ਭਾਜਪਾ ਨੂੰ ਪੁੱਠਾ ਪੈ ਸਕਦੈ ਪੰਜਾਬ 'ਚ ਖੇਡਿਆ ਜਾ ਰਿਹਾ 'ਦਲਿਤ ਪੱਤਾ', ਗਤੀਵਿਧੀਆਂ 'ਤੇ ਉਠੇ ਸਵਾਲ!
Published : Oct 22, 2020, 7:57 pm IST
Updated : Oct 22, 2020, 7:57 pm IST
SHARE ARTICLE
BJP Protest
BJP Protest

ਪੰਜਾਬ ਨੂੰ ਬਲਦੀ ਦੇ ਬੂਥੇ 'ਚ ਪਾ ਸਕਦੀਆਂ ਨੇ ਸਿਆਸੀ ਧਿਰਾਂ ਦੀਆਂ ਗਤੀਵਿਧੀਆਂ

ਚੰਡੀਗੜ੍ਹ : ਪੰਜਾਬ ਅੰਦਰ ਕਿਸਾਨੀ ਘੋਲ ਕਾਰਨ ਹਾਸ਼ੀਏ 'ਤੇ ਗਈ ਭਾਜਪਾ ਹੁਣ 'ਦਲਿਤ ਪੱਤੇ' ਜ਼ਰੀਏ ਸਿਆਸੀ  ਰਸਤੇ ਤਲਾਸ਼ਣ ਦੇ ਰਾਹ ਤੁਰ ਪਈ ਹੈ। ਭਾਜਪਾ ਵਲੋਂ ਇਹ ਉਪਰਾਲੇ ਅਜਿਹੇ ਵੇਲੇ ਕੀਤੇ ਜਾ ਰਹੇ ਹਨ ਜਦੋਂ ਪੰਜਾਬ ਅੰਦਰ ਅੰਨਦਾਤਾ ਸੜਕਾਂ 'ਤੇ ਹੈ, ਜਿਸ ਨੂੰ ਸਮੂਹ ਲੋਕਾਈ ਦਾ ਸਾਥ ਹਾਸਲ ਹੈ। ਜਿਹੜੇ ਦਲਿਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਭਾਜਪਾ ਸੜਕਾਂ 'ਤੇ ਉਤਰਨ ਲੱਗੀ ਹੈ, ਉਨ੍ਹਾਂ ਦੀ ਬਹੁਗਿਣਤੀ ਇਸ ਵੇਲੇ ਕਿਸਾਨੀ ਘੋਲ 'ਚ ਮੋਢੇ ਨਾਲ ਮੋਢਾ ਜੋੜ ਵਿਚਰ ਰਹੀ ਹੈ।

BJP ProtestBJP Protest

ਵੈਸੇ ਵੀ ਪੰਜਾਬ ਅੰਦਰ ਦਲਿਤ ਅਬਾਦੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕਾਫ਼ੀ ਬਿਹਤਰ ਹਾਲਤ 'ਚ ਹੈ। ਪੰਜਾਬ ਅੰਦਰ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਦਲਿਤਾਂ ਨਾਲ ਵਿਤਕਰੇ ਦੀਆਂ ਕੋਈ ਬਹੁਤੀਆਂ ਘਟਨਾਵਾਂ ਨਹੀਂ ਵਾਪਰਦੀਆਂ। ਜਦਕਿ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਉਤਰ ਪ੍ਰਦੇਸ਼ ਸਮੇਤ ਹੋਰ ਥਾਈਂ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨਾਂ ਦੌਰਾਨ ਉਤਰ ਪ੍ਰਦੇਸ਼ ਦੇ ਹਾਥਰਸ ਸਮੇਤ ਹੋਰ ਥਾਂਵਾਂ 'ਤੇ ਉਪਰ-ਥੱਲੇ ਵਾਪਰੀਆਂ ਘਟਨਾਵਾਂ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ।

BJP ProtestBJP Protest

ਦੂਜੇ ਪਾਸੇ ਭਾਜਪਾ ਵਲੋਂ ਪੰਜਾਬ ਅੰਦਰ ਦਲਿਤਾਂ ਦੇ ਹੱਕ 'ਚ ਚੁੱਕੀ ਜਾ ਰਹੀ ਆਵਾਜ਼ ਦੇ ਸਮੇਂ 'ਤੇ ਵੀ ਸਵਾਲ ਉਠਣ ਲੱਗੇ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜਾਣਬੁਝ ਕੇ ਪੰਜਾਬ ਅੰਦਰ ਸਰਗਰਮੀਆਂ ਵਧਾ ਰਹੀ ਹੈ। ਭਾਜਪਾ ਦੀਆਂ ਇਹ ਗਤੀਵਿਧੀਆਂ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਪਾ ਸਕਦੀਆਂ ਹਨ। ਅੱਜ ਜਲੰਧਰ ਵਿਖੇ ਦਲਿਤਾਂ ਦੇ ਹੱਕ 'ਚ ਕੱਢੀ ਰੈਲੀ ਦੌਰਾਨ ਭਾਜਪਾ ਆਗੂਆਂ ਦੇ ਤਿੱਖੇ ਤੇਵਰਾਂ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਦੂਜੀ ਘਟਨਾ ਨਵਾਂ ਸ਼ਹਿਰ ਵਿਖੇ ਵਾਪਰੀ ਹੈ ਜਿੱਥੇ ਭਾਜਪਾ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਇੱਥੇ ਭਾਜਪਾ ਆਗੂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਮਾਲਾ ਪਾਉਣ ਲਈ ਬਜਿੱਦ ਸਨ, ਜਿਸ ਬਾਰੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਇਤਰਾਜ ਜਿਤਾ ਚੁੱਕੀਆਂ ਸਨ।

BJP ProtestBJP Protest

ਲੋਕ ਸਵਾਲ ਉਠਾ ਰਹੇ ਹਨ ਕਿ ਭਾਜਪਾ ਨੂੰ ਅਜਿਹੇ ਸਮੇਂ ਦਲਿਤਾਂ ਦੇ ਹੱਕ 'ਚ ਨਿਤਰਨ ਦੀ ਕੀ ਜ਼ਰੂਰਤ ਪੈ ਗਈ ਹੈ, ਜਦੋਂ ਸਮੁੱਚੀ ਕਿਸਾਨੀ ਸੜਕਾਂ 'ਤੇ ਹਨ। ਪੰਜਾਬ ਅੰਦਰ ਦਲਿਤ ਜਥੇਬੰਦੀਆਂ ਦੀ ਚੰਗੀ ਖਾਸੀ ਗਿਣਤੀ ਹੈ ਜੋ ਅਪਣੀ ਆਵਾਜ਼ ਉਠਾਉਣ ਦੇ ਸਮਰੱਥ ਹਨ। ਜਥੇਬੰਦੀਆਂ ਮੁਤਾਬਕ ਭਾਜਪਾ ਨੂੰ ਜੇਕਰ ਦਲਿਤਾਂ ਨਾਲ ਇੰਨਾ ਹੀ ਹੇਜ਼ ਹੈ ਤਾਂ ਉਹ ਦੇਸ਼ ਦੇ ਦੂਜੇ ਹਿੱਸਿਆਂ ਅੰਦਰ ਦਲਿਤਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਰਾਹ ਚੁਣ ਸਕਦੀ ਹੈ। ਇਸ ਤੋਂ ਬਾਅਦ ਉਹ ਪੰਜਾਬ ਅੰਦਰ ਵੀ ਦਲਿਤਾਂ ਨਾਲ ਹੁੰਦੇ ਧੱਕੇ ਖਿਲਾਫ਼ ਰੋਸ ਜਾਹਰ ਕਰ ਸਕਦੀ ਹੈ।

BJP ProtestBJP Protest

ਦੱਸਣਯੋਗ ਹੈ ਕਿ ਪੰਜਾਬ ਅੰਦਰ ਕਿਸਾਨੀ ਸੰਘਰਸ਼ ਕਾਰਨ ਮਾਹੌਲ ਵੈਸੇ ਵੀ ਤਣਾਅ ਪੂਰਨ ਬਣਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਦੀਆਂ ਸਿਆਸੀ ਧਿਰਾਂ ਮਿਸ਼ਨ-2022 ਦੇ ਮੱਦੇਨਜ਼ਰ ਹਰ ਮਸਲੇ 'ਤੇ ਸਿਆਸਤ ਕਰਨ 'ਤੇ ਉਤਾਰੂ ਹਨ। ਪੰਜਾਬ 'ਚ ਅਗਲੀ ਸਰਕਾਰ ਬਣਾਉਣ ਦੀ ਲਾਲਸਾ ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ। ਸੰਨ 90 ਦੇ ਦਹਾਕੇ ਦੌਰਾਨ ਪੰਜਾਬ ਅੰਦਰ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਚੋਣਾਂ ਦੌਰਾਨ ਸੜਕਾਂ 'ਤੇ ਸੰਨਾਟਾ ਛਾਇਆ ਹੋਇਆ ਸੀ ਅਤੇ ਕੋਈ ਵੀ ਧਿਰ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰ ਸਕੀ। ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਰੱਖਣ ਦੀ ਜ਼ਿੰਮੇਵਾਰੀ ਭਾਜਪਾ ਸਮੇਤ ਸਭ ਧਿਰਾਂ ਸਿਰ ਹੈ। ਮੌਜੂਦਾ ਮਾਹੌਲ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੂੰ ਹਰ ਕਦਮ ਸੋਚ ਸਮਝ ਕੇ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਜਾਣ ਤੋਂ ਬਚਾਇਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement