
ਪ੍ਰਵਾਸੀ ਮਜ਼ਦੂਰ ਦੀ 6 ਸਾਲਾ ਬੱਚੀ ਨੂੰ ਹਵੇਲੀ ਵਿਚ ਜ਼ਿੰਦਾ ਸਾੜਿਆ
ਟਾਂਡਾ ਉੜਮੁੜ 21 ਅਕਤੂਬਰ (ਅੰਮ੍ਰਿਤਪਾਲ ਬਾਜਵਾ) : ਟਾਂਡਾ ਅਧੀਨ ਪੈਂਦੇ ਪਿੰਡ ਜਲਾਲਪੁਰ ਵਿਚ ਉਸ ਸਮੇਂ ਹਾਹਾਕਾਰ ਤੇ ਹਫ਼ੜਾ ਦਫ਼ੜੀ ਮੱਚ ਗਈ ਜਦ ਕਿ ਪਿੰਡ ਵਿਚ ਵਿਅਕਤੀ ਵਲੋਂ ਘਨੌਣੀ ਹਰਕਤ ਨੂੰ ਅੰਜਾਮ ਦਿੰਦਿਆ ਇਕ ਪ੍ਰਵਾਸੀ ਮਜ਼ਦੂਰ ਦੀ 6 ਸਾਲਾ ਬੱਚੀ ਨੂੰ ਹਵੇਲੀ ਵਿਚ ਜ਼ਿੰਦਾ ਸਾੜਨ ਦੀ ਬੁਰੀ ਖ਼ਬਰ ਸਾਹਮਣੇ ਆਈ ਜਿਸ ਮਗਰੋਂ ਇਲਾਕੇ ਵਿਚ ਖ਼ਬਰ ਸੁਣਦਿਆ ਹਾਹਾਕਾਰ ਮੱਚ ਗਈ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ 6 ਸਾਲ ਦੀ ਲੜਕੀ ਦੇ ਸਾੜਨ ਦੀ ਖ਼ਬਰ ਮਿਲਦੇ ਹੀ ਮਜੂਦ ਪ੍ਰਵਾਸੀ ਮਜ਼ਦੂਰ ਤੇ ਪਿੰਡ ਵਾਸੀ ਗੁੱਸੇ ਵਿਚ ਆ ਗਏ। ਉਪਰੰਤ ਥਾਣਾ ਟਾਂਡਾ ਦੀ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚੇ ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ ਐਸਐਚ? ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਸੱਕ ਦੇ ਅਧਾਰ ਤੇ ਘਨੋਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਡੀਐਸਪੀ ਟਾਂਡਾ ਵਲੋਂ ਘਟਨਾ ਸਥਾਨ ਤੇ ਇਕੱਠੇ ਹੋਏ ਲੋਕਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਵਿਅਕਤੀਆਂ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ ਕਾਨੂੰਨ ਮੁਤਾਬimageਕ ਬਣਦੀ ਕਾਰਵਾਈ ਕੀਤੀ ਜਾਵੇਗੀ।