ਡਾ: ਸੁਰਿੰਦਰ ਕਪਿਲਾ ਦੇ ਸ਼ਾਗਿਰਦ ਅਲੀਸ਼ਾਨ ਦਾ ਪਹਿਲਾ ਗਾਣਾ “ਰਾਜ਼” ਅੱਜ ਰਿਲੀਜ਼
Published : Sep 22, 2021, 2:41 pm IST
Updated : Sep 22, 2021, 2:44 pm IST
SHARE ARTICLE
JV Films first song 'Raaz' released
JV Films first song 'Raaz' released

ਸੌਰਭ ਚੋਪੜਾ ਦੇ ਵਿਜ਼ਨ ਅਧੀਨ ਬਣਾਈ ਗਈ ਜੇ.ਵੀ. ਫਿਲਮਜ਼ ਨੇ ਆਪਣਾ ਪਹਿਲਾ ਗਾਣਾ “ਰਾਜ਼” ਤਿਆਰ ਕੀਤਾ ਹੈ।

 

ਚੰਡੀਗੜ੍ਹ: ਸੌਰਭ ਚੋਪੜਾ ਦੇ ਵਿਜ਼ਨ ਅਧੀਨ ਬਣਾਈ ਗਈ ਜੇ.ਵੀ. ਫਿਲਮਜ਼ ਨੇ ਆਪਣਾ ਪਹਿਲਾ ਗਾਣਾ “ਰਾਜ਼” ਤਿਆਰ ਕੀਤਾ ਹੈ। ਇਸ ਗਾਣੇ ਨੂੰ ਸੰਗੀਤ ਦੀ ਦੁਨੀਆਂ ਦੇ ਨਵੇਂ ਸਿਤਾਰੇ ਅਲੀਸ਼ਾਨ ਵੱਲੋਂ ਗਾਇਆ ਗਿਆ ਹੈ, ਜਿਹਨਾਂ ਦੇ ਪੜਦਾਦਾ ਪਟਿਆਲਾ ਘਰਾਣੇ ਦੇ ਮਸ਼ਹੂਰ ਸੰਗੀਤਕਾਰ ਅਤੇ ਪਟਿਆਲਾ ਘਰਾਣੇ ਦੇ ਮਸ਼ਹੂਰ ਉਸਤਾਦ ਆਸ਼ਿਕ ਅਲੀ ਖਾਨ ਦੇ ਸ਼ਾਗਿਰਦ ਹਨ। ਇਸ ਖੇਤਰ ਵਿਚ ਉਹ ਸਦੀਆਂ ਤੋਂ ਮਾਹਰ ਹਨ। ਅਲੀਸ਼ਾਨ ਨੇ ਸੰਗੀਤ ਵਿਚ ਗ੍ਰੈਜੂਏਸ਼ਨ, ਐਮ.ਏ., ਬੀ.ਐਡ. ਕੀਤੀ ਹੈ ਅਤੇ ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੀ ਅਗਵਾਈ ’ਚ ਇਸ ਕਲਾ ਵਿਚ ਮੁਹਾਰਤ ਹਾਸਲ ਕੀਤੀ ਹੈ।

ਇਸ ਉਪਰਾਲੇ ਨੂੰ ਪੂਰਾ ਕਰਨ ਵਿਚ ਆਈ.ਏ.ਐਸ. ਸੇਨੂ ਦੁੱਗਲ ਦੀ ਸਹਾਇਤਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅਲੀਸ਼ਾਨ ਨੇ ਕਿਹਾ ਕਿ ਸ਼ੂਟ ਲਈ ਸਥਾਨ ਦੀ ਇਜਾਜ਼ਤ ਦੇਣ ਤੋਂ ਲੈ ਕੇ ਸ਼ੁਭਕਾਮਨਾਵਾਂ ਦੇਣ ਤੱਕ ਹਰ ਕਦਮ ‘ਤੇ ਉਹਨਾਂ ਦੀ ਸਹਾਇਤਾ ਤੋਂ ਬਿਨਾਂ ਇਹ ਗਾਣਾ ਤਿਆਰ ਕਰਨਾ ਸੰਭਵ ਨਹੀਂ ਸੀ। ਇਸ ਗਾਣੇ ਦੀ ਸ਼ੂਟਿੰਗ ਇੰਡੋ ਗਲੋਬਲ ਕਾਲਜ, ਨਿਊ ਚੰਡੀਗੜ੍ਹ ਦੇ ਇੱਕ ਬਹੁਤ ਹੀ ਖੂਬਸੂਰਤ ਸਥਾਨ ‘ਤੇ ਕੀਤੀ ਗਈ ਹੈ।

