
ਨਰਿੰਦਰ ਮੋਦੀ ਕਰਨਗੇ ਐਨ.ਡੀ.ਐਮ.ਸੀ ਖੇਤਰ ’ਚ ਬਣਨ ਵਾਲੇ ਸਾਰਾਗੜ੍ਹੀ ਸਮਾਰਕ ਦਾ ਉਦਘਾਟਨ : ਸਤੀਸ਼ ਉਪਾਧਿਆਏ
ਬਖ਼ਸ਼ੀ ਦੀ ਅਗਵਾਈ ’ਚ ਸਿੱਖ ਵਫ਼ਦ ਵਲੋਂ ਐਨ.ਡੀ.ਐਮ.ਸੀ ਦੇ ਵਾਈਸ
ਨਵੀਂ ਦਿੱਲੀ, 21 ਸਤੰਬਰ (ਸੁਖਰਾਜ ਸਿੰਘ): ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਮੰਤਰੀ ਸ. ਇਮਪ੍ਰੀਤ ਸਿੰਘ ਬਖ਼ਸ਼ੀ ਦੀ ਅਗਵਾਈ ਵਿੱਚ ਅੱਜ ਸਿੱਖਾਂ ਦਾ ਇਕ ਵਫ਼ਦ ਨੇ ਐਨ.ਡੀ.ਐਮ.ਸੀ ਦੇ ਨਵਨਿਯੁਕਤ ਵਾਈਸ ਚੇਅਰਮੈਨ ਸਤੀਸ਼ ਉਪਾਧਿਆਏ ਨਾਲ ਮੁਲਾਕਾਤ ਕਰ ਕੇ ਐਮ.ਡੀ.ਐਨ.ਸੀ ਖੇਤਰ ਵਿਚ ‘ਸਾਰਾਗੜ੍ਹੀ ਸਮਾਰਕ’ ਬਣਾਉਣ ਦੀ ਮੰਗ ਕੀਤੀ ਹੈ।
ਸ. ਇਮਪ੍ਰੀਤ ਸਿੰਘ ਬਖ਼ਸ਼ੀ ਨੇ ਦਸਿਆ ਕਿ ਕਿਸ ਤਰ੍ਹਾਂ ਭਾਰਤੀ ਫ਼ੌਜ ਦੇ 37 ਸਿੱਖ ਬਟਾਲੀਅਨ ਦੇ 21 ਸਿੱਖ ਸਿਪਾਹੀਆਂ ਨੇ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ ਹਜ਼ਾਰ ਤੋਂ ਜਿਆਦਾ ਮੁਗਲ ਫ਼ੌਜ ਨਾਲ ਲੋਹਾ ਲੈਂਦਿਆਂ ਹੋਇਆਂ ਕਿਲ੍ਹਿਆਂ ਨੂੰ ਉਨ੍ਹਾਂ ਦੇ ਕਬਜਿਆਂ ਤੋੰ ਮੁਕਤ ਕਰਵਾਇਆ ਅਤੇ 900 ਤੋਂ ਜਿਆਦਾ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਹੋਇਆਂ ਖ਼ੁਦ ਵੀਰਗਤੀ ਨੂੰ ਪ੍ਰਾਪਤ ਕਰ ਗਏ। ਸ. ਬਖ਼ਸ਼ੀ ਨੇ ਕਿਹਾ ਕਿ ਸਾਰਾਗੜ੍ਹੀ ਦਾ ਇਤਿਹਾਸ ਨਾ ਕੇਵਲ ਇਕ ਕਿਲੇ ਨੂੰ ਦੁਸ਼ਮਣਾਂ ਤੋਂ ਬਚਾਉਣ ਦੀ ਗਾਥਾ ਹੈ ਬਲਕਿ ਇਹ ਸਿੱਖਾਂ ਦੀ ਸੂਰਵੀਰਤਾ ਦਰਸ਼ਾਉਦਿਆਂ ਹੋਇਆਂ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ। ਸ. ਇਮਪ੍ਰੀਤ ਸਿੰਘ ਬਖ਼ਸ਼ੀ ਨੇ ਦਸਿਆ ਕਿ ਸਤੀਸ਼ ਉਪਾਧਿਆਏ ਨੇ ਮੰਗ ਨੂੰ ਮੰਨਦਿਆਂ ਹੋਇਆਂ ਕਿਹਾ ਕਿ ਕਨਾਟ ਪਲੇਸ ਨਾਲ ਲਗਦੇ ਖੇਤਰ ਵਿਚ ਸਿੱਖਾਂ ਦਾ ਇਤਿਹਾਸ ਦਰਸ਼ਾਉਦਿਆਂ ਹੋਇਆਂ ਖ਼ਾਸ ਤੌਰ ’ਤੇ ‘ਸਾਰਾਗੜ੍ਹੀ ਸਮਾਰਕ’ ਜਲਦ ਬਲੂ ਪ੍ਰਿੰਟ ਤਿਆਰ ਕਰ ਕੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕੇਵਲ ਸਿੱਖਾਂ ਦੀ ਸੂੁਰਵੀਰਤਾ ਦੀ ਗਾਥਾ ਆਮ ਲੋਕਾਂ ਤਕ ਪਹੁੰਚੇਗੀ ਬਲਕਿ ਐਨ.ਡੀ.ਐਮ.ਸੀ ਖੇਤਰ ਇਕ ਵਿਸ਼ਵ ਵਿਆਪੀ ਥਾਂ ਦੇ ਰੂਪ ਵਿਚ ਵਿਕਸਿਤ ਹੋਵੇਗਾ ਅਤੇ ਇਸ ਸਮਾਰਕ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਜਾਵੇ। ਇਸ ਵਫ਼ਦ ਵਿਚ ਕੁਲਦੀਪ ਸਿੰਘ ਧੀਰ, ਕੇ.ਐਸ ਦੁਗਲ, ਜਸਪ੍ਰੀਤ ਸਿੰਘ ਮਾਟਾ, ਡਾ. ਚਾਰਣਪਲ ਤੇ ਜਸਵਿੰਦਰ ਸਿੰਘ ਆਦਿ ਮੌਜੂਦ ਸਨ।