
96 ਸਾਲ ਦੀ ਉਮਰ 'ਚ ਕਿਹਾ ਦੁਨੀਆਂ ਨੂੰ ਅਲਵਿਦਾ
ਨਵੀਂ ਦਿੱਲੀ - ਡਾ. ਵਿਜੇਲਕਸ਼ਮੀ ਰਮਨਨ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ, ਜੋ ਭਾਰਤ ਦੇ ਮਾਣ ਨੂੰ ਵਧਾਉਂਦੇ ਹਨ ਹੁਣ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਹ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਧਿਕਾਰੀ ਸੀ। 96 ਸਾਲ ਦੀ ਉਮਰ ਵਿਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਦੱਸ ਦਈਏ ਕਿ ਉਹ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਧਿਕਾਰੀ ਸੀ। ਡਾ ਵਿਜਯਲਕਸ਼ਮੀ ਨੇ ਆਪਣੀ ਬੇਟੀ ਦੇ ਘਰ ਆਖਰੀ ਸਾਹ ਲਿਆ।
Vijayalakshmi Ramanan
ਵਿਜੇਲਕਸ਼ਮੀ ਰਮਨਨ 1955 ਵਿਚ ਇਕ ਅਧਿਕਾਰੀ ਦੇ ਤੌਰ 'ਤੇ ਏਅਰ ਫੋਰਸ ਵਿਚ ਸ਼ਾਮਲ ਹੋਏ ਸਨ। ਡਾ: ਵਿਜੇਲਕਸ਼ਮੀ ਹਵਾਈ ਫੌਜ ਦੇ ਵੱਖ-ਵੱਖ ਹਸਪਤਾਲਾਂ ਵਿਚ ਗਾਇਨਿਕੋਲੋਜਿਸਟ ਵਜੋਂ ਕੰਮ ਕਰਦੇ ਸਨ। ਸਿਰਫ ਇਹ ਹੀ ਨਹੀਂ, ਉਨ੍ਹਾਂ ਲੜਾਈਆਂ ਦੌਰਾਨ ਜ਼ਖਮੀ ਹੋਏ ਸੈਨਿਕਾਂ ਦਾ ਇਲਾਜ ਵੀ ਕੀਤਾ। ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਸੀ।
Vijayalakshmi Ramanan
ਉਹਨਾਂ ਨੂੰ 2 ਅਗਸਤ ਨੂੰ ਏਅਰ ਫੋਰਸ ਵਿਚ ਇੱਕ ਅਧਿਕਾਰੀ ਦੇ ਤੌਰ ਤੇ ਕਮਿਸ਼ਨ ਦਿੱਤਾ ਗਿਆ ਸੀ। ਉਹ 22 ਅਗਸਤ 1972 ਨੂੰ ਵਿੰਗ ਕਮਾਂਡਰ ਬਣੇ ਅਤੇ 28 ਫਰਵਰੀ 1979 ਨੂੰ ਰਿਟਾਇਰ ਹੋਏ। ਦੱਸ ਦਈਏ ਕਿ ਉਹਨਾਂ ਨੇ 1943 ਵਿਚ ਮਦਰਾਸ ਮੈਡੀਕਲ ਕਾਲਜ ਤੋਂ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ ਸੀ। ਇੰਨਾ ਹੀ ਨਹੀਂ, ਡਾ ਵਿਜਯਲਕਸ਼ਮੀ ਨੂੰ ਕਾਰਨਾਟਕ ਸੰਗੀਤ ਦੀ ਸਿਖਲਾਈ ਵੀ ਦਿੱਤੀ ਗਈ ਅਤੇ ਨਾਲ ਹੀ ਉਹਨਾਂ ਨੇ ਬਹੁਤ ਛੋਟੀ ਉਮਰ 'ਚ ਹੀ ਆਲ ਇੰਡੀਆ ਰੇਡੀਓ ਕਲਾਕਾਰ ਵਜੋਂ ਵੀ ਕੰਮ ਕੀਤਾ।