PHOTOPHOTO

ਇਸ ਤੋਂ ਇਲਾਵਾ, ਮਸ਼ਹੂਰ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਵੈਸ਼ਾਲੀ ਟੱਕਰ ਵੀ ਇਸ ਗਾਣੇ ਵਿਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਉਹਨਾਂ ਨੇ ਵੱਖ-ਵੱਖ ਟੀ.ਵੀ. ਸੀਰੀਅਲਾਂ ਵਿਚ ਸ਼ਾਨਦਾਰ ਕੰਮ ਕੀਤਾ ਹੈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਸੀਰੀਅਲ ‘ਯੇ ਰਿਸ਼ਤਾ ਕਯਾ ਕਹਲਾਤਾ ਹੈ’ ਨਾਲ ਕੀਤੀ ਸੀ ਅਤੇ ਉਹਨਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਇਸ ਤੋਂ ਬਾਅਦ ਉਹ ‘ਸਸੁਰਾਲ ਸਿਮਰ ਕਾ’, ‘ਸੁਪਰ ਸਿਸਟਰਸ’ ਅਤੇ ਇਸ ਉਪਰੰਤ ਉਹ ਹੋਰਨਾਂ ਚੈਨਲਾਂ ‘ਤੇ ਟੈਲੀਕਾਸਟ ਬਹੁਤ ਸਾਰੇ ਸੀਰੀਅਲਾਂ ਵਿਚ ਦਿਖਾਈ ਦਿੱਤੀ। ਹੁਣ ਉਹ ਆਪਣਾ ਪਹਿਲਾ ਪੰਜਾਬੀ ਗੀਤ “ਰਾਜ਼” ਪੇਸ਼ ਕਰਨ ਜਾ ਰਹੀ ਹੈ ਅਤੇ ਪੰਜਾਬੀ ਇੰਡਸਟਰੀ ਵਿਚ ਇੱਕ ਹੋਰ ਕਦਮ ਵਧਾ ਰਹੀ ਹੈ। 

ਇਸ ਦੇ ਨਾਲ ਹੀ ਆਕਾਸ਼ ਗਿੱਲ ਇੱਕ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਹਨ, ਉਨ੍ਹਾਂ ਨੇ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿਚ ਕੰਮ ਕੀਤਾ ਹੈ। ਉਹਨਾਂ ਨੇ ਸ਼ਿਆਮ ਬੇਨੇਗਲ ਦੀ ਫ਼ਿਲਮ ‘ਜੰਗ-ਏ-ਆਜ਼ਾਦੀ’ ਵਿਚ ਭਗਤ ਸਿੰਘ ਦੀ ਭੂਮਿਕਾ ਨਿਭਾ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਹਨਾਂ ਨੇ ਟੀ.ਵੀ. ਸੀਰੀਅਲ ‘ਰਿਸ਼ਤੋਂ ਕਾ ਚੱਕਰਵਿਯੁਹ’ ਵਿਚ ਵੀ ਚੁਣੌਤੀਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਹਨਾਂ ਨੇ ਬਹੁਤ ਸਾਰੇ ਸ਼ੋਅ ਜਿਵੇਂ ‘ਪਿਆਰ ਤੁਨੇ ਕਯਾ ਕਿਆ’ ਅਤੇ ‘ਲਾਲ ਇਸ਼ਕ’ ਵਿਚ ਕੰਮ ਕੀਤਾ ਹੈ।

PHOTOPHOTO

ਇਸ ਤੋਂ ਇਲਾਵਾ, ਲਵੀ ਔਲਖ ਸ਼ਾਹੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇੱਕ ਅੰਤਰਰਾਸ਼ਟਰੀ ਏਅਰਲਾਈਨ ਨਾਲ ਫਲਾਈਟ ਅਟੈਂਡੈਂਟ ਹਨ। ਉਹ ਇਸ ਮਿਊਜ਼ਿਕ ਵੀਡੀਓ ਵਿਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਟਿਆਲਾ ਨਾਲ ਸਬੰਧਤ ਸੈਮ ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ ਅਤੇ ਸੰਗੀਤ ਬੀ ਵਿਕ ਵੱਲੋਂ ਦਿੱਤਾ ਗਿਆ ਹੈ। ਨਿਰਮਾਤਾ ਸੌਰਭ ਚੋਪੜਾ ਪਿਛਲੇ 15 ਸਾਲਾਂ ਤੋਂ “ਰੌਕ ਐਂਡ ਰੋਲ” ਇਵੈਂਟਸ ਦੇ ਨਾਮ ਨਾਲ ਇੱਕ ਈਵੈਂਟ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਨੇ ਬਹੁਤ ਸਾਰੇ ਗਾਇਕਾਂ ਨਾਲ ਕੰਮ ਕੀਤਾ ਹੈ ਅਤੇ ਭਾਰਤ ਤੇ ਵਿਦੇਸ਼ਾਂ ਵਿਚ ਅਨੇਕਾਂ ਸਮਾਗਮਾਂ ਦਾ ਆਯੋਜਨ ਵੀ ਕੀਤਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement