Bathinda University 'ਚ ਪੜ੍ਹਦੇ Zimbabwe ਦੇ ਵਿਦਿਆਰਥੀ ਦੀ ਮੌਤ
Published : Aug 22, 2025, 11:41 am IST
Updated : Aug 22, 2025, 11:41 am IST
SHARE ARTICLE
Zimbabwean Student Studying at Bathinda University Dies Latest News in Punjabi 
Zimbabwean Student Studying at Bathinda University Dies Latest News in Punjabi 

ਸੁਰੱਖਿਆ ਗਾਰਡ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ਹਮਲਾ, ਸੱਤ ਗ੍ਰਿਫ਼ਤਾਰ 

Zimbabwean Student Studying at Bathinda University Dies Latest News in Punjabi ਬਠਿੰਡਾ : ਤਲਵੰਡੀ ਸਾਬੋ ਸਥਿਤ ਯੂਨੀਵਰਸਿਟੀ 'ਚ ਪੜ੍ਹ ਰਹੇ ਜ਼ਿੰਬਾਬਵੇ ਦੇ ਇਕ ਵਿਦਿਆਰਥੀ 'ਤੇ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ। ਯੂਨੀਵਰਸਿਟੀ 'ਚ ਬੀ.ਐਸ.ਸੀ. ਦੀ ਪੜ੍ਹਾਈ ਕਰ ਰਹੇ ਨੌਜਵਾਨ ਜ਼ਿਵੀਆ ਲਿਰਾਈ ਨੂੰ ਜ਼ਖ਼ਮੀ ਹਾਲਤ 'ਚ ਏਮਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਇਲਾਜ ਦੌਰਾਨ ਉਕਤ ਵਿਦਿਆਰਥੀ ਦੀ ਬੀਤੇ ਦਿਨ ਮੌਤ ਹੋ ਗਈ। ਹੁਣ ਤਕ ਪੁਲਿਸ ਨੇ ਉਕਤ ਮਾਮਲੇ 'ਚ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੁਲਿਸ ਬਾਕੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਕਰ ਰਹੀ ਹੈ।

ਦੱਸ ਦਈਏ ਕਿ ਜ਼ਿੰਬਾਬਵੇ ਦੇ ਵਿਦਿਆਰਥੀ 'ਤੇ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਅਤੇ ਮੁਲਜ਼ਮ ਦਿਲਪ੍ਰੀਤ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਸੀ। 12 ਅਗੱਸਤ ਨੂੰ ਯੂਨੀਵਰਸਿਟੀ ਵਿਖੇ ਕਾਰ ਦੀ ਜਾਂਚ ਕਰਦੇ ਸਮੇਂ ਦੋਸ਼ੀ ਦਿਲਪ੍ਰੀਤ ਸਿੰਘ ਦਾ ਜ਼ਿੰਬਾਬਵੇ ਦੇ ਵਿਦਿਆਰਥੀ ਲੀਰਾਈ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਇਸ ਕਾਰਨ ਮੁਲਜ਼ਮ ਦਿਲਪ੍ਰੀਤ ਸਿੰਘ ਵਾਸੀ ਪਿੰਡ ਹਾਸੂ ਜ਼ਿਲ੍ਹਾ ਸਿਰਸਾ, ਹਰਿਆਣਾ ਨੇ ਅਪਣੇ ਸਾਥੀ ਅਤੇ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਪਿੰਡ ਹਾਸੂ ਜ਼ਿਲ੍ਹਾ ਸਿਰਸਾ, ਹਰਿਆਣਾ, ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਨੌ ਆਬਾਦ ਨੇ ਉਕਤ ਵਿਦਿਆਰਥੀ 'ਤੇ ਡੰਡਿਆਂ, ਬੇਸਬਾਲ ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਛੱਡ ਕੇ ਭੱਜ ਗਏ। ਉਸ ਨੂੰ ਇਲਾਜ ਲਈ ਏਮਜ਼ ਹਸਪਤਾਲ ਬਠਿੰਡਾ 'ਚ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਹਮਲਾ ਕਰਨ ਲਈ ਸਕੋਡਾ ਕਾਰ 'ਚ ਆਏ ਸੀ। ਜਦੋਂ ਉਹ ਘਟਨਾ ਤੋਂ ਬਾਅਦ ਕਾਰ ਵਿਚ ਭੱਜਣ ਲੱਗੇ ਤਾਂ ਕਾਰ ਸੜਕ ਦੇ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ।

(For more news apart from Zimbabwean Student Studying at Bathinda University Dies Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement