
'ਪਹਿਲਾਂ ਪੰਜਾਬ ਦਾ ਝੋਨਾ ਵੇਚਿਆ ਜਾਵੇਗਾ'
ਲਹਿਰਾਗਾਗਾ (ਗਗਨਦੀਪ) ਸੰਗਰੂਰ ਦੇ ਖਨੌਰੀ ਬਾਰਡਰ ‘ਤੇ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਝੋਨੇ ਦੇ ਭਰੇ ਟਰੱਕ ਘੇਰ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਯੂਪੀ ਤੇ ਐਮਪੀ ਤੋਂ ਝੋਨੇ ਦੇ ਭਰੇ ਟਰੱਕ ਮੰਗਵਾਏ ਜਾ ਰਹੇ ਹਨ।
ਹੋਰ ਵੀ ਪੜ੍ਹੋ: ਕਰਜ਼ੇ ਤੋਂ ਤੰਗ ਆ ਕੇ ਜ਼ਿਲ੍ਹਾ ਮਾਨਸਾ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Seizing paddy trucks
ਜਦੋਂਕਿ ਪੰਜਾਬ ਦਾ ਕਿਸਾਨ ਫਸਲਾਂ ਵੇਚਣ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੀ ਫਸਲਾਂ ਨੂੰ ਮੰਡੀਆਂ ਵਿਚ ਕੋਈ ਖਰੀਦ ਨਹੀਂ ਰਿਹਾ ਜਦਕਿ ਹੋਰ ਸੂਬਿਆਂ ਦੀ ਫਸਲ ਇੱਥੇ ਮੰਗਾਈ ਜਾ ਰਹੀ ਹੈ।
ਹੋਰ ਵੀ ਪੜ੍ਹੋ: ਮੋਦੀ ਸਰਕਾਰ ਪੈਟਰੋਲੀਅਮ ਉਤਪਾਦਾਂ ਦੇ ਟੈਕਸ ਤੋਂ 23 ਲੱਖ ਕਰੋੜ ਰੁਪਏ ਕਮਾ ਚੁੱਕੀ- ਪ੍ਰਿਯੰਕਾ ਗਾਂਧੀ
Seizing paddy trucks
ਲੱਖਾ ਸਿਧਾਣਾ ਨੇ ਕਿ ਪੰਜਾਬ ਵਿੱਚ ਹੋਰ ਸੂਬਿਆਂ ਤੋਂ ਝੋਨੇ ਦੀ ਫਸਲ ਨਹੀਂ ਲਿਆਂਦੀ ਜਾਵੇਗੀ ਤੇ ਜਿਸ ਜਿਲ੍ਹੇ ਵਿੱਚ ਅਜਿਹਾ ਹੋਇਆ ਉੱਥੇ ਦਾ ਡੀਸੀ ਇਸ ਲਈ ਜ਼ਿੰਮੇਵਾਰ ਹੋਣਗੇ। ਲੱਖਾ ਸਿਧਾਣਾ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦਾ ਇੰਤਜਾਰ ਕਰ ਰਹੇ ਹਾਂ ਤੇ ਇਨ੍ਹਾਂ ਗੱਡੀਆਂ ਨੂੰ ਅਸੀਂ ਕਿਸੇ ਵੀ ਕੀਮਤ ‘ਤੇ ਪੰਜਾਬ ਦਾਖਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਰਾਜਸਥਾਨ ਪਾਸੇ ਵੀ ਅੱਜ ਝੋਨੇ ਦੀਆਂ ਗੱਡੀਆਂ ਰੋਕੀਆਂ ਗਈਆਂ।
ਇਹ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਤੇ ਇਹ ਕਦੇ ਹੋਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਗੱਡੀਆਂ ਨੂੰ ਰੋਕ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਇਹ ਪ੍ਰਦਰਸ਼ਨ ਉਦੋਂ ਤੱਕ ਚੱਲੇਗਾ ਜਦੋਂ ਤੱਕ ਇਹ ਗੱਡੀਆਂ ਵਾਪਸ ਨਹੀਂ ਭੇਜੀਆਂ ਜਾਂਦੀਆਂ।
ਹੋਰ ਵੀ ਪੜ੍ਹੋ: ਮੋਗਾ ਪਹੁੰਚੇ ਬੀਬੀ ਬਾਦਲ ਦਾ ਕਿਸਾਨਾਂ ਨੇ ਕੀਤਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
Seizing paddy trucks
ਲੱਖਾ ਸਿਧਾਣਾ ਨੇ ਕਿਹਾ ਕਿ ਸੰਯੁਕਤ ਮੋਰਚੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੰਯੁਕਤ ਮੋਰਚੇ ਵੱਲੋਂ ਇਸ ਜੀਰੀ ਦੀ ਫ਼ਸਲ ਨੂੰ ਰੋਕਣ 'ਤੇ ਪਾਬੰਦੀ ਲਗਾ ਦਿੱਤੀ ਗਈ ਤਾਂ ਇੱਕ ਵੀ ਦਾਣਾ ਪੰਜਾਬ ਅੰਦਰ ਐਂਟਰੀ ਨਹੀਂ ਹੋਣ ਦਿੱਤਾ ਜਾਵੇਗਾ।
ਹੋਰ ਵੀ ਪੜ੍ਹੋ: ਪੁਲਿਸ ਦੀ ਸ਼ਰਮਨਾਕ ਕਰਤੂਤ: ਨਾਕੇ 'ਤੇ ਅੱਧਾ ਘੰਟਾ ਖੜ੍ਹਾ ਕੇ ਰੱਖੀ Ambulance, ਮਰੀਜ਼ ਦੀ ਹੋਈ ਮੌਤ |