ਸੰਸਦ ਵਲ ਕੈਂਡਲ ਮਾਰਚ ਕਢਦੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਪੁਲਿਸ ਵਲੋਂ ਧੱਕਾ-ਮੁੱਕੀ
Published : Sep 22, 2020, 1:35 am IST
Updated : Sep 22, 2020, 1:35 am IST
SHARE ARTICLE
image
image

ਸੰਸਦ ਵਲ ਕੈਂਡਲ ਮਾਰਚ ਕਢਦੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਪੁਲਿਸ ਵਲੋਂ ਧੱਕਾ-ਮੁੱਕੀ

ਇਸ ਅੰਦੋਲਨ ਨੂੰ ਸੰਸਦ ਤੋਂ ਸੜਕ ਤਕ ਲੈ ਕੇ ਜਾਵਾਂਗੇ : ਸੁਰਜੇਵਾਲਾ

  to 
 

ਨਵੀਂ ਦਿੱਲੀ , 21 ਸਤੰਬਰ : ਦੇਰ ਸ਼ਾਮ ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਿਸ ਦੀ ਹੋਈ ਝੜਪ ਹੋ ਗਈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਦਲਜੀਤ ਸਿੰਘ ਬਿੱਟੂ, ਡਾ. ਅਮਰ ਸਿੰਘ ਸਮੇਤ ਜਦੋਂ ਕੈਂਡਲ ਮਾਰਚ ਕਢਦੇ ਹੋਏ ਸੰਸਦ ਵਲ ਵਧਣ ਲੱਗੇ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਦਲਜੀਤ ਸਿੰਘ ਬਿੱਟੂ ਸੜਕ 'ਤੇ ਹੀ ਬੈਠ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾ ਝੜਪ ਹੋ ਗਈ।
ਜ਼ਿਕਰਯੋਗ ਹੈ ਕਿ ਕਾਂਗਰਸ ਅਪਣੇ ਅੰਦੋਲਨ ਨੂੰ ਸੰਸਦ ਤੋਂ ਸੜਕ ਤਕ ਲੈ ਜਾਣ ਦੀ ਤਿਆਰੀ ਕਰ ਚੁੱਕੀ ਹੈ। ਇਸ 'ਤੇ ਬੋਲਦੇ ਹੋਏ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਪਹਿਲਾਂ ਨੋਟਬੰਦੀ ਰਾਹੀਂ ਵਪਾਰ ਬੰਦੀ ਅਤੇ ਹੁਣ ਖੇਤ ਬੰਦੀ। ਅਸੀਂ ਲੋਕ ਅੰਦੋਲਨ ਦੀ ਤਿਆਰੀ ਕਰ ਲਈ ਹੈ। ਅਗਲੇ 72 ਘੰਟੇ 'ਚ ਕਾਂਗਰਸ ਹਰ ਸਟੇਟ ਹੈੱਡ ਕੁਆਰਟਰਾਂ 'ਚ ਜਾ ਕੇ ਮੋਦੀ ਸਰਕਾਰ ਪੋਲ ਖੋਲ੍ਹੇਗੀ। ਫਿਰ ਉਸ ਤੋਂ ਬਾਅਦ ਪਾਰਟੀ ਕਾਰਕੁਨ ਰਾਜ ਭਵਨ ਸਾਹਮਣੇ ਪ੍ਰਦਰਸ਼ਨ ਕਰਨਗੇ ਅਤੇ ਇਹ ਮੰਗ ਰਖਣਗੇ ਕਿ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ।
 ਰਣਦੀਪ ਸੁਰਜੇਵਾਲਾ ਨੇ ਅੱਗੇ ਕਿਹਾ ਕਿ ਅਕਤੂਬਰ ਨੂੰ ਸਾਡੇ ਸਾਰੇ ਆਗੂ ਬਕਾਇਦਾ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਇਸ ਕਾਲੇ ਕਾਨੂੰਨ ਵਿਰੁਧ ਮੀਮੋ ਦੇਣਗੇ। 10 ਅਕਤੂਬਰ ਨੂੰ ਵੱਡਾ ਅੰਦੋਲਨ ਬੁਲਾਇਆ ਜਾਵੇਗਾ। 31 ਅਕਤੂਬਰ ਨੂੰ ਕਾਂਗਰਸ ਦੇ ਸਾਥੀ ਪਿੰਡ-ਪਿੰਡ ਜਾਣਗੇ।

ਅਤੇ ਕਿਸਾਨ ਵਿਰੋਧੀ ਕਾਨੂੰਨ ਵਿਰੁਧ ਦੋ ਕਰੋੜ ਕਿਸਾਨਾਂ ਨੂੰ ਮਿਲਣਗੇ। 14 ਨਵੰਬਰ ਨੂੰ ਅਸੀਂ ਰਾਸ਼ਟਰਪਤੀ ਨੂੰ ਮੀਮੋ ਸੌਂਪਾਂਗੇ।
ਇਸ ਵੇਲੇ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਇਕ ਪਾਸੇ ਸਰਕਾਰ ਸੰਸਦ 'ਚ ਤਾਨਾਸ਼ਾਹੀ ਰਵਈਆ ਅਪਣਾ ਰਹੀ ਹੈ ਤੇ ਦੂਜੇ ਪਾਸੇ ਰੋਸ ਪ੍ਰਦਰਸ਼ਨ ਕਰ ਰਹੇ ਵਿਰੋਧੀਆਂ ਨੂੰ ਬਲ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਉਨ੍ਹਾਂ ਦਿੱਲੀ ਪੁਲਿਸ ਨੂੰ ਰੱਜ ਕੇ ਕੋਸਿਆ। (ਏਜੰਸੀ)

SHARE ARTICLE

ਏਜੰਸੀ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement