ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀ
Published : Sep 22, 2021, 6:58 am IST
Updated : Sep 22, 2021, 6:58 am IST
SHARE ARTICLE
image
image

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀ


ਰਾਜਨੀਤੀ ਸ਼ਾਸਤਰ 'ਚ ਕਰ ਰਹੇ ਹਨ 'ਪੀ.ਐਚ.ਡੀ.'

ਚੰਡੀਗੜ੍ਹ, 21 ਸਤੰਬਰ (ਬਠਲਾਣਾ): ਬਹੁਤ ਘੱਟ ਲੋਕਾਂ ਨੂੰ  ਇਹ ਪਤਾ ਹੋਵੇਗਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵੇਲੇ ਪੰਜਾਬ ਯੂਨੀਵਰਸਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਪੀ.ਐਚ.ਡੀ. ਕਰ ਰਹੇ ਹਨ | ਖੋਜ ਦਾ ਵਿਸ਼ਾ ਹੈ 'ਕਾਂਗਰਸ ਪਾਰਟੀ ਬਾਰੇ ਖੋਜ ਕਰਨਾ', ਭਾਵ ਪਾਰਟੀ ਦੇ ਉਤਰਾਅ-ਚੜ੍ਹਾਅ ਦੇ ਕਾਰਨ ਲੱਭ ਕੇ ਕਾਂਗਰਸ ਹਾਈਕਮਾਨ ਨੂੰ  ਇਸ ਦੀ ਮਜ਼ਬੂਤੀ ਲਈ ਸਿਫ਼ਾਰਸ਼ ਕਰਨਾ | ਸਪੋਕਸਮੈਨ ਵਲੋਂ ਮੁੱਖ ਮੰਤਰੀ ਦੇ ਗਾਇਡ ਪ੍ਰੋ. ਅਮੈਨੁਅਲ ਨਾਹਰ ਨਾਲ ਗੱਲ-ਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਥੀਸੀਜ ਲਗਭਗ ਮੁਕੰਮਲ ਹੈ ਅਤੇ ਜੇ ਸੱਭ ਠੀਕ ਰਿਹਾ ਤਾਂ ਇਸੇ ਟਰਮ 'ਚ ਮੁੱਖ ਮੰਤਰੀ ਡਾਕਟਰ ਦੀ ਡਿਗਰੀ ਵੀ ਲੈ ਲੈਣਗੇ | 
ਪ੍ਰੋ. ਨਾਹਰ ਨੇ ਦਸਿਆ ਕਿ ਜੇ ਅਜਿਹਾ ਹੋਇਆ ਤਾਂ ਉਹ ਡਾਕਟਰੇਟ ਦੀ ਡਿਗਰੀ ਲੈਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ | ਪ੍ਰੋ. ਨਾਹਰ ਨੇ ਦਸਿਆ ਕਿ ਚੰਨੀ ਨੇ ਰਾਜਨੀਤੀ ਸ਼ਾਸਤਰ 'ਚ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਵੀ ਉਂਨ੍ਹਾਂ ਕੋਲ ਹੀ ਪੱਤਰ ਵਿਹਾਰ ਕੋਰਸ ਰਾਹੀਂ ਕੀਤੀ ਹੈ | ਇਹ ਉਨ੍ਹਾਂ ਦਾ ਪੀ.ਐਚ.ਡੀ. ਕਰਨ ਵਾਲਾ 12ਵਾਂ ਵਿਦਿਆਰਥੀ ਹੈ | ਪ੍ਰੋ. ਨਾਹਰ ਦਾ ਮੰਨਣਾ ਹੈ ਕਿ ਚੰਨੀ ਸਫ਼ਲ ਮੁੱਖ ਮੰਤਰੀ ਸਾਬਤ ਹੋਣਗੇ ਕਿਉਂਕਿ ਉਹ ਆਮ ਲੋਕਾਂ ਨਾਲ ਜੁੜੇ ਹੋਏ ਹਨ | ਪ੍ਰੋ. ਨਾਹਰ ਨੇ ਦਸਿਆ ਕਿ ਚੰਨੀ ਨੇ ਪੀ.ਐਚ.ਡੀ. ਲਈ ਕੋਰਸ ਵਰਕ ਦੀਆਂ ਸਾਰੀਆਂ ਕਲਾਸਾਂ ਇਕ ਆਮ ਵਿਦਿਆਰਥੀ ਵਾਂਗ ਲਾਈਆਂ ਹਨ | ਪ੍ਰੋ. ਨਾਹਰ ਨੇ ਦਸਿਆ ਕਿ ਪਿਛਲੇ ਹਫ਼ਤੇ ਹੀ ਉਹ ਪੀ.ਐਚ.ਡੀ. ਬਾਰੇ ਚੰਨੀ ਨਾਲ ਕਈ ਘੰਟੇ ਕੰਮ ਕਰਦੇ ਰਹੇ, ਉਸ ਸਮੇਂ ਕੋਈ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਇਸ ਕੁਰਸੀ 'ਤੇ ਬੈਠਣਗੇ | ਪ੍ਰੋ ਨਾਹਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਇਸਾਈ ਭਾਈਚਾਰੇ 'ਚ ਵੀ ਚੰਨੀ ਹੀ ਦਾ ਕਾਫ਼ੀ ਅਸਰ ਰਸੂਖ਼ ਹੈ | ਪ੍ਰੋ. ਨਾਹਰ ਜੋ ਕਦੇ ਪੀ.ਯੂ.ਚ. ਪ੍ਰੋਫੈਸਰ ਸਨ, ਅੱਜ ਕੱਲ ਘੱਟ ਗਿਣਤੀ ਕਮਿਸ਼ਨ, ਪੰਜਾਬ ਦੇ ਚੇਅਰਮੈਨ ਹਨ ਅਤੇ ਕਾਂਗਰਸ ਨਾਲ ਜੁੜੇ ਹੋਏ ਹਨ | ਪ੍ਰੋ. ਨਾਹਰ ਨੇ ਦਾਅਵੇ ਨਾਲ ਕਿਹਾ ਕਿ ਚੰਨੀ ਡੰਗ ਟਪਾਊ ਨਹੀਂ, ਸਗੋਂ ਅਧੂਰੇ ਕੰਮ ਪੂਰੇ ਕਰ ਕੇ ਲੰਮੀ ਪਾਰੀ ਖੇਡਣਗੇ |
ਫ਼ੋਟੋ ਵੀ ਹੈ
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement