
ਪਰਿਵਾਰ ਨੇ ਝੁਨੀਰ ਬੱਸ ਸਟੈਂਡ 'ਤੇ ਲਾਸ਼ ਰੱਖ ਕੀਤਾ ਰੋਸ ਪ੍ਰਦਰਸ਼ਨ
ਮਾਨਸਾ (ਪਰਮਦੀਪ ਰਾਣਾ) ਮਾਨਸਾ ਜ਼ਿਲ੍ਹੇ 'ਚ ਪੰਜਾਬ ਪੁਲਿਸ ਦੀ ਸ਼ਰਮਨਾਕ ਕਰਤੂਤ ਸਾਹਮਣੇ (Shameful act of police) ਆਈ ਹੈ। ਖਾਕੀ ਵਰਦੀ ਦਾ ਰੌਹਬ ਇਕ ਨੌਜਵਾਨ ਦੀ ਜਾਨ ਲੈ ਬੈਠਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਕਸਬਾ ਝੁਨੀਰ ਵਿੱਚ ਵਾਪਰੇ ਹਾਦਸੇ ਵਿੱਚ ਦਰਸ਼ਨ ਸਿੰਘ ਨਾਂ ਦਾ ਨੌਜਵਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਡੀਐਮਸੀ ਲੁਧਿਆਣਾ ਲਿਜਾਇਆ ਜਾ ਰਿਹਾ ਸੀ।
Ambulance
ਹੋਰ ਵੀ ਪੜ੍ਹੋ: ਜਬਰ ਜਨਾਹ ਦਾ ਸ਼ਿਕਾਰ ਹੋਈ ਕੁੜੀ ਦੀ ਮੌਤ, ਮਨੀਸ਼ਾ ਗੁਲਾਟੀ ਨੇ ਪੁਲਿਸ ਨੂੰ ਜਾਂਚ ਕਰਨ ਦੇ ਦਿੱਤੇ ਹੁਕਮ
ਇਸ ਦੌਰਾਨ ਝੁਨੀਰ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਐਂਬੂਲੈਂਸ (Shameful act of police) ਨੂੰ ਨਾਕੇ 'ਤੇ ਰੋਕ ਲਿਆ ਅਤੇ ਇਸ ਦੀ ਚਾਬੀ ਕੱਢ ਕੇ ਮਰੀਜ਼ ਨੂੰ ਕਾਫੀ ਪ੍ਰੇਸ਼ਾਨ ਕੀਤਾ। ਮਰੀਜ਼ ਦੀ ਗੰਭੀਰ ਹਾਲਤ ਕਾਰਨ ਲੁਧਿਆਣਾ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜ਼ਿਲ੍ਹਾ ਮਾਨਸਾ ਦੇ ਪਿੰਡ ਦਾਨੇਵਾਲਾ ਵਾਸੀ 35 ਸਾਲਾ ਦਰਸ਼ਨ ਸਿੰਘ ਵਜੋਂ ਹੋਈ ਹੈ।
Ambulance
ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਲਗਭਗ ਅੱਧਾ ਘੰਟਾ ਪੁਲਿਸ ਵਾਲਿਆਂ ਅੱਗੇ ਤਰਲੇ-ਮਿੰਨਤਾਂ ਕੀਤੀਆਂ, ਪਰ ਪੁਲਿਸ ਵਾਲਿਆਂ ਨੂੰ ਭੋਰਾ ਤਰਸ ਨਾ ਆਇਆ। ਜ਼ਖ਼ਮੀ ਦਰਸ਼ਨ ਸਿੰਘ ਐਂਬੂਲੈਂਸ (Shameful act of police) ਅੰਦਰ ਪਿਆ ਤੜਪਦਾ ਰਿਹਾ। ਅੱਧੇ ਘੰਟੇ ਬਾਅਦ ਜਦੋਂ ਪੁਲਿਸ ਵਾਲਿਆਂ ਨੇ ਜਾਣ ਦਿੱਤਾ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ।
Protest
ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ |
ਗੁੱਸੇ ਨਾਲ ਭਰੇ ਪਰਿਵਾਰ ਨੇ ਝੁਨੀਰ ਬੱਸ ਸਟੈਂਡ 'ਤੇ ਲਾਸ਼ ਰੱਖ ਧਰਨਾ-ਪ੍ਰਦਰਸ਼ਨ (Shameful act of police) ਕੀਤਾ। ਪਰਿਵਾਰ ਨੇ ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
Protest
ਥਾਣਾ ਝੁਨੀਰ ਦੇ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ-ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ। ਪੁਲਿਸ ਵਾਲਿਆਂ ਦੀ ਇਸ ਕਰਤੂਤ ਨੇ ਇਕ ਵਾਰ ਫਿਰ ਖਾਕੀ ਨੂੰ ਦਾਗਦਾਰ ਕਰਨ ਵਾਲਾ ਕੰਮ ਕੀਤਾ ਹੈ। ਜੇ ਲੋਕਾਂ ਦੀ (Shameful act of police) ਜਾਨ-ਮਾਲ ਦੀ ਸੁਰੱਖਿਆ ਕਰਨ ਵਾਲੇ ਹੀ ਜਾਨ ਦੇ ਦੁਸ਼ਮਣ ਬਣ ਜਾਣਗੇ ਤਾਂ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠਣਾ ਸੁਭਾਵਿਕ ਹੈ।
ਹੋਰ ਵੀ ਪੜ੍ਹੋ: ਚੀਨ ਵਿਚ ਕੋਰੋਨਾ ਦੀ ਵਾਪਸੀ, ਫਿਰ ਤੋਂ ਘਰਾਂ ਵਿਚ ਕੈਦ ਹੋਏ ਲੋਕ, ਉਡਾਣਾਂ ਰੱਦ