ਇਮਰਾਨ ਖ਼ਾਨ ਨੇ ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚੀ
Published : Oct 22, 2021, 5:59 am IST
Updated : Oct 22, 2021, 5:59 am IST
SHARE ARTICLE
image
image

ਇਮਰਾਨ ਖ਼ਾਨ ਨੇ ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚੀ

ਇਸਲਾਮਾਬਾਦ, 21 ਅਕਤੂਬਰ : ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ 10 ਲੱਖ ਡਾਲਰ ਦੀ ਮਹਿੰਗੀ ਘੜੀ ਸਮੇਤ ਹੋਰ ਦੇਸ਼ਾਂ ਦੇ ਮੁਖੀਆਂ ਤੋਂ ਮਿਲੇ ਤੋਹਫ਼ਿਆਂ ਨੂੰ ਵੇਚਣ ਦਾ ਦੋਸ਼ ਲਾਇਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਸ ਨੂੰ ਵੇਚ ਕੇ ਦੇਸ਼ ਦੇ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। 
ਦੇਸ਼ ਦੇ ਦੌਰਿਆਂ ਦੌਰਾਨ ਰਾਜ ਦੇ ਮੁਖੀਆਂ ਜਾਂ ਸੰਵਿਧਾਨਕ ਅਹੁਦਿਆਂ ’ਤੇ ਕਾਬਜ਼ ਅਧਿਕਾਰੀਆਂ ਵਿਚਾਲੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਨਿਯਮਿਤ ਤੌਰ ’ਤੇ ਹੁੰਦਾ ਹੈ। ਤੋਹਫ਼ਾ ਭੰਡਾਰ (ਤੋਸ਼ਾਖਾਨਾ) ਦੇ ਨਿਯਮਾਂ ਅਨੁਸਾਰ, ਇਹ ਤੋਹਫ਼ੇ ਉਦੋਂ ਤਕ ਰਾਜ ਦੀ ਜਾਇਦਾਦ ਬਣੇ ਰਹਿੰਦੇ ਹਨ, ਜਦੋਂ ਤਕ ਇਨ੍ਹਾਂ ਨੂੰ ਖੁੱਲ੍ਹੀ ਨਿਲਾਮੀ ਵਿਚ ਵੇਚਿਆ ਨਹੀਂ ਜਾਂਦਾ। ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਨਿਯਮ ਅਧਿਕਾਰੀਆਂ ਨੂੰ ਬਿਨਾਂ ਕੁੱਝ ਭੁਗਤਾਨ ਕੀਤੇ 10,000 ਰੁਪਏ ਤੋਂ ਘੱਟ ਦੇ ਬਾਜ਼ਾਰ ਮੁੱਲ ਦੇ ਤੋਹਫ਼ੇ ਰੱਖਣ ਦੀ ਇਜਾਜ਼ਤ ਦਿੰਦੇ ਹਨ। ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਪੀ.ਐਮ.ਐਲ.-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਉਰਦੂ ਵਿਚ ਟਵੀਟ ਕੀਤਾ, ’ਇਮਰਾਨ ਖਾਨ ਨੇ ਹੋਰਨਾਂ ਦੇਸ਼ਾਂ ਤੋਂ ਮਿਲੇ ਤੋਹਫ਼ੇ ਵੇਚ ਦਿਤੇ ਹਨ। 
ਖਲੀਫ਼ਾ ਹਜਰਤ ਉਮਰ (ਪੈਗੰਬਰ ਮੁਹੰਮਦ ਦੇ ਸਾਥੀ) ਅਪਣੀ ਕਮੀਜ਼ ਤੇ ਬਾਗੇ ਲਈ ਜਵਾਬਦੇਹ ਸਨ ਅਤੇ ਦੂਜੇ ਪਾਸੇ ਤੁਸੀਂ (ਇਮਰਾਨ ਖਾਨ) ਤੋਸ਼ਾਖਾਨੇ ਦੇ ਵਿਦੇਸ਼ੀ ਤੋਹਫ਼ੇ ਲੁੱਟੇ ਅਤੇ ਮਦੀਨਾ ਸਥਾਪਤ ਕਰਨ ਦੀ ਗੱਲ ਕਰਦੇ ਹੋ? ਕਿਵੇਂ ਕੋਈ ਵਿਅਕਤੀ ਇੰਨਾ ਅਸੰਵੇਦਨਸ਼ੀਲ, ਬੋਲ਼ਾ, ਗੂੰਗਾ ਤੇ ਅੰਨ੍ਹਾ ਹੋ ਸਕਦਾ ਹੈ?’ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਹ ਅਜਿਹੀਆਂ ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਖਾਨ ਨੇ ਇਕ ਰਾਜਕੁਮਾਰ ਤੋਂ ਮਿਲੀ ਕੀਮਤੀ ਘੜੀ ਵੇਚ ਦਿਤੀ ਹੈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਖਾਨ ਨੂੰ ਖਾੜੀ ਦੇਸ਼ ਦੇ ਇਕ ਰਾਜਕੁਮਾਰ ਨੇ 10 ਲੱਖ ਡਾਲਰ ਦੀ ਘੜੀ ਭੇਂਟ ਕੀਤੀ ਸੀ।     (ਏਜੰਸੀ)

ਇਹ ਘੜੀ ਨੂੰ ਕਥਿਤ ਤੌਰ ’ਤੇ ਦੁਬਈ ਵਿਚ ਖਾਨ ਦੇ ਇਕ ਨਜ਼ਦੀਕੀ ਸਹਿਯੋਗੀ ਨੇ ਵੇਚ ਕੇ ਪ੍ਰਧਾਨ ਮੰਤਰੀ ਨੂੰ 10 ਲੱਖ ਡਾਲਰ ਦਿੱਤੇ ਸਨ। ਰਾਜਕੁਮਾਰ ਖਾਨ ਨੂੰ ਭੇਟ ਕੀਤੀ ਘੜੀ ਦੀ ਵਿਕਰੀ ਬਾਰੇ ਜਾਣਦੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪੰਜਾਬ ਦੇ ਪ੍ਰਧਾਨ ਰਾਣਾ ਸਨਾਉੱਲਾਹ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੂਜੇ ਦੇਸ਼ਾਂ ਦੇ ਮੁਖੀਆਂ ਵਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਦੀ ਕਥਿਤ ਵਿਕਰੀ ਕਾਰਨ ਪਾਕਿਸਤਾਨ ਨੂੰ ਬਦਨਾਮ ਕੀਤਾ ਗਿਆ ਹੈ।  (ਏਜੰਸੀ)
 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement