ਕਿਸਾਨਾਂ ਨੂੰ ਸਿੰਚਾਈ ਲਈ ਮਿਲੇਗਾ ਸੋਧਿਆ ਹੋਇਆ ਪਾਣੀ- ਰਾਣਾ ਗੁਰਜੀਤ ਸਿੰਘ
Published : Oct 22, 2021, 7:32 pm IST
Updated : Oct 22, 2021, 7:32 pm IST
SHARE ARTICLE
Rana Gurjeet Singh
Rana Gurjeet Singh

7 ਪਿੰਡਾਂ ਦੇ ਕਿਸਾਨਾਂ ਦੀਆਂ ਕਰੀਬ 2500 ਏਕੜ ਰਕਬੇ ਲਈ ਸਿੰਚਾਈ ਲੋੜਾਂ ਪੂਰੀਆਂ ਕਰੇਗਾ 11.10 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ

 

ਹੁਸ਼ਿਆਰਪੁਰ:  ਪੰਜਾਬ ਦੇ ਭੂਮੀ ਅਤੇ ਜਲ ਸੰਭਾਲ, ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪਤੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ 11.10 ਕਰੋੜ ਰੁਪਏ ਦੀ ਲਾਗਤ ਵਾਲੇ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਕੁਝ ਮਹੀਨਿਆਂ ’ਚ ਮੁਕੰਮਲ ਹੋਣ ਵਾਲਾ ਇਹ ਪ੍ਰੋਜੈਕਟ 7 ਪਿੰਡਾਂ ਦੇ ਕਰੀਬ 2500 ਏਕੜ ਰਕਬੇ ਦੀਆਂ ਸਿੰਚਾਈ ਲੋੜਾਂ ਪੂਰੀਆਂ ਕਰੇਗਾ।

 

Rana Gurjeet SinghRana Gurjeet Singh

 

ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸੀਵਰੇਜ਼ ਦਾ ਪਾਣੀ ਟਰੀਟਮੈਂਟ ਉਪਰੰਤ ਜ਼ਮੀਨ ਹੇਠਾਂ ਵਿਛਾਈਆਂ ਪਾਈਪਾਂ ਰਾਹੀਂ ਸਿੰਚਾਈ ਲਈ ਕਿਸਾਨਾਂ ਨੂੰ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਰੋਜ਼ਾਨਾ ਦੀ ਸਮਰੱਥਾ 30 ਐਮ.ਐਲ.ਡੀ. ਹੋਵੇਗੀ ਅਤੇ ਇਹ ਸੋਧਿਆ ਹੋਇਆ ਪਾਣੀ ਪਿਪਲਾਂਵਾਲਾ, ਪੁਰਹੀਰਾਂ, ਬਸੀ ਦੌਲਤ ਖਾਂ, ਸਿੰਗੜੀਵਾਲ, ਕੁਰਾਂਗਣਾ, ਪੰਡੋਰੀ ਰੁਕਮਣ ਅਤੇ ਮੜੂਲੀ ਬ੍ਰਾਹਮਣਾ ਦੇ ਕਿਸਾਨਾਂ ਨੂੰ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸੋਧਿਆ ਹੋਇਆ ਪਾਣੀ ਫ਼ਸਲਾਂ ਦੀ ਕਾਸ਼ਤ ਲਈ ਬਹੁਤ ਵਧੀਆ ਹੋਵੇਗਾ ਅਤੇ ਇਸ ਵਿਚ ਕਿਸੇ ਕਿਸਮ ਦਾ ਨੁਕਸਾਨਦੇਹ ਕੈਮੀਕਲ ਨਹੀਂ ਹੋਵੇਗਾ।

Rana Gurjeet SinghRana Gurjeet Singh

 

ਪ੍ਰੋਜੈਕਟ ਵਾਲੀ ਥਾਂ ’ਤੇ ਪਹੁੰਚਣ ’ਤੇ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਪਾਣੀ ਦੀ ਸਪਲਾਈ ਸਾਰਾ ਸਾਲ ਉਪਲਬੱਧ ਰਹੇਗੀ ਜਿਸ ਵਿਚ ਲੋੜੀਂਦ ਤੱਤ ਵੀ ਮੌਜੂਦ ਰਹਿਣਗੇ ਤਾਂ ਜੋ ਫ਼ਸਲਾਂ ਦਾ ਝਾੜ ਵਾਧੂ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਮੁਕੰਮਲ ਹੋਣ ’ਤੇ ਧਰਤੀ ਹੇਠ ਵਿਛਾਈਆਂ ਵੱਖ-ਵੱਖ ਪਾਈਪਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਦੀ ਪਹੁੰਚ ਦਾ ਪ੍ਰਬੰਧ ਰਹੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ।

 

 

Rana Gurjeet SinghRana Gurjeet Singh

ਕਿਸਾਨਾਂ ਨੂੰ ਪਾਣੀ ਦੀ ਲੋੜ ਅਨੁਸਾਰ ਅਤੇ ਢੁਕਵੀਂ ਵਰਤੋਂ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਛੱਪੜਾਂ ਦਾ ਪਾਣੀ ਵੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਵਲੋਂ 23 ਛੱਪੜਾਂ ਦਾ ਪਾਣੀ ਕਾਮਯਾਬ ਤਰੀਕੇ ਨਾਲ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿਚ 4 ਮੀਲੀਅਨ ਫੁੱਟ ਏਕੜ ਛੱਪੜਾਂ ਦੇ ਪਾਣੀ ਦੀ ਉਪਲਬੱਧਤਾ ਹੈ ਜੋ ਕਿ ਲੋੜ ਅਨੁਸਾਰ ਵਰਤਿਆ ਜਾ ਸਕਦਾ ਹੈ।

Rana Gurjeet SinghRana Gurjeet Singh

 

 ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਇਸ ਅਹਿਮ ਸਿੰਚਾਈ ਪ੍ਰੋਜੈਕਟ ਲਈ ਭੂਮੀ ਤੇ ਜਲ ਸੰਭਾਲ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਸਿੰਚਾਈ ਸਹੂਲਤ ਮਿਲੇਗੀ ਅਤੇ ਪਾਣੀ ਦੀ ਸਪਲਾਈ ਪੂਰਾ ਸਾਲ ਉਪਲਬੱਧ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਕਿਸਾਨਾਂ ਨੂੰ ਫ਼ਸਲਾਂ ਲਈ ਖਾਦਾਂ ਅਤੇ ਕੀਟਨਾਸ਼ਕ ਦੀ ਵਰਤੋਂ ਵੀ ਘੱਟ ਕਰਨੀ ਪਵੇਗੀ ਕਿਉਂਕਿ ਇਸ ਪਾਣੀ ਵਿਚ ਸਾਰੇ ਲੋੜੀਂਦੇ ਤੱਤ ਮੌਜੂਦ ਰਹਿਣਗੇ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਬੱਚਤ ਵੀ ਹੋਵੇਗੀ।

 

Rana Gurjeet SinghRana Gurjeet Singh

 

ਇਸ ਮੌਕੇ ਪੁਰਹੀਰਾਂ ਤੋਂ ਅਮਰਜੀਤ ਚੌਧਰੀ ਨੇ ਸਾਰੇ ਕਿਸਾਨ ਵੀਰਾਂ ਦੀ ਤਰਫੋਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਵਿਚ ਕਿਸੇ ਕਿਸਮ ਦੀ ਔਕੜ ਨਹੀਂ ਆਵੇਗੀ।  ਹੋਰਨਾਂ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ, ਮੁੱਖ ਭੂਮੀਪਾਲ ਪੰਜਾਬ ਰਾਜੇਸ਼ ਵਸ਼ਿਸ਼ਟ, ਭੂਮੀਪਾਲ ਮੋਹਾਲੀ ਮਹਿੰਦਰ ਸਿੰਘ ਸੈਣੀ, ਮੰਡਲ ਭੂਮੀਪਾਲ ਅਧਿਕਾਰੀ ਨਰੇਸ਼ ਗੁਪਤਾ ਆਦਿ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement