ਡਿਵਾਈਡਰ 'ਤੇ ਸੁੱਤੇ 6 ਲੋਕਾਂ ਨੂੰ ਟਰੱਕ ਨੇ ਦਰੜਿਆ, 4 ਦੀ ਮੌਤ
Published : Sep 22, 2022, 12:59 am IST
Updated : Sep 22, 2022, 12:59 am IST
SHARE ARTICLE
image
image

ਡਿਵਾਈਡਰ 'ਤੇ ਸੁੱਤੇ 6 ਲੋਕਾਂ ਨੂੰ ਟਰੱਕ ਨੇ ਦਰੜਿਆ, 4 ਦੀ ਮੌਤ

ਨਵੀਂ ਦਿੱਲੀ, 21 ਸਤੰਬਰ : ਉਤਰੀ-ਪੂਰਬੀ ਦਿੱਲੀ ਦੇ ਸੀਮਾਪੁਰੀ 'ਚ ਮੰਗਲਵਾਰ ਦੇਰ ਰਾਤ ਇਕ ਤੇਜ਼ ਰਫ਼ਤਾਰ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਹੋਏ 6 ਲੋਕਾਂ ਨੂੰ  ਕੁਚਲ ਦਿਤਾ | ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਬੁਧਵਾਰ ਨੂੰ  ਦਸਿਆ ਕਿ ਇਸ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਏ | ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ | ਸੀਸੀਟੀਵੀ ਫੁਟੇਜ ਮੁਤਾਬਕ ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ 2 ਵਜੇ ਵਾਪਰੀ | 
ਹਾਦਸੇ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈਉਂ ਵੀਡੀਉ ਵਿਚ ਇਕ ਟਰੱਕ ਡੀਟੀਸੀ ਡਿਪੂ ਟ੍ਰੈਫ਼ਿਕ ਸਿਗਨਲ ਨੂੰ  ਪਾਰ ਕਰ ਕੇ ਡੀਐਲਐਫ਼ ਟੀ-ਪੁਆਇੰਟ ਵਲ ਜਾ ਰਹੇ ਰੋਡ ਡਿਵਾਈਡਰ 'ਤੇ ਸੋ ਰਹੇ ਲੋਕਾਂ ਨੂੰ  ਕੁਚਲਦਾ ਹੋਇਆ ਦਿਖਾਈ ਦੇ ਰਿਹਾ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਡਰਾਈਵਰ ਬਹੁਤ ਤੇਜ਼ੀ ਅਤੇ ਲਾਪਰਵਾਹੀ ਨਾਲ ਟਰੱਕ ਚਲਾ ਰਿਹਾ ਸੀ | ਸੀਸੀਟੀਵੀ ਫੁਟੇਜ 'ਚ ਇਹ ਵੀ ਦਿਸ ਰਿਹਾ ਹੈ ਕਿ ਟਰੱਕ ਲੋਕਾਂ ਦੇ ਉਪਰੋਂ ਲੰਘਣ ਦੇ ਬਾਅਦ ਬਿਜਲੀ ਦੇ ਪੋਲ ਨਾਲ ਟਕਰਾ ਗਿਆ ਜਿਸ ਨਾਲ ਸਟ੍ਰੀਟ ਲਾਈਟ ਬੰਦ ਹੋ ਗਈ | ਪੁਲਿਸ ਮੁਤਾਬਕ ਮਿ੍ਤਕਾਂ ਦੀ ਪਛਾਣ ਹੋ ਗਈ ਹੈ, ਚਾਰੋਂ ਦਿੱਲੀ ਦੇ ਸੀਮਾਪੁਰੀ ਦੇ ਰਹਿਣ ਵਾਲੇ ਹਨ | ਇਨ੍ਹਾਂ ਵਿਚ ਕਰੀਮ (52), ਛੋਟੇ ਖ਼ਾਨ (25), ਸਾਹ ਆਲਮ (38) ਵਾਸੀ ਨਿਊ ਸੀਮਾਪੁਰੀ, ਰਾਹੁਲ (45) ਵਾਸੀ ਸਾਹਿਬਾਬਾਦ ਸ਼ਾਮਲ ਹਨ | ਇਸ ਤੋਂ ਇਲਾਵਾ ਜ਼ਖ਼ਮੀਆਂ ਵਿਚ ਸਾਹਿਬਾਬਾਦ ਦਾ ਮਨੀਸ (16) ਅਤੇ ਦਿੱਲੀ ਦੇ ਤਾਹਿਰਪੁਰ ਦਾ ਪ੍ਰਦੀਪ (30) ਸ਼ਾਮਲ ਹੈ | ਪੁਲਿਸ ਮੁਤਾਬਕ ਘਟਨਾ ਦੇ ਬਾਅਦ ਫਰਾਰ ਟਰੱਕ ਡਰਾਈਵਰ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |  (ਏਜੰਸੀ)

SHARE ARTICLE

ਏਜੰਸੀ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement