ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਸਮੇਤ ਸਿਆਸੀ ਪਾਰਟੀਆਂ ’ਚ ਬੇਚੈਨੀ
Published : Oct 22, 2021, 9:49 am IST
Updated : Oct 22, 2021, 9:49 am IST
SHARE ARTICLE
Captain Amarinder Singh
Captain Amarinder Singh

ਕੀ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਐਮ.ਪੀ. ਕੈਪਟਨ ਦੇ ਸੰਪਰਕ ’ਚ ਹਨ?

ਲੁਧਿਆਣਾ  (ਜਗਪਾਲ ਸਿੰਘ ਸੰਧੂ) : ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ’ਚੋਂ ਬਾਗ਼ੀ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਪਾਰਟੀ ਵਿਚ ਖਲਬਲੀ ਮੱਚ ਗਈ ਹੈ ਕਿਉਂਕਿ ਹੁਣ ਤਕ ਕੈਪਟਨ ਕਿਹੜੀ ਰਣਨੀਤੀ ਤਿਆਰ ਕਰੇਗਾ ਇਹ ਇਕ ਬੁਝਾਰਤ ਬਣੀ ਹੋਈ ਸੀ ਪ੍ਰੰਤੂ ਹੁਣ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਜਿਥੇ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਉਪਰੰਤ ਹਮ-ਖ਼ਿਆਲੀ ਪਾਰਟੀਆਂ ਨਾਲ ਗਠਜੋੜ ਕਰਨ ਦਾ ਐਲਾਨ ਵੀ ਕਰ ਦਿਤਾ ਹੈ। ਉਥੇ ਬੀ.ਜੇ.ਪੀ ਪ੍ਰਤੀ ਹੈਰਾਨੀਜਨਕ ਬਿਆਨ ਦੇ ਕੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ  

Deputy CM Sukhjinder RandhawaDeputy CM Sukhjinder Randhawa

ਹਾਲ ਦੀ ਘੜੀ ਪੰਜਾਬ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਭੜਾਸ ਕੱਢ ਰਹੇ ਹਨ ਅਤੇ ਕੈਪਟਨ ਵਲੋਂ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੂਰਾ ਮਾਰਨ ਦੇ ਦੋਸ਼ ਵੀ ਲਗਾ ਰਹੇ ਹਨ। ਰੰਧਾਵਾ ਨੇ ਤਾਂ ਕੈਪਟਨ ਨੂੰ ਕਿਸਾਨਾ ਦਾ ਗ਼ੱਦਾਰ ਆਖਦਿਆਂ ਕਿਹਾ ਕਿ ਪੰਜਾਬ ਵਰਗੇ ਸੂਬੇ ਨੂੰ ਪਾਕਿਸਤਾਨ ਤੋਂ ਖ਼ਤਰਾ ਨਹੀਂ ਹੈ ਸਿਰਫ ਕੈਪਟਨ ਅਮਰਿੰਦਰ ਵਰਗੇ ਲੋਕਾਂ ਤੋਂ ਖ਼ਤਰਾ ਹੈ। 

Captain Amarinder SinghCaptain Amarinder Singh

ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰਾ ਕੀਤਾ ਹੈ ਕਿ ਜੇਕਰ ਭਾਜਪਾ ਤਿੰਨੇ ਖੇਤੀ ਕਾਨੂੰਨ ਰੱਦ ਕਰੇਗੀ ਤਾਂ ਭਾਜਪਾ ਨਾਲ ਵੀ ਗਠਜੋੜ ਹੋ ਸਕੇਗਾ।  ਇਹ ਸ਼ੰਕਾ ਤਾਂ ਪਹਿਲਾਂ ਹੀ ਚਲ ਰਹੀ ਸੀ ਕਿ ਬੀ.ਜੇ.ਪੀ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਜ਼ਰੀਏ ਕਾਨੂੰਨਾਂ ’ਚ ਸੋਧ ਜਾਂ ਕੋਈ ਹੋਰ ਯੋਗ ਹੱਲ ਕੱਢ ਕੇ ਕੈਪਟਨ ਨੂੰ ਮੋਹਰੇ ਦੇ ਤੌਰ ’ਤੇ ਵਰਤੇਗੀ ਅਤੇ ਅਗਲੇ ਮੁੱਖ ਮੰਤਰੀ ਦੀ ਕੁਰਸੀ ਲਈ ਉਮੀਦਵਾਰ ਐਲਾਨੇਗੀ, ਦੂਜੇ ਪਾਸੇ ਭਾਵੇਂ ਕਾਂਗਰਸ ਹਾਈ ਕਮਾਂਡ ਦੀ ਘੁਰਕੀ ਕਾਰਨ ਬਹੁਤੇ ਮੌਜੂਦਾ ਵਿਧਾਇਕ ਹਾਲੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪ੍ਰੰਤੂ ਅਪਣੇ ਆਹੁਦਿਆਂ ਦੀ ਲਾਲਸਾ ਕਾਰਨ ਪੰਜਾਬ ਸਰਕਾਰ ਦੇ ਹੱਕ ਵਿਚ ਭੁਗਤ ਰਹੇ ਹਨ। 

Captain Amarinder With Amit Shah Captain Amarinder With Amit Shah

ਉਹ ਦਿਨ ਦੂਰ ਨਹੀਂ, ਜਦੋਂ ਕਈ ਆਗੂਆਂ ਨੂੰ ਕੈਪਟਨ ਮੋਹ ਜਾਗੇਗਾ ਅਤੇ ਕਾਂਗਰਸ ਤੋਂ ਦੂਰੀ ਬਣਾਉਣ ਵਿਚ ਦੇਰੀ ਨਹੀਂ ਲਾਉਣਗੇ। ਸਿਆਸੀ ਮਾਹਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਕਾਫ਼ੀ ਪੁਰਾਣੀ ਮਿਲੀਭੁਗਤ ਸੀ ਜੋ ਹੁਣ ਜਗ-ਜ਼ਾਹਰ ਹੋ ਗਈ ਹੈ। ਭਾਵੇਂ ਵਿਰੋਧੀ ਪਾਰਟੀਆਂ ਇਹ ਪ੍ਰਚਾਰ ਕਰ ਰਹੀਆਂ ਸਨ ਪ੍ਰੰਤੂ ਕੋਈ ਠੋਸ ਸਬੂਤ ਨਹੀਂ ਮਿਲਿਆ। ਸਿਆਸੀ ਮਾਹਰ ਹਰ ਕੜੀ ਨਾਲ ਕੜੀ ਜੋੜਨ ਲਈ ਜੋੜ-ਤੋੜ ਵਿਚ ਲੱਗੇ ਹੋਏ ਹਨ, ਪੰਤੂ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਉਣ ਵਿਚ ਜਾਂ ਕੋਈ ਹੋਰ ਹੱਲ ਕੱਢਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕੀ ਭੂਮਿਕਾ ਹੋਵੇਗੀ? ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਸਮੇਤ ਸਿਆਸੀ ਪਾਰਟੀਆਂ ’ਚ ਬੇਚੈਨੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement