲਾ ਸ਼ਹਿਰ ਦੇ ਹੀਲਿੰਗ ਟੱਚ ਹਸਪਤਾਲ ਲੈ ਗਏ। ਉਥੋਂ ਮੁੱਢਲੇ ਇਲਾਜ ਤੋਂ ਬਾਅਦ ਰਵਿੰਦਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਥੇ ਦੇਰ ਸ਼ਾਮ ਰਵਿੰਦਰ ਦੀ ਲੱਤ ਦਾ ਆਪ੍ਰੇਸ਼ਨ ਸਫ਼ਲ ਰਿਹਾ। ਹਸਪਤਾਲ ਵੱਲੋਂ ਰਵਿੰਦਰ ਦੀ ਸਿਹਤ ਸਬੰਧੀ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਜਾ ਸਕਦਾ ਹੈ। ਕਿਸਾਨਾਂ ਵਿਚ ਗੁੱਸਾ ਹੈ ਕਿ ਜੇਕਰ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਸਸਤੀ ਹੱਥਕੰਡੀਆਂ ਨਾ ਵਰਤੀਆਂ ਹੁੰਦੀਆਂ ਤਾਂ ਇਹ ਹਾਦਸਾ ਨਾ ਵਾਪਰਦਾ ਕਿਉਂਕਿ ਕਿਸਾਨ ਪੁਲਿਸ ਤੋਂ ਬਚਣ ਲਈ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਹੇ ਸਨ। 


 

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement