ਮਾਸੂਮ ਬੱਚੀ ਦਾ ਬੇਹਿਰਮੀ ਨਾਲ ਕੀਤਾ ਗਿਆ ਕਤਲ, ਬਲਾਤਕਾਰ ਤੋਂ ਬਾਅਦ ਜਿਉਂਦੀ ਨੂੰ ਲਗਾਈ ਅੱਗ
Published : Oct 22, 2020, 11:10 am IST
Updated : Oct 22, 2020, 11:16 am IST
SHARE ARTICLE
rape
rape

ਇਸ ਮਾਮਲੇ 'ਚ ਪੁਲਿਸ 19 ਸਾਲਾ ਮੁਲਜ਼ਮ ਸੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। 

ਹੁਸ਼ਿਆਰਪੁਰ: ਦੇਸ਼ ਭਰ 'ਚ ਬਲਾਤਕਾਰ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਹਾਥਰਸ , ਬਲਰਾਮਪੁਰ, ਬੁਲੰਦਸ਼ਹਿਰ ਅਤੇ ਭਦੋਹੀ ਦੀਆਂ ਘਟਨਾਵਾਂ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਪਿਛਲੇ 5 ਸਾਲਾਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਵੱਧ ਰਹੀ ਹੈ। ਨਾਬਾਲਗ ਲੜਕੀਆਂ ਨਾਲ ਸਬੰਧਤ ਘਟਨਾਵਾਂ ਰੂਹ ਕੰਬਵਾਉਣ ਵਾਲੀਆਂ ਹਨ। ਅਜੇ ਹਾਥਰਸ ਗੋਂਗਰੇਪ ਨੂੰ ਲੈ ਕੇ ਜਨਤਾ ਦਾ ਗੁੱਸਾ ਘੱਟ ਨਹੀਂ ਸੀ ਹੋਇਆ ਕਿ ਹੁਣ ਟਾਂਡਾ ਦੇ ਇੱਕ ਪਿੰਡ ਵਿੱਚ ਛੇ ਸਾਲਾ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਕੇ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ।

Rape With 8 Year Old Girl In Ludhiana

ਅੱਧਸੜ੍ਹੇ ਸਰੀਰ ਨੂੰ ਬੋਰੀ ਨਾਲ ਢੱਕ ਕੇ ਘਰ ਦੇ ਕੋਲ ਹਵੇਲੀ 'ਚ ਲੁਕਾ ਕੇ ਰੱਖਿਆ ਤਾਂ ਕਿ ਰਾਤ ਹੋਣ ਤੇ ਲਾਸ਼ ਖੁਰਦ-ਬੁਰਦ ਕੀਤੀ ਜਾ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੱਚੀ ਦੁਪਹਿਰ ਤੋਂ ਲਾਪਤਾ ਸੀ। ਕਾਫੀ ਦੇਰ ਲੱਭਣ ਤੋਂ ਬਾਅਦ ਲਾਸ਼ ਕਿਸਾਨ ਸੁਰਜੀਤ ਸਿੰਘ ਦੀ ਹਵੇਲੀ ਤੋਂ ਮਿਲੀ। 

ਬੱਚੀ ਦੇ ਪਿਤਾ ਮੁਲਜ਼ਮ ਕੋਲ ਹੀ ਡਰਾਈਵਰ ਹਨ। ਬੱਚੀ ਦੀ ਮਾਂ ਨੇ ਕਿਹਾ ਉਸ ਦੀ ਬੇਟੀ ਦੁਪਹਿਰ ਤੋਂ ਲਾਪਤਾ ਸੀ। ਤਲਾਸ਼ ਕਰਨ 'ਤੇ ਪਤਾ ਲੱਗਾ ਕਿ ਸੁਰਜੀਤ ਸਿੰਘ ਦਾ ਪੋਤਾ ਸੁਰਪ੍ਰੀਤ ਸਿੰਘ ਉਸ ਦੀ ਬੇਟੀ ਨੂੰ ਕਿਤੇ ਲੈ ਕੇ ਜਾ ਰਿਹਾ ਸੀ। ਸ਼ਾਮ ਨੂੰ ਜਦੋਂ ਉਨ੍ਹਾਂ ਹਵੇਲੀ ਜਾ ਕੇ ਦੇਖਿਆ ਤਾਂ ਬੋਰੀ 'ਚ ਬੇਟੀ ਦੀ ਅਧਸੜੀ ਲਾਸ਼ ਮਿਲੀ। ਇਸ ਮਾਮਲੇ 'ਚ ਪੁਲਿਸ 19 ਸਾਲਾ ਮੁਲਜ਼ਮ ਸੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ।  ਡੀਐੱਸਪੀ ਟਾਂਡਾ ਵੱਲੋਂ ਘਟਨਾ ਸਥਾਨ 'ਤੇ ਇਕੱਠੇ ਹੋਏ ਲੋਕਾਂ ਤੇ ਪਰਵਾਸੀ ਮਜ਼ਦੂਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

rape

ਪੁਲਿਸ ਉਸ ਵਿਅਕਤੀ ਤੇ ਰੇਪ, ਲਾਸ਼ ਕੁਰਦ ਬੁਰਦ ਕਰਨ, ਹੱਤਿਆ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਬੱਚੀ ਅਰਧ ਨਗਨ ਹਾਲਤ 'ਚ ਸੀ। ਉਹ ਬਿਸਕੁਟ ਖਵਾਉਣ ਦੇ ਬਹਾਨੇ ਉਸ ਨੂੰ ਨਾਲ ਲੈ ਗਿਆ। ਉਸ ਨੇ ਹਵੇਲੀ ਚ ਹੀ ਬੱਚੀ ਨਾਲ ਬਲਾਤਕਾਰ ਕੀਤਾ ਤੇ ਫਿਰ ਆਪਣਾ ਗੁਨਾਹ ਲੁਕਾਉਣ ਲਈ ਬੱਚੀ ਨੂੰ ਅੱਗ ਲਾ ਦਿੱਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement