
ਇਕੱਲੇ ਸੂਰਤ ਵਿੱਚ ਨੋਟਬੰਦੀ ਦੌਰਾਨ 2 ਹਜ਼ਾਰ ਕਰੋੜ ਦਾ ਹੋਇਆ ਸੀ ਘੁਟਾਲਾ
ਨਵੀਂ ਦਿੱਲੀ: ਕਾਲੇ ਧਨ ਨੂੰ ਰੋਕਣ ਲਈ ਮੋਦੀ ਸਰਕਾਰ ਨੇ ਸਾਲ 2016 ਵਿੱਚ ਕੀਤੀ ਗਈ ਨੋਟਬੰਦੀ ‘ਤੇ ਭਾਜਪਾ ਦੇ ਆਗੂ ਅਤੇ ਸਾਬਕਾ ਆਈਟੀ ਅਧਿਕਾਰੀ ਪੀਵੀਐਸ ਸ਼ਰਮਾ ਨੇ ਵੱਡਾ ਦਾਅਵਾ ਕੀਤਾ ਹੈ । ਸ਼ਰਮਾ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਦੇਸ਼ ਵਿਚ ਕਾਲੇ ਧਨ ਨੂੰ ਰੋਕਣ ਲਈ ਸਾਲ 2016 ਵਿਚ ਨੋਟਬੰਦੀ ਲੈ ਕੇ ਆਏ ਸੀ, ਪਰ ਗੁਜਰਾਤ ਦੇ ਸੂਰਤ ਵਿਚ ਕਾਲੇ ਧਨ ਵਾਲੇ ਲੋਕਾਂ ਨੇ ਕਾਲੇ ਧਨ ਨੂੰ ਚਿੱਟਾ ਕਰ ਦਿੱਤਾ ਸੀ । ਸ਼ਰਮਾ ਨੇ ਦਾਅਵਾ ਕੀਤਾ ਕਿ ਇਕੱਲੇ ਸੂਰਤ ਵਿੱਚ ਨੋਟਬੰਦੀ ਦੌਰਾਨ 2 ਹਜ਼ਾਰ ਕਰੋੜ ਦਾ ਘੁਟਾਲਾ ਹੋਇਆ ਸੀ । ਇਸ ਕੇਸ ਵਿੱਚ ਉਸਨੇ ਇਨਕਮ ਟੈਕਸ ਅਫਸਰ, ਬਿਲਡਰਜ਼, ਸੀਏ ਅਤੇ ਜਵੈਰਲਜ਼ 'ਤੇ ਇਲਜ਼ਾਮ ਲਾਇਆ ਹੈ ।
Infront of atm
ਪੀਵੀਐਸ ਸ਼ਰਮਾ ਨੇ ਟਵੀਟ ਕਰਕੇ ਕੁਝ ਸਥਾਨਕ ਜਵੈਰਲਜ਼ 'ਤੇ ਨੋਟਬੰਦੀ ਅਤੇ ਮਨੀ ਲਾਂਡਰਿੰਗ ਦੇ ਸਮੇਂ ਬੈਂਕ ਵਿਚ ਜਮ੍ਹਾ ਹੋਏ ਕਰੋੜਾਂ ਰੁਪਏ ਦੇ ਪੈਸੇ ਕਮਾਉਣ ਦਾ ਦੋਸ਼ ਲਾਇਆ ਹੈ । ਇਸਦੇ ਨਾਲ ਹੀ ਸ਼ਰਮਾ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਪੀਵੀਐਸ ਸ਼ਰਮਾ ਨੇ ਕਿਹਾ ਕੁਝ ਸੁਆਰਥੀ ਅਨਸਰਾਂ ਨੇ ਨੋਟਬੰਦੀ ਵਿੱਚ ਭ੍ਰਿਸ਼ਟਾਚਾਰ ‘ਤੇ ਪਰਦਾ ਪਾਇਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਤੱਤਾਂ ਨੂੰ ਬੇਨਕਾਬ ਕਰਨ । ਭਾਜਪਾ ਨੇਤਾ ਦੇ ਇਸ ਦਾਅਵੇ ਤੋਂ ਬਾਅਦ ਸੂਰਤ ਦੇ ਜਲੈਰਲਜ਼ ਅਤੇ ਬਿਲਡਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ ।
Infront of atm
ਭਾਜਪਾ ਨੇਤਾ ਦੇ ਦਾਅਵੇ ਤੋਂ ਬਾਅਦ ਕਲਾਮੰਦਰ ਜਵੈਲਰਜ਼ ਦੇ ਮਾਲਕ ਮਿਲਨ ਭਾਈ ਸ਼ਾਹ ਮੀਡੀਆ ਦੇ ਸਾਹਮਣੇ ਆਏ ਅਤੇ ਸਪਸ਼ਟੀਕਰਨ ਦਿੱਤਾ । ਦੂਸਰੇ ਪਾਸੇ ਮਿਲਾਨ ਭਾਈ ਨੇ ਆਪਣੇ ਉੱਪਰ ਲੱਗੇ ਦੋਸਾਂ ਨੂੰ ਬੇਬੁਨਿਆਦ ਦੱਸਿਆ ਹੈ । ਉਹਨਾਂ ਨੇ ਹਰ ਤਰ੍ਹਾਂ ਦੀ ਪੜਤਾਲ ਵਿੱਚ ਸਹਿਯੋਗ ਕਰਨ ਦੀ ਸਹਿਮਤੀ ਦਤਾਈ ਹੈ । ਕਾਂਗਰਸ ਨੇ ਪੀਵੀਐਸ ਸ਼ਰਮਾ ਦੇ ਇਸ ਟਵੀਟ ਤੇ ਕਾਂਗਰਸ ਆਗੂ ਅਰਜੁਨ ਮੋਧਵਾੜੀਆ ਦੇ ਇਸ ਬਿਆਨ ਦਾ ਖੁਲਾਸਾ ਕੀਤਾ ਹੈ ।
Oldman
ਮੋਧਵਾਡੀਆ ਨੇ ਇੱਕ ਟਵੀਟ ਵੀ ਕੀਤਾ ਅਤੇ ਸੂਰਤ ਦੇ ਜਲੈਵਰਜ਼ ਕਲਾਮੰਦਿਰ ਦੇ ਰਾਹੀਂ ਨੋਟਬੰਦੀ ਦੀ ਰਾਤ ਨੂੰ 110 ਕਰੋੜ ਰੁਪਏ ਦਾ ਸੋਨਾ ਵੇਚਣ ਦੀ ਗੱਲ ਕੀਤੀ ਹੈ । ਇੱਥੇ ਜ਼ਿਕਰ੍ਯੋਗ ਹੈ ਕਿ ਪੀਵੀਐਸ ਸ਼ਰਮਾ ਲੰਬੇ ਸਮੇਂ ਤੋਂ ਭਾਜਪਾ ਨੇਤਾ ਹਨ । ਸ਼ਰਮਾ ਨੇ ਭਾਜਪਾ ਦੀ ਟਿਕਟ 'ਤੇ ਕੌਂਸਲਰ ਦੀ ਚੋਣ ਲੜ ਕੇ ਜਿੱਤੀ ਹੈ । ਰਾਜਨੀਤੀ ਵਿਚ ਦਾਖਲ ਹੋਣ ਤੋਂ ਪਹਿਲਾਂ, ਸ਼ਰਮਾ ਨੇ ਆਮਦਨ ਵਿਭਾਗ ਵਿਚ ਲਗਭਗ 18 ਸਾਲਾਂ ਲਈ ਸੇਵਾਵਾਂ ਦਿੱਤੀਆਂ ਹਨ । ਇਥੇ ਜ਼ਿਕਰ੍ਯੋਗ ਹੈ ਕਿ ਨੋਟਬੰਦੀ ਦੌਰਾਨ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਸੀ । ਦੇਸ਼ ਦੇ ਗਰੀਬ ਲੋਕਾਂ ਦੀਆਂ ਬੈਕਾਂ ਦੇ ਸਾਹਮਣੇ ਲੰਮੀਆਂ- ਲੰਮੀਆਂ ਲਾਇਨਾਂ ਲੱਗੀਆਂ ਸਨ ।