
ਜਗਮੀਤ ਕਾਲਜ ਦੀ ਦਾਖ਼ਲਾ ਫੀਸ ਨਾਲ ਮਿਲਣ ਕਾਰਨ ਪ੍ਰੇਸ਼ਾਨ ਸੀ।
ਸ੍ਰੀ ਮੁਤਸਰ ਸਾਹਿਬ - ਪਿੰਡ ਚੱਕ ਸ਼ੇਰੇਵਾਲਾ ਵਿਚ ਆਰਥਿਕ ਤੰਗੀ ਤੋਂ ਤੰਗ 12ਵੀਂ ਜਮਾਤ ਦੇ ਵਿਦਿਆਰਥੀ ਜਗਮੀਤ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ। ਉਸ ਨੇ ਲੰਘੀ ਰਾਤ ਘਰ ਵਿਚ ਹੀ ਫਾਹਾ ਲੈ ਲਿਆ। ਜਗਮੀਤ ਸਿੰਘ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ ਤੇ ਪੜ੍ਹਨ ਵਿਚ ਕਾਫ਼ੀ ਹੁਸ਼ਿਆਰ ਸੀ। ਉਹ 12ਵੀਂ ਦੀ ਪੜ੍ਹਾਈ ਤੋਂ ਬਾਅਦ ਹੁਣ ਅਗਲੇਰੀ ਪੜ੍ਹਾਈ ਲਈ ਕਾਲਜ ਵਿਚ ਦਾਖ਼ਲ ਹੋਣਾ ਚਾਹੁੰਦਾ ਸੀ ਪਰ ਪਰਿਵਾਰ ਕੋਲ ਪੜ੍ਹਾਈ ਕਰਵਾਉਣ ਲਈ ਪੈਸੇ ਨਹੀਂ ਸਨ।
ਜਗਮੀਤ ਕਾਲਜ ਦੀ ਦਾਖ਼ਲਾ ਫੀਸ ਨਾਲ ਮਿਲਣ ਕਾਰਨ ਪ੍ਰੇਸ਼ਾਨ ਸੀ। ਇਸੇ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਦੀ ਪੜ੍ਹਾਈ ਦਾ ਖਰਚਾ ਉਸ ਦਾ ਤਾਇਆ ਚੁੱਕ ਰਿਹਾ ਹੈ ਅਤੇ ਉਹ ਫਰੀਦਕੋਟ ’ਚ ਉਨ੍ਹਾਂ ਕੋਲ ਹੀ ਰਹਿ ਕੇ ਪੜ੍ਹ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।