
ਸੱਤ ਮੁਕੱਦਮੇ ਪਹਿਲਾਂ ਤੋਂ ਸੀ ਦਰਜ !
ਮੁਕਤਸਰ: ਮੁਕਤਸਰ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਉਹਨਾਂ ਵੱਲੋਂ ਲੁੱਟਾਂ ਖੋਹਾ ਕਰਨ ਵਾਲੇ 2 ਵੱਡੇ ਗਿਰੋਹਾਂ ਨੂੰ ਕਾਬੂ ਕੀਤਾ ਗਿਆ। ਦਅਰਸਲ ਬੀਤੇ ਦਿਨੀਂ ਇਹਨਾਂ ਗਿਰੋਹਾਂ ਵੱਲੋਂ ਪਿੰਡ ਖਿੜਕੀਆਂ ਵਾਲਾ ਵਿਖੇ ਫਾਇਨਾਸ ਕੰਪਨੀ ਦੇ ਮੁਲਾਜ਼ਮ ਹਰਜੀਤ ਸਿੰਘ ਤੋਂ 63 ਹਜ਼ਾਰ ਤੋਂ ਜ਼ਿਆਦਾ ਰਕਮ ਦੀ ਲੁੱਟ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
Muktsar
ਉੱਥੇ ਹੀ ਇਸ ਮਾਮਲੇ 'ਚ ਐੱਸ ਪੀ ਡੀ ਗੁਰਮੇਲ ਸਿੰਘ ਨੇ ਕਿਹਾ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਲੁਟੇਰੇ ਅਮਨਦੀਪ ਅਤੇ ਉਕਾਂਰ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਪਿੰਡ ਚੱਕ ਗਾਂਧਾ ਦੇ ਰਹਿਣ ਵਾਲੇ ਹਨ। ਉੱਥੇ ਹੀ ਗੁਰਮੇਲ ਸਿੰਘ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਤੇ ਜਿਲ੍ਹੇ ਵਿਚ 7 ਵੱਖ ਵੱਖ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਵੀ ਦਰਜ ਹਨ।
Muktsar
ਕਾਬਲੇਗੌਰ ਹੈ ਕਿ ਆਰੋਪੀਆਂ ਕੋਲੋ ਇਕ ਪਿਸਤੌਲ, 6 ਕਾਰਤੂਸ ਜਿੰਦਾ, ਚੋਰੀ ਮੋਟਰਸਾਈਕਲ ਅਤੇ ਖੋਹੀ ਰਕਮ 47000 ਰੁਪਏ ਬਰਾਮਦ ਕੀਤੀ ਗਈ ਹੈ।ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸ ਪੀ ਡੀ ਗੁਰਮੇਲ ਸਿੰਘ ਨੇ ਕਿਹਾ ਕਿ ਆਰੋਪੀਆਂ ਖਿਲ਼ਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Muktsar
ਉਹਨਾਂ ਕਿਹਾ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਆਰੋਪੀਆਂ ਦੀ ਤਾਰ ਹੋਰ ਕਿਹੜੇ ਵੱਡੇ ਗਿਰੋਹਾਂ ਨਾਲ ਜੁੜੀ ਹੋਈ ਹੈ। ਦੱਸ ਦੇਈਏ ਕਿ ਮੁਕਤਸਰ ਪੁਲਿਸ ਵੱਲੋਂ ਪਹਿਲਾ ਵੀ ਅਜਿਹੇ ਵੱਡੇ ਗਿਰੋਹਾਂ ਨੂੰ ਕਾਬੂ ਕੀਤਾ ਜਾ ਚੁੱਕਿਆਂ ਹੈ। ਇਹ ਤਾਂ ਹੁਣ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਾਬੂ ਕੀਤੇ ਗਏ ਲੁਟੇਰਿਆਂ ਖਿਲ਼ਾਫ਼ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।