
ਛੋਟੀ ਉਮਰ ਤੋਂ ਹੀ ਦੇ ਰਿਹਾ ਸੀ ਵਾਰਦਾਤਾਂ ਨੂੰ ਅੰਜਾਮ
ਰੋਪੜ: ਪੁਲਿਸ ਦੀ ਗ੍ਰਿਫਤ ਚ ਖੜ੍ਹਾ ਇਹ ਨਕਾਬਪੋਸ ਯੂਪੀ ਦੇ ਬਨਾਰਸ ਦਾ ਰਹਿਣ ਵਾਲਾ ਪ੍ਰਕਾਸ਼ ਮਿਸ਼ਰਾ ਉਰਫ ਜੂਨਾ ਪੰਡਿਤ ਹੈ। ਇਸ ਨੂੰ ਰੋਪੜ ਪੁਲਿਸ ਨੇ ਰੋਪੜ-ਊਨਾ ਬਾਰਡਰ ਕੋਲੋਂ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਜੂਨਾ ਪੰਡਿਤ ਕੋਲੋਂ ਦੋ ਪਿਸਟਲ 32 ਬੋਰ ਅਤੇ 8 ਕਾਰਤੂਸ ਸਮੇਤ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੂਨਾ ਪੰਡਿਤ ਇੰਨਾਂ ਖਤਰਨਾਕ ਬਦਮਾਸ਼ ਹੈ ਜੋ ਕਿ 15 ਸਾਲ ਦੀ ਉਮਰ ‘ਚ ਹੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ ਸੀ।
Roper
ਇਸ ਇਨਾਮੀ ਬਦਮਾਸ ਦੀ ਪੁਲਿਸ ਕਾਫੀ ਦੇਰ ਤੋਂ ਭਾਲ ਕਰ ਰਹੀ ਸੀ ਜੋ ਹੁਣ ਪੰਜਾਬ ਪੁਲਿਸ ਦੇ ਅੜਿਕੇ ਆ ਗਿਆ। ਦੱਸ ਦਈਏ ਕਿ ਇਸ ਦੇ ਗੈਂਗ ਵਿਚ 15-16 ਦੇ ਕਰੀਬ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਵਿਚੋਂ 8 ਮੈਂਬਰ ਦਿੱਲੀ ਅਤੇ ਯੂਪੀ ਦੀ ਜੇਲਾਂ ਵਿਚ ਬੰਦ ਹਨ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਇਸ ਬਦਮਾਸ਼ ਕੋਲੋ ਹੋਰ ਕੀ ਕੀ ਖੁਲਾਸੇ ਹੁੰਦੇ ਹਨ। ਐਸਐਸਪੀ ਨੇ ਦੱਸਿਆ ਕਿ ਜੂਨਾ ਪੰਡਤ 10 ਕਤਲ ਕਰ ਚੁੱਕਿਆ ਹੈ।
Roper
ਉਸ ਵਿਰੁਧ ਕਤਲ, ਅਗਵਾ ਦੇ 20 ਮਾਮਲੇ ਯੂਪੀ ਅਤੇ ਦਿੱਲੀ ਵਿਚ ਦਰਜ ਹਨ। ਯੂਪੀ ਪੁਲਿਸ ਨੇ ਜੂਨਾ ਉਪਰ ਇਕ ਲੱਖ ਦਾ ਇਨਾਮ ਵੀ ਰਖਿਆ ਹੈ। ਇਸ ਦੇ ਗੈਂਗ ਵਿਚ 15-16 ਦੇ ਕਰੀਬ ਮੈਂਬਰ ਹਨ, ਜਿਨ੍ਹਾਂ ਵਿਚੋਂ 8 ਮੈਂਬਰ ਦਿੱਲੀ ਅਤੇ ਯੂਪੀ ਦੀ ਜੇਲਾਂ ਵਿਚ ਬੰਦ ਹਨ।
ਦਸ ਦਈਏ ਕਿ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਸ.ਹਰਜੀਤ ਸਿੰਘ ਆਈ.ਪੀ.ਐਸ.ਅਤੇ ਐਸ.ਪੀ.ਡੀ. ਸ.ਸੁਖਦੇਵ ਸਿੰਘ ਵਿਰਕ ਪੀ.ਪੀ.ਐਸ. ਨੇ ਇੱਕ ਵਿਸੇਸ਼ ਕਾਨਫਰੰਸ ਦੌਰਾਨ ਇਸ ਗਿਰੋਹ ਦਾ ਖੁਲਾਸਾ ਕਰਦਿਆਂ ਦੱਸਿਆ ਤਪਾ ਵਿਖੇ ਅਸਲੇ ਦੀ ਦੁਕਾਨ ਨਾਇਬ ਆਰਮਜ਼ ਕੰਪਨੀ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਦੁਕਾਨ ਵਿੱਚੋਂ ਵੱਡੀ ਪੱਧਰ ਤੇ ਅਸਲਾ ਅਤੇ 50 ਹਜ਼ਾਰ ਦੀ ਨਗਦੀ ਚੋਰੀ ਕਰਨ ਦਾ ਮਾਮਲਾ ਦੁਕਾਨ ਮਾਲਿਕ ਸਤਿਨਾਮ ਸਿੰਘ ਪੁੱਤਰ ਨੀਲਾ ਸਿੰਘ ਨਿਵਾਸੀ ਢਿਲਵਾਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